ਜਦੋਂ ਅੱਗ ‘ਚ ਲਿਪਟਿਆ ਹੋਇਆ ਸੀ ਏਮਜ਼ ਤਾਂ ਇਸ ਬੱਚੀ ਨੇ ਲਿਆ ਜਨਮ..!

ਜਦੋਂ ਅੱਗ ‘ਚ ਲਿਪਟਿਆ ਹੋਇਆ ਸੀ ਏਮਜ਼ ਤਾਂ ਇਸ ਬੱਚੀ ਨੇ ਲਿਆ ਜਨਮ,ਨਵੀਂ ਦਿੱਲੀ: ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ‘ਚ ਅੱਗ ਲੱਗਣ ਤੋਂ ਬਾਅਦ ਜਦੋਂ ਐਮਰਜੈਂਸੀ ਯੂਨਿਟ ਦੌਰਾਨ ਮਰੀਜ਼ਾਂ ਨੂੰ ਸਿਫਟ ਕੀਤਾ ਜਾ ਰਿਹਾ ਸੀ ਤਾਂ ਅਜਿਹੇ ‘ਚ ਇੱਕ ਬੱਚੀ ਨੇ ਜਨਮ ਲਿਆ, ਜਿਸ ਨੂੰ ਡਾਕਟਰਾਂ ਨੇ ਸਫਲਤਾਪੂਰਵਕ ਬਚਾ ਲਿਆ ਹੈ। ਨਿਊਜ਼ ਏਜੰਸੀ ANI ਨੇ ਇਸ ਬੱਚੀ ਦੀ ਤਸਵੀਰ ਵੀ ਸਾਂਝੀ ਕੀਤੀ ਹੈ।

ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਸ਼ਾਰਟ ਸਰਕਿਟ ਦੀ ਵਜ੍ਹਾ ਕਰ ਕੇ ਹਸਪਤਾਲ ‘ਚ ਅੱਗ ਲੱਗ ਗਈ ਸੀ। ਇਸ ਦੌਰਾਨ ਅੱਗ “ਟੀਚਿੰਗ ਬਲਾਕ” ਦੂਸਰੀ ਮੰਜ਼ਿਲ ‘ਤੇ ਲੱਗੀ ਸੀ ਜਿਸ ਦੀ ਲਪੇਟ ‘ਚ ਲੈਬ ਤੇ ਆਫਿਸ ਆ ਗਏ।

ਹੋਰ ਪੜ੍ਹੋ:ਹੜ੍ਹ ‘ਚ ਫਸੇ ਮਾਸੂਮਾਂ ਲਈ ਫਰਿਸ਼ਤਾ ਬਣ ਕੇ ਆਇਆ ਇਹ ਪੁਲਿਸ ਮੁਲਾਜ਼ਮ, ਇੰਝ ਬਚਾਈ ਜਾਨ

ਸੂਤਰਾਂ ਅਨੁਸਾਰ ਇਸ ਬਲਾਕ ਦੇ ਏਬੀ- 1 ਅਤੇ ਏਬੀ -2 ਦੇ ਵਾਰਡਾਂ ਵਿੱਚ ਦਾਖਲ 80 ਦੇ ਕਰੀਬ ਮਰੀਜ਼ਾਂ ਨੂੰ ਦੂਜੇ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਸ ਨਾਲ 40 ਮਰੀਜ਼ਾਂ ਨੂੰ ਓਰਥੋ ਵਾਰਡ ਤੋਂ ਤਬਦੀਲ ਕੀਤਾ ਗਿਆ। ਡਾਕਟਰਾਂ ਦੇ ਅਨੁਸਾਰ, ਚੋਟੀ ਦੀਆਂ ਦੋ ਮੰਜ਼ਲਾਂ ਉੱਤੇ 100 ਤੋਂ ਵੱਧ ਮਰੀਜ਼ ਸਨ।

ਇਸ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।ਇਸ ਦੌਰਾਨ ਅੱਗ ਲੱਗਣ ਤੋਂ ਬਾਅਦ ਹੜਕੰਪ ਮੱਚ ਗਿਆ ਸੀ।

-PTC News