Advertisment

Delhi Air Pollution: 22 ਦਿਨਾਂ ਬਾਅਦ ਪ੍ਰਦੂਸ਼ਣ ਦੇ ਪੱਧਰ 'ਚ ਮਾਮੂਲੀ ਸੁਧਾਰ, AQI 280 'ਤੇ ਪਹੁੰਚਿਆ

author-image
Riya Bawa
New Update
Delhi Air Pollution: 22 ਦਿਨਾਂ ਬਾਅਦ ਪ੍ਰਦੂਸ਼ਣ ਦੇ ਪੱਧਰ 'ਚ ਮਾਮੂਲੀ ਸੁਧਾਰ,  AQI 280 'ਤੇ ਪਹੁੰਚਿਆ
Advertisment
Delhi Air Pollution: ਦਿੱਲੀ ਦੀ ਹਵਾ ਦੀ ਗੁਣਵੱਤਾ ਪਿਛਲੇ 22 ਦਿਨਾਂ ਤੋਂ "ਬਹੁਤ ਮਾੜੀ" ਅਤੇ "ਗੰਭੀਰ" ਸ਼੍ਰੇਣੀ ਦੇ ਵਿਚਕਾਰ ਉਤਰਾਅ-ਚੜ੍ਹਾਅ ਰਹੀ ਹੈ। ਇਸ ਦੇ ਨਾਲ ਹੀ ਓਵਰਆਲ ਏਅਰ ਕੁਆਲਿਟੀ ਇੰਡੈਕਸ (AQI) 280 ਦਰਜ ਕੀਤਾ ਗਿਆ। ਦੱਸ ਦੇਈਏ ਕਿ ਮੱਧਮ ਹਵਾਵਾਂ ਨੇ ਮੰਗਲਵਾਰ ਨੂੰ ਪ੍ਰਦੂਸ਼ਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ। ਸ਼ਾਮ ਨੂੰ ਸ਼ਾਂਤ ਹਵਾਵਾਂ ਚੱਲੀਆਂ, ਪਰ ਇਹ ਥੋੜ੍ਹੇ ਸਮੇਂ ਲਈ ਹੀ ਸੀ ਕਿਉਂਕਿ ਰਾਤ 8 ਵਜੇ ਤੱਕ ਹਵਾ ਦੀ ਗੁਣਵੱਤਾ ਫਿਰ ਤੋਂ "ਬਹੁਤ ਖਰਾਬ" ਹੋ ਗਈ ਸੀ।
Advertisment
Air pollution: Delhi lifts ban on construction; call on school reopening on  Nov 24 - Cities News ਬੁੱਧਵਾਰ ਨੂੰ ਦਿੱਲੀ 'ਚ ਓਵਰਆਲ ਏਅਰ ਕੁਆਲਿਟੀ ਇੰਡੈਕਸ (AQI) 280 'ਤੇ ਰਿਹਾ। ਰਾਸ਼ਟਰੀ ਰਾਜਧਾਨੀ ਦੇ ਕਈ ਖੇਤਰਾਂ ਵਿੱਚ ਆਈਟੀਓ, ਲੋਧੀ ਰੋਡ ਅਤੇ ਮਥੁਰਾ ਰੋਡ ਵਿੱਚ ਹਵਾ ਦੀ ਗੁਣਵੱਤਾ 333, 303 ਅਤੇ 346 ਦੇ ਨਾਲ "ਬਹੁਤ ਖਰਾਬ" ਹਵਾ ਵਿੱਚ ਦਰਜ ਕੀਤੀ ਗਈ, ਜਦੋਂ ਕਿ ਆਨੰਦ ਵਿਹਾਰ ਅਤੇ ਜਹਾਂਗੀਰਪੁਰੀ ਵਿੱਚ AQI "ਗੰਭੀਰ" ਸ਼੍ਰੇਣੀ ਵਿੱਚ ਸਨ। Stubble Burning Not Only Reason For Delhi's Air Pollution, Says Data ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਆਰ ਕੇ ਜੇਨਾਮਾਨੀ ਨੇ ਕਿਹਾ, "ਦੁਪਹਿਰ ਦੌਰਾਨ ਹਵਾ ਦੀ ਰਫ਼ਤਾਰ 8-12 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ, ਪਰ ਸ਼ਾਮ ਨੂੰ ਸ਼ਾਂਤ ਹਵਾ ਦਰਜ ਕੀਤੀ ਗਈ।" ਮੌਸਮ ਵਿਭਾਗ ਦੇ ਇੱਕ ਹੋਰ ਅਧਿਕਾਰੀ ਨੇ ਕਿਹਾ, "ਸੋਮਵਾਰ ਨੂੰ ਤੇਜ਼ ਹਵਾਵਾਂ ਚੱਲੀਆਂ ਅਤੇ ਰਫ਼ਤਾਰ 25 ਕਿਲੋਮੀਟਰ ਪ੍ਰਤੀ ਘੰਟੇ ਨੂੰ ਛੂਹ ਗਈ। ਸੋਮਵਾਰ ਨੂੰ ਮੁਕਾਬਲਤਨ ਬਿਹਤਰ ਹਵਾਵਾਂ ਚੱਲਣ ਕਾਰਨ ਸੋਮਵਾਰ ਦੁਪਹਿਰ ਤੋਂ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ। Even before Diwali Delhi-NCR suffocates as AQI level touches 999 mark ਦਿੱਲੀ ਲਈ ਏਅਰ ਕੁਆਲਿਟੀ ਅਰਲੀ ਵਾਰਿੰਗ ਸਿਸਟਮ ਦੇ ਅਨੁਸਾਰ, ਹਵਾ ਦੀ ਗੁਣਵੱਤਾ ਬੁੱਧਵਾਰ ਯਾਨੀ ਅੱਜ ਤੋਂ "ਬਹੁਤ ਖਰਾਬ" ਜਾਂ "ਬਹੁਤ ਮਾੜੀ" ਸ਼੍ਰੇਣੀ ਦੇ ਹੇਠਲੇ ਸਿਰੇ ਵਿੱਚ ਅਤੇ ਵੀਰਵਾਰ ਤੋਂ "ਬਹੁਤ ਮਾੜੀ" ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਜੇਨਮਨੀ ਨੇ ਕਿਹਾ, "ਅਗਲੇ ਤਿੰਨ-ਚਾਰ ਦਿਨਾਂ ਤੱਕ ਹਵਾ ਦੀ ਰਫ਼ਤਾਰ ਘੱਟ ਰਹਿਣ ਦੀ ਸੰਭਾਵਨਾ ਹੈ।" ਸ਼ਹਿਰ ਦੇ ਬਸ ਸਟੇਸ਼ਨ ਸਫਦਰਜੰਗ ਅਤੇ ਪਾਲਮ 'ਤੇ ਵਿਜ਼ੀਬਿਲਟੀ ਅੱਜ 1,500-2,200 ਮੀਟਰ ਦੇ ਵਿਚਕਾਰ ਸੀ। publive-image -PTC News-
delhi-air-pollution delhi air-pollution delhi-govt air-quality
Advertisment

Stay updated with the latest news headlines.

Follow us:
Advertisment