Delhi Assembly Election Results 2020: ਬੀਜੇਪੀ ਨੂੰ ਰਾਸ ਆਇਆ ਸ਼ਾਹੀਨ ਬਾਗ, ਨੇੜੇ ਦੀਆਂ 5 ਸੀਟਾਂ ‘ਚੋਂ 4 ਸੀਟਾਂ ‘ਤੇ ਅੱਗੇ

Delhi Assembly Election Results 2020 Live Updates

ਨਵੀਂ ਦਿੱਲੀ: ਦਿੱਲੀ ਦੇ ਚੋਣ ਦੰਗਲ ‘ਚ ਸ਼ਾਹੀਨ ਬਾਗ ਵੱਡਾ ਮੁੱਦਾ ਬਣਿਆ ਤੇ ਕਈ ਪਾਰਟੀਆਂ ਵੱਲੋਂ ਉਸ ‘ਤੇ ਸਿਆਸਤ ਵੀ ਕੀਤੀ ਗਈ। ਪਰ ਇਸ ਵਾਰ ਬੀਜੇਪੀ ਨੂੰ ਸ਼ਾਹੀਨ ਬਾਗ ਰਾਸ ਆ ਰਿਹਾ ਹੈ। ਦਰਅਸਲ, ਸ਼ਾਹੀਨ ਬਾਗ ਦੀਆਂ ਨੇੜੇ ਦੀਆਂ ਸੀਟਾਂ 5 ਸੀਟਾਂ ‘ਚੋਂ 4 ਸੀਟਾਂ ਤੇ ਬੀਜੇਪੀ ਅੱਗੇ ਚੱਲ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਜੰਗਪੁਰਾ, ਕਾਲਾਕਾਜੀ, ਤੁਗਲਕਾਬਾਦ ਅਤੇ ਔਖਲਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ, ਪਰ ਬਦਰਪੁਰ ਸੀਟ ਤੋਂ ਆਪ ਦੇ ਉਮੀਦਵਾਰ ਨੇ ਲੀਡ ਬਣਾਈ ਹੋਈ ਹੈ।

ਹੋਰ ਪੜ੍ਹੋ: ਭਾਈ ਲੌਂਗੋਵਾਲ ਨੇ ਅਮਰੀਕਾ ਅੰਦਰ ਸਿੱਖ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਕੀਤੀ ਨਿੰਦਾ

ਦੱਸ ਦੇਈਏ ਕਿ ਪਿਛਲੀਆਂ ਚੋਣਾਂ ਦੌਰਾਨ ਇਹਨਾਂ ਸਾਰੀਆਂ ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਵੱਡੀ ਜਿੱਤ ਦਰਜ ਕੀਤੀ ਸੀ। ਪਰ ਇਸ ਵਾਰ ਭਾਜਪਾ ਦਾ ਇਹਨਾਂ ਸੀਟਾਂ ‘ਤੇ ਕਬਜ਼ਾ ਹੁੰਦਾ ਨਜ਼ਰ ਆ ਰਿਹਾ ਹੈ। ਉਧਰ ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਖਾਤਾ ਵੀ ਨਹੀਂ ਖੋਲਿਆ ਗਿਆ।

-PTC News