ਦਿੱਲੀ ਵਿਧਾਨ ਸਭਾ ਚੋਣਾਂ 2020: ਦਿੱਲੀ ‘ਚ ਬਸਪਾ ਉਮੀਦਵਾਰ ਨਰਾਇਣ ਦੱਤ ਸ਼ਰਮਾ ‘ਤੇ ਹੋਇਆ ਜਾਨਲੇਵਾ ਹਮਲਾ

Delhi BSP candidate Narayan Dutt Sharma attacked 2 days before polls
ਦਿੱਲੀ ਵਿਧਾਨ ਸਭਾ ਚੋਣਾਂ 2020 : ਦਿੱਲੀ 'ਚ ਬਸਪਾ ਉਮੀਦਵਾਰ ਨਰਾਇਣ ਦੱਤ ਸ਼ਰਮਾ 'ਤੇ ਹੋਇਆ ਜਾਨਲੇਵਾ ਹਮਲਾ

ਦਿੱਲੀ ਵਿਧਾਨ ਸਭਾ ਚੋਣਾਂ 2020: ਦਿੱਲੀ ‘ਚ ਬਸਪਾ ਉਮੀਦਵਾਰ ਨਰਾਇਣ ਦੱਤ ਸ਼ਰਮਾ ‘ਤੇ ਹੋਇਆ ਜਾਨਲੇਵਾ ਹਮਲਾ:ਨਵੀਂ ਦਿੱਲੀ : ਰਾਜਧਾਨੀ ਦਿੱਲੀ ਦਾ ਚੋਣ ਪ੍ਰਚਾਰ ਹੁਣ ਆਪਣੇ ਆਖਰੀ ਪੜਾਅ ਵਿੱਚ ਚੱਲ ਰਿਹਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਅਜੇ ਦੋ ਦਿਨ ਬਾਕੀ ਹਨ ਅਤੇ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ ਤੇ ਸ਼ਾਮ 6 ਵਜੇ ਪ੍ਰਚਾਰ ਬੰਦ ਹੋ ਜਾਵੇਗਾ।ਪਿਛਲੇ ਕੁਝ ਮਹੀਨਿਆਂ ਤੋਂ ਦਿੱਲੀ ਦੀ ਰਾਜਨੀਤੀ ਨਵੇਂ ਰੰਗ ਦਿਖਾ ਰਹੀ ਹੈ।ਸੀਏਏ ਅਤੇ ਐਨਆਰਸੀ ਨੂੰ ਲੈ ਕੇ ਸ਼ਾਹੀਨ ਬਾਗ ਅਤੇ ਜਾਮੀਆ ਵਿੱਚ ਪ੍ਰਦਰਸ਼ਨ ਤੋਂ ਮਗਰੋਂ ਫ਼ਾਇਰਿੰਗ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

Delhi BSP candidate Narayan Dutt Sharma attacked 2 days before polls
ਦਿੱਲੀ ਵਿਧਾਨ ਸਭਾ ਚੋਣਾਂ 2020 : ਦਿੱਲੀ ‘ਚ ਬਸਪਾ ਉਮੀਦਵਾਰ ਨਰਾਇਣ ਦੱਤ ਸ਼ਰਮਾ ‘ਤੇ ਹੋਇਆ ਜਾਨਲੇਵਾ ਹਮਲਾ

ਹੁਣ ਦਿੱਲੀ ਵਿਧਾਨ ਚੋਣਾਂ ਲਈ ਬਦਰਪੁਰ ਵਿਧਾਨ ਸਭਾ ਹਲਕੇ ਤੋਂ ਬਸਪਾ ਉਮੀਦਵਾਰ ਨਾਰਾਇਣ ਦੱਤ ਸ਼ਰਮਾ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਉਸ ਉੱਪਰ ਇਹ ਹਮਲਾ ਬੁੱਧਵਾਰ ਰਾਤ ਕਰੀਬ 1:30 ਵਜੇ ਹੋਇਆ ਹੈ। ਇਸ ਦੌਰਾਨ ਬਸਪਾ ਉਮੀਦਵਾਰ ਨਾਰਾਇਣ ਦੱਤ ਸ਼ਰਮਾ ਨੇ ਦੋਸ਼ ਲਗਾਇਆ ਕਿ ਬੀਤੀ ਰਾਤ ਜਦੋਂ ਉਹ ਚੋਣ ਪ੍ਰਚਾਰ ਤੋਂ ਵਾਪਸ ਆ ਰਹੇ ਸਨ ਤਾਂ ਗੱਡੀ ਵਿਚ ਆਏ 8 ਤੋਂ 10 ਲੋਕਾਂ ਨੇ ਉਨ੍ਹਾਂ ਦੇ ਚਾਰ ਪਹੀਆ ਵਾਹਨ ਉੱਪਰ ਹਮਲਾ ਕਰ ਦਿੱਤਾ ਤੇ ਸ਼ੀਸ਼ੇ ਕਾਰਨ ਉਹ ਜ਼ਖਮੀ ਹੋ ਗਏ।

Delhi BSP candidate Narayan Dutt Sharma attacked 2 days before polls
ਦਿੱਲੀ ਵਿਧਾਨ ਸਭਾ ਚੋਣਾਂ 2020 : ਦਿੱਲੀ ‘ਚ ਬਸਪਾ ਉਮੀਦਵਾਰ ਨਰਾਇਣ ਦੱਤ ਸ਼ਰਮਾ ‘ਤੇ ਹੋਇਆ ਜਾਨਲੇਵਾ ਹਮਲਾ

ਦੱਸ ਦੇਈਏ ਕਿ ਨਾਰਾਇਣ ਸ਼ਰਮਾ ਪਿਛਲੀ ਵਾਰ ਬਦਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ। ਉਸਨੇ ਹਾਲ ਹੀ ਵਿੱਚ ਮਨੀਸ਼ ਸਿਸੋਦੀਆ ਉੱਤੇ 20 ਕਰੋੜ ਰੁਪਏ ਵਿੱਚ ਟਿਕਟ ਲੈਂਡ ਮਾਫੀਆ ਨੂੰ ਵੇਚਣ ਦਾ ਦੋਸ਼ ਲਾਇਆ ਸੀ। ‘ਆਪ’ ਨੇ ਸ਼ਰਮਾ ਦੀ ਟਿਕਟ ਕੱਟ ਕੇ ਕਾਂਗਰਸ ਤੋਂ ਆਏ ਰਾਮ ਸਿੰਘ ਨੂੰ ਦੇ ਦਿੱਤੀ। ਨਰਾਇਣ ਨੇ ਟਿਕਟ ਕੱਟੇ ਜਾਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਖ਼ਿਲਾਫ਼ ਬਗਾਵਤ ਸ਼ੁਰੂ ਕਰ ਦਿੱਤੀ ਸੀ। ਹੁਣ ਨਾਰਾਇਣ ਦੱਤ ਸ਼ਰਮਾ ‘ਆਪ’ ਤੋਂ ਅਸਤੀਫਾ ਦੇਣ ਤੋਂ ਬਾਅਦ ਬਸਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ।

Delhi BSP candidate Narayan Dutt Sharma attacked 2 days before polls
ਦਿੱਲੀ ਵਿਧਾਨ ਸਭਾ ਚੋਣਾਂ 2020 : ਦਿੱਲੀ ‘ਚ ਬਸਪਾ ਉਮੀਦਵਾਰ ਨਰਾਇਣ ਦੱਤ ਸ਼ਰਮਾ ‘ਤੇ ਹੋਇਆ ਜਾਨਲੇਵਾ ਹਮਲਾ

ਦੱਸ ਦੇਈਏ ਕਿ 8 ਫਰਵਰੀ ਨੂੰ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ ਅਤੇ ਨਤੀਜੇ 11 ਫਰਵਰੀ ਨੂੰ ਆਉਣਗੇ। ਦਿੱਲੀ ਵਿਚ ਵਿਧਾਨ ਸਭਾ ਦੀਆਂ 70 ਸੀਟਾਂ ਹਨ ,ਜਿਨ੍ਹਾਂ ਵਿਚੋਂ 58 ਆਮ ਸ਼੍ਰੇਣੀ ਵਿਚ ਹਨ ਜਦੋਂਕਿ 12 ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ। ਚੋਣ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਸ਼ਾਮ ਮੁਹਿੰਮ ਦੀ ਸਮਾਪਤੀ ਤੋਂ ਬਾਅਦ ਕੋਈ ਵੀ ਉਮੀਦਵਾਰ ਜਾਂ ਪਾਰਟੀ ਕਿਸੇ ਵੀ ਤਰ੍ਹਾਂ ਦੀ ਚੋਣ ਰੈਲੀ, ਟੀਵੀ ਜਾਂ ਸੋਸ਼ਲ ਮੀਡੀਆ ‘ਤੇ ਚੋਣ ਪ੍ਰਚਾਰ ਨਹੀਂ ਕਰ ਸਕਦੀ।
-PTCNews