Advertisment

ਵਿਦੇਸ਼ ਵੱਸਦੇ ਪੰਜਾਬੀਆਂ ਲਈ ਵੱਡੀ ਖਬਰ, ਦਿੱਲੀ-ਅੰਮ੍ਰਿਤਸਰ-ਬਰਮਿੰਘਮ ਜਹਾਜ਼ ਸੇਵਾ ਮੁੜ ਹੋਵੇਗੀ ਬਹਾਲ

author-image
Jashan A
Updated On
New Update
ਵਿਦੇਸ਼ ਵੱਸਦੇ ਪੰਜਾਬੀਆਂ ਲਈ ਵੱਡੀ ਖਬਰ, ਦਿੱਲੀ-ਅੰਮ੍ਰਿਤਸਰ-ਬਰਮਿੰਘਮ ਜਹਾਜ਼ ਸੇਵਾ ਮੁੜ ਹੋਵੇਗੀ ਬਹਾਲ
Advertisment
ਵਿਦੇਸ਼ ਵੱਸਦੇ ਪੰਜਾਬੀਆਂ ਲਈ ਵੱਡੀ ਖਬਰ, ਦਿੱਲੀ-ਅੰਮ੍ਰਿਤਸਰ-ਬਰਮਿੰਘਮ ਜਹਾਜ਼ ਸੇਵਾ ਮੁੜ ਹੋਵੇਗੀ ਬਹਾਲ,ਅੰਮ੍ਰਿਤਸਰ: ਹਫ਼ਤੇ ਵਿੱਚ ਤਿੰਨ ਦਿਨ ਚੱਲਣ ਵਾਲੀ ਦਿੱਲੀ - ਅੰਮ੍ਰਿਤਸਰ - ਬਰਮਿੰਘਮ ਏਅਰ ਇੰਡਿਆ ਜਹਾਜ਼ ਸੇਵਾ 15 ਅਗਸਤ ਤੋਂ ਬਹਾਲ ਹੋ ਜਾਵੇਗੀ। ਭਾਰਤੀ ਨਾਗਰਿਕ ਜਹਾਜ਼ਾਂ ਲਈ ਪਾਕਿਸਤਾਨ ਵੱਲੋਂ ਆਪਣੇ ਹਵਾਈ ਖੇਤਰ ਨੂੰ ਖੋਲ੍ਹਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਰੀ ਨੇ ਟਵੀਟ ਕਰ ਦੱਸਿਆ, ‘‘ਮੰਗਲਵਾਰ , ਵੀਰਵਾਰ ਅਤੇ ਸ਼ਨੀਵਾਰ ਨੂੰ ਹੋਣ ਵਾਲੀ ਉਡ਼ਾਨ ਸੇਵਾ ਨਾਲ ਸੈਲਾਨੀਆਂ ਅਤੇ ਸ਼ਰਧਾਲੂਆਂ ਲਈ ‘ਗੁਰੂ ਦੀ ਨਗਰੀ’ ਦੀ ਵਿਭਿੰਨ ਪਵਿੱਤਰ ਜਗ੍ਹਾਵਾਂ ਉੱਤੇ ਜਾਣਾ ਆਸਾਨ ਹੋ ਜਾਵੇਗਾ।’’ ਹੋਰ ਪੜ੍ਹੋ : ਦੁਬਈ ਗਿਆ ਪੰਜਾਬੀ ਨੌਜਵਾਨ ਲਾਸ਼ ਬਣ ਪਰਤਿਆ ਵਤਨ, ਪਰਿਵਾਰ 'ਚ ਛਾਇਆ ਮਾਤਮ ਤੁਹਾਨੂੰ ਦੱਸ ਦੇਈਏ ਕਿ ਭਾਰਤੀ ਹਵਾਈ ਫੌਜ ਦੁਆਰਾ ਬਾਲਾਕੋਟ ਹਵਾਈ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਫਰਵਰੀ ਵਿੱਚ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਸੀ, ਜਿਸ ਦੇ ਕਾਰਨ ਦਿੱਲੀ ਤੋਂ ਯੂਰਪ ਅਤੇ ਅਮਰੀਕਾ ਜਾਣ ਵਾਲੇ ਏਅਰ ਇੰਡਿਆ ਦੇ ਜਹਾਜ਼ਾਂ ਦੀ ਓਪਰੇਟਿੰਗ ਲਾਗਤ ਵਿੱਚ ਜ਼ਬਰਦਸਤ ਵਾਧਾ ਹੋਇਆ ਸੀ।ਇਸ ਦੇ ਬਾਅਦ ਏਅਰ ਇੰਡਿਆ ਨੇ ਦਿੱਲੀ - ਅੰਮ੍ਰਿਤਸਰ - ਬਰਮਿੰਘਮ ਦੀ ਉਡਾਨ ਬੰਦ ਕਰ ਦਿੱਤੀ ਸੀ। -PTC News-
punjabi-news latest-punjabi-news news-in-punjabi delhi-asr-birmingham-flight delhi-asr-birmingham-flight-news latest-delhi-asr-birmingham-flight-news
Advertisment

Stay updated with the latest news headlines.

Follow us:
Advertisment