
ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ‘ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਜਿਸ ਵਿਚ ਬੁਟਾਨਾ (ਹਰਿਆਣਾ), ਗੁੜ ਮੰਡੀ (ਦਿੱਲੀ), ਹਾਥਰਸ ਜਬਰ ਜਨਾਹ ਕੇਸ ‘ਤੇ ਗੱਲ ਕਰਦੇ ਹੋਏ ਪੁਲਿਸ ਦੀ ਕਾਰਵਾਈ ‘ਤੇ ਸਵਾਲ ਉੱਠ ਰਹੇ ਸਨ। ਇਸ ਦੌਰਾਨ ਏ.ਬੀ.ਵੀ.ਪੀ. ਵਰਕਰਾਂ ਨੇ ਪ੍ਰੋਗਰਾਮ ‘ਤੇ ਹਮਲਾ ਕਰ ਦਿੱਤਾ।
ਪੜ੍ਹੋ ਹੋਰ ਖ਼ਬਰਾਂ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕੁੜੀਆਂ ‘ਤੇ ਕੀਤਾ ਪੁਲਿਸ ਵੱਲੋਂ ਅੰਨ੍ਹੇਵਾਹ ਤਸ਼ੱਸਦ

ਇਸ ਪ੍ਰੋਗਰਾਮ ਵਿਚ ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਈ ਮਜ਼ਦੂਰ ਆਗੂ ਨੌਦੀਪ ਕੌਰ ਤੇ ਉਸ ਦੇ ਸਾਥੀ ਵੀ ਮੌਜੂਦ ਸਨ। ਇਸ ਪ੍ਰੋਗਰਾਮ ਦੌਰਾਨ ਏ.ਬੀ.ਵੀ.ਪੀ. ਵਰਕਰਾਂ ਵੱਲੋਂ ਹਮਲਾ ਕੀਤਾ ਗਿਆ ਤੇ ਨੌਦੀਪ ਕੌਰ ਨਾਲ ਧੱਕਾ ਮੁੱਕੀ ਕੀਤੀ ਗਈ। ਫ਼ਿਲਹਾਲ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਦਿੱਲੀ ਯੂਨੀਵਰਸਿਟੀ ਵਿੱਚ ਹੋ ਰਹੇ ਇੱਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ 2 ਧੜਿਆਂ ਵਿੱਚ ਝਗੜਾ ਹੋ ਗਿਆ। ਇਸ ਵਿੱਚ ਇੱਕ ਧੜੇ ਭਗਤ ਸਿੰਘ ਵਿਦਿਆਰਥੀ ਏਕਤਾ ਮੰਚ ਨੇ ਆਰੋਪ ਲਗਾਇਆ ਹੈ ਕਿ ਮਹਿਲਾ ਦਿਵਸ ‘ਤੇ ਅਯੋਜਿਤ ਉਨ੍ਹਾਂ ਦੇ ਇੱਕ ਪ੍ਰੋਗਰਾਮ ਦੌਰਾਨ ABVP ਦੇ ਵਰਕਰਾਂ ਨੇ ਉਨ੍ਹਾਂ ਤੇ ਹਮਲਾ ਕੀਤਾ ਹੈ।

ਪੜ੍ਹੋ ਹੋਰ ਖ਼ਬਰਾਂ : ਮਨੀ ਲਾਂਡਰਿੰਗ ਮਾਮਲੇ ‘ਚ ‘ਸੁਖਪਾਲ ਖਹਿਰਾ’ ਦੇ ਘਰ ED ਵੱਲੋਂ ਛਾਪੇਮਾਰੀ
ਭਗਤ ਸਿੰਘ ਵਿਦਿਆਰਥੀ ਏਕਤਾ ਮੰਚ ਨੇ ਦਿੱਲੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ। ਜਿਸ ਨੂੰ ਬਲਾਤਕਾਰ ਪੀੜਤ ਪਰਿਵਾਰ ਵਾਲਿਆਂ ਨੇ ਸੰਬੋਧਨ ਕਰਨਾ ਸੀ। ਮੰਚ ਦੇ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ, ‘ਏਬੀਵੀਪੀ ਕਾਰਕੁਨਾਂ ਨੇ ਸਮਾਗਮ ਵਾਲੀ ਥਾਂ’ ਤੇ ਆ ਕੇ ਉਨ੍ਹਾਂ ਦੇ ਪੋਸਟਰ ਫਾੜ ਦਿੱਤੇ ਅਤੇ ਲੜਕੀਆਂ ‘ਤੇ ਹਮਲਾ ਕੀਤਾ। ਇਸ ਦੌਰਾਨ ਪੁਲਿਸ ਮੂਕ ਦਰਸ਼ਕ ਬਣੀ ਰਹੀ।
-PTCNews