ਮੁੱਖ ਖਬਰਾਂ

ਤਿਹਾੜ ਜੇਲ੍ਹ 'ਚ ਸਜ਼ਾ ਕੱਟ ਰਹੇ ਇਨੈਲੋ ਨੇਤਾ ਅਜੈ ਚੌਟਾਲਾ ਕੋਲੋ ਮੋਬਾਇਲ ਬਰਾਮਦ

By Jashan A -- June 30, 2019 11:06 am -- Updated:Feb 15, 2021

ਤਿਹਾੜ ਜੇਲ੍ਹ 'ਚ ਸਜ਼ਾ ਕੱਟ ਰਹੇ ਇਨੈਲੋ ਨੇਤਾ ਅਜੈ ਚੌਟਾਲਾ ਕੋਲੋ ਮੋਬਾਇਲ ਬਰਾਮਦ,ਨਵੀਂ ਦਿੱਲੀ: ਹਰਿਆਣਾ ਦੇ ਸਾਬਕਾ ਸੰਸਦ ਮੈਂਬਰ ਅਤੇ ਇਨੈਲੋ ਨੇਤਾ ਅਜੈ ਚੌਟਾਲਾ ਦਿੱਲੀ ਦੀ ਤਿਹਾੜ ਜੇਲ 'ਚ ਸਜਾ ਕੱਟ ਰਹੇ ਹਨ। ਜਿਨ੍ਹਾਂ ਤੋਂ ਜੇਲ੍ਹ 'ਚ ਮੋਬਾਈਲ ਬਰਾਮਦ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਸੀ ਕਿ ਜੇਲ 'ਚ ਅਜੈ ਚੌਟਾਲਾ ਮੋਬਾਇਲ ਫੋਨ ਦੀ ਵਰਤੋਂ ਕਰ ਰਹੇ ਹਨ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਇੱਕ ਟੀਮ ਬਣਾਈ ਅਤੇ ਛਾਪੇਮਾਰੀ ਕੀਤੀ।

ਹੋਰ ਪੜ੍ਹੋ: ਲੁਧਿਆਣਾ: ਕੇਂਦਰੀ ਜੇਲ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਮੁਕਾਬਲਾ, 2 ਕੈਦੀਆਂ ਦੀ ਮੌਤ

ਜਿਸ ਤੋਂ ਬਾਅਦ ਅਜੈ ਚੌਟਾਲਾ ਕੋਲੋ ਮੋਬਾਇਲ ਬਰਾਮਦ ਕੀਤਾ ਗਿਆ।ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸਿੱਖਿਆ ਭਰਤੀ ਘੋਟਾਲੇ 'ਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦਾ ਬੇਟਾ ਅਜੈ ਚੌਟਾਲਾ ਜੇਲ 'ਚ ਬੰਦ ਹਨ। ਅਦਾਲਤ ਨੇ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ।

-PTC News