ਨਹੀਂ ਰਹੇ ਦਿੱਲੀ ‘ਚ ਭਾਜਪਾ ਦੇ ਸਾਬਕਾ ਪ੍ਰਧਾਨ ਮਾਂਗੇਰਾਮ ਗਰਗ

ਨਹੀਂ ਰਹੇ ਦਿੱਲੀ ‘ਚ ਭਾਜਪਾ ਦੇ ਸਾਬਕਾ ਪ੍ਰਧਾਨ ਮਾਂਗੇਰਾਮ ਗਰਗ,ਨਵੀਂ ਦਿੱਲੀ: ਦਿੱਲੀ ਦੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਵਿਧਾਇਕ ਮਾਂਗੇਰਾਮ ਗਰਗਅੱਜ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹ ਕਾਫੀ ਦਿਨਾਂ ਤੋਂ ਬੀਮਾਰ ਸੀ ਅਤੇ ਉੱਤਰੀ ਦਿੱਲੀ ਦੇ ਐਕਸ਼ਨ ਬਾਲਾਜੀ ਹਸਪਤਾਲ ‘ਚ ਭਰਤੀ ਸੀ, ਜਿੱਥੇ ਅੱਜ ਸਵੇਰ 7.30 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਜਿਸ ਤੋਂ ਬਾਅਦ ਪਰਿਵਾਰ ‘ਚ ਮਾਤਮ ਪਸਰ ਗਿਆ। ਜ਼ਿਕਰਯੋਗ ਹੈ ਕਿ ਕਿਸੇ ਸਮੇਂ ਹਲਵਾਈ ਰਹੇ ਮਾਂਗੇ ਰਾਮ ਗਰਗ ਨੇ 2003 ਦੇ ਦਿੱਲੀ ਵਿਧਾਨ ਸਭਾ ‘ਚ ਪਹਿਲੀ ਵਾਰ ਜਿੱਤ ਦਰਜ ਕੀਤੀ ਸੀ ਅਤੇ ਵਿਧਾਇਕ ਵੀ ਬਣੇ ਸੀ।

ਹੋਰ ਪੜ੍ਹੋ:ਸੰਗਰੂਰ ਦੀਆਂ ਲੜਕੀਆਂ ਨੇ ਪੰਜਾਬੀਆਂ ਦਾ ਵਧਾਇਆ ਮਾਣ, ਮਾਰਸ਼ਲ ਆਰਟ ਖੇਡ ‘ਚ ਜਿੱਤੇ ਮੈਡਲ

ਲੋਕ ਸਭਾ ਚੋਣਾਂ 2019 ਦੌਰਾਨ ਦਿੱਲੀ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਖਿਲਾਫ ਭਾਜਪਾ ਨੂੰ ਮਜ਼ਬੂਤ ਕਰਨ ਲਈ ਮਾਂਗੇ ਰਾਮ ਗਰਗ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਸੀ।

-PTC News