Advertisment

ਭਾਰੀ ਬਾਰਿਸ਼ ਨਾਲ ਦੇਹਰਾਦੂਨ-ਰਿਸ਼ੀਕੇਸ਼ ਹਾਈਵੇਅ 'ਤੇ ਵਹਿ ਗਈ ਸੜਕ, ਵੀਡੀਓ ਵਾਇਰਲ

author-image
Riya Bawa
New Update
ਭਾਰੀ ਬਾਰਿਸ਼ ਨਾਲ ਦੇਹਰਾਦੂਨ-ਰਿਸ਼ੀਕੇਸ਼ ਹਾਈਵੇਅ 'ਤੇ ਵਹਿ ਗਈ ਸੜਕ, ਵੀਡੀਓ ਵਾਇਰਲ
Advertisment
publive-image
Advertisment
ਉਤਰਾਖੰਡ: ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਭਾਰੀ ਬਾਰਿਸ਼ ਹੋਣ ਕਰਕੇ ਲੈਂਡਸਲਾਇਡ ਅਤੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਹੁਣ ਉਤਰਾਖੰਡ ਵਿਚ ਭਾਰੀ ਬਾਰਿਸ਼ ਕਰਕੇ ਤਬਾਹੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੇਹਰਾਦੂਨ-ਰਿਸ਼ੀਕੇਸ਼ ਸੜਕ 'ਤੇ ਕਰੀਬ ਦੋ ਹਫ਼ਤੇ ਪਹਿਲਾਂ ਪੁਲ ਟੁੱਟ ਗਿਆ ਸੀ। ਇਸ ਦੌਰਾਨ ਅੱਜ ਉਤਰਾਖੰਡ ਦੇ ਦੇਹਰਾਦੂਨ-ਰਾਣੀਪੋਖਰੀ-ਰਿਸ਼ੀਕੇਸ਼ ਰਾਜਮਾਰਗ 'ਤੇ ਵਾਹਨਾਂ ਦੀ ਆਵਾਜਾਈ ਦੀ ਸਹੂਲਤ ਲਈ ਖੋਲ੍ਹੀ ਗਈ ਇੱਕ ਵਿਕਲਪਿਕ ਸੜਕ ਭਾਰੀ ਬਾਰਸ਼ ਕਾਰਨ ਵਹਿ ਗਈ।   ਇਸ ਖੇਤਰ ਵਿਚ ਭਾਰੀ ਬਾਰਸ਼ ਹੋਈ, ਜਿਸਦੇ ਬਾਅਦ ਭਾਰੀ ਹੜ੍ਹਾਂ ਨੇ ਸੜਕ ਨੂੰ ਢਹਿ ਦਿੱਤਾ। ਦੱਸ ਦੇਈਏ ਕਿ ਇਹ ਸੜਕ ਦੇਹਰਾਦੂਨ ਨੂੰ ਰਿਸ਼ੀਕੇਸ਼ ਨਾਲ ਜੋੜਨ ਵਾਲੇ ਰਾਣੀਪੋਖਰੀ ਫਲਾਈਓਵਰ ਦੇ ਇੱਕ ਹਿੱਸੇ ਢਹਿ ਜਾਣ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਦੇ ਬਦਲਵੇਂ ਰਸਤੇ ਵਜੋਂ ਖੋਲ੍ਹੀ ਗਈ ਸੀ। ਇਸ ਦੌਰਾਨ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। publive-image ਘਟਨਾ ਦੇ ਇੱਕ ਵੀਡੀਓ ਵਿੱਚ ਇੱਕ ਟਰੱਕ ਦਿਖਾਈ ਦੇ ਰਿਹਾ ਹੈ ਅਤੇ ਹੋਰ ਵਾਹਨ ਫਸੇ ਹੋਏ ਹਨ ਕਿਉਂਕਿ ਟੁੱਟੇ ਹੋਏ ਪੁਲ ਦੇ ਹੇਠਾਂ ਨਦੀ ਵਹਿ ਰਹੀ ਹੈ। ਦੱਸ ਦੇਈਏ ਕਿ ਦੇਹਰਾਦੂਨ-ਰਿਸ਼ੀਕੇਸ਼ ਪੁਲ 27 ਅਗਸਤ ਨੂੰ ਰਾਣੀ ਪੋਖੜੀ ਪਿੰਡ ਦੇ ਨਜ਼ਦੀਕ ਢਹਿ ਗਿਆ। ਘਟਨਾ ਦੇ ਇੱਕ ਵੀਡੀਓ ਵਿਚ ਇੱਕ ਟਰੱਕ ਨੂੰ ਮੋੜਦਾ ਦਿਖਾਈ ਦੇ ਰਿਹਾ ਹੈ ਅਤੇ ਹੋਰ ਵਾਹਨ ਫਸੇ ਹੋਏ ਹਨ ਕਿਉਂਕਿ ਟੁੱਟੇ ਹੋਏ ਪੁਲ ਦੇ ਹੇਠਾਂ ਨਦੀ ਵਹਿ ਰਹੀ ਹੈ।
Advertisment
publive-imageਗੌਰਤਲਬ ਹੈ ਕਿ ਹਾਲ ਹੀ ਵਿਚ ਹਾਲ ਹੀ ਵਿਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਧਾਰਚੁਲਾ ਖੇਤਰ ਦੇ ਜੁੰਮਾ ਪਿੰਡ ਵਿਚ ਦੋ ਮਕਾਨ ਢਹਿ ਜਾਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਲਾਪਤਾ ਹੋ ਗਏ ਸਨ। ਨਲਪਾਨੀ ਦਾ ਹੇਠਲਾ ਹਿੱਸਾ, ਜਿੱਥੋਂ ਜ਼ਮੀਨ ਖਿਸਕਣ ਦੀ ਸ਼ੁਰੂਆਤ 29 ਅਗਸਤ ਨੂੰ ਹੋਈ ਸੀ, ਜਿਸ ਕਾਰਨ ਜੁੰਮਾ ਵਿਚ ਮਕਾਨ ਡਿੱਗਣੇ ਅਜੇ ਵੀ ਖਿਸਕ ਰਹੇ ਹਨ। ਇਸ ਕਾਰਨ ਜੁੰਮਾ ਅਤੇ ਨਾਲ ਲੱਗਦੇ ਪਿੰਡਾਂ ਸਮੇਤ ਕਈ ਪਿੰਡ ਖਤਰੇ ਵਿਚ ਹਨ। publive-image publive-image -PTC News-
heavy-rain dehradun-rishikesh-highway jakhan-river
Advertisment

Stay updated with the latest news headlines.

Follow us:
Advertisment