Fri, Apr 26, 2024
Whatsapp

ਕਾਰ 'ਚ ਲੱਗੀ ਭਿਆਨਕ ਅੱਗ, ਔਰਤ ਸਮੇਤ 2 ਬੱਚੀਆਂ ਦੀ ਹੋਈ ਦਰਦਨਾਕ ਮੌਤ

Written by  Jashan A -- March 11th 2019 03:27 PM -- Updated: March 11th 2019 03:59 PM
ਕਾਰ 'ਚ ਲੱਗੀ ਭਿਆਨਕ ਅੱਗ, ਔਰਤ ਸਮੇਤ 2 ਬੱਚੀਆਂ ਦੀ ਹੋਈ ਦਰਦਨਾਕ ਮੌਤ

ਕਾਰ 'ਚ ਲੱਗੀ ਭਿਆਨਕ ਅੱਗ, ਔਰਤ ਸਮੇਤ 2 ਬੱਚੀਆਂ ਦੀ ਹੋਈ ਦਰਦਨਾਕ ਮੌਤ

ਕਾਰ 'ਚ ਲੱਗੀ ਭਿਆਨਕ ਅੱਗ, ਔਰਤ ਸਮੇਤ 2 ਬੱਚੀਆਂ ਦੀ ਹੋਈ ਦਰਦਨਾਕ ਮੌਤ,ਨਵੀਂ ਦਿੱਲੀ: ਦਿੱਲੀ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬੀਤੇ ਦਿਨ ਅਕਸ਼ਰਧਾਮ ਫਲਾਈਓਵਰ ਕੋਲ ਇਕ ਕਾਰ 'ਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਇੱਕ ਔਰਤ ਸਮੇਤ 2 ਬੱਚੀਆਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਔਰਤ ਦੀ ਹੁਮਰ 34 ਸਾਲ ਅਤੇ ਜਾਨ ਗਵਾਉਣ ਵਾਲੀਆਂ ਦੋਹਾਂ ਬੱਚੀਆਂ ਦੀ ਉਮਰ 2 ਸਾਲ ਅਤੇ 5 ਸਾਲ ਹੈ। ਮ੍ਰਿਤਕ ਔਰਤ ਦੀ ਪਛਾਣ ਰੰਜਨਾ ਮਿਸ਼ਰਾ ਦੇ ਰੂਪ 'ਚ ਹੋਈ। [caption id="attachment_267922" align="aligncenter" width="300"]car ਕਾਰ 'ਚ ਲੱਗੀ ਭਿਆਨਕ ਅੱਗ, ਔਰਤ ਸਮੇਤ 2 ਬੱਚੀਆਂ ਦੀ ਹੋਈ ਦਰਦਨਾਕ ਮੌਤ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਡੀ.ਸੀ.ਪੀ. ਨੇ ਦੱਸਿਆ ਕਿ ਜਾਂਚ 'ਚ ਇਹ ਪਤਾ ਲੱਗਾ ਹੈ ਕਿ ਮ੍ਰਿਤਕਾਂ ਦਾ ਪਤੀ ਉਪੇਂਦਰ ਕਾਰ ਚੱਲਾ ਰਿਹਾ ਸੀ ਅਤੇ ਉਹ ਅਗਲੀ 'ਤੇ ਨਾਲ ਬੈਠੀ ਆਪਣੀ ਇਕ ਬੇਟੀ ਨਾਲ ਕਾਰ 'ਚੋਂ ਬਾਹਰ ਨਿਕਲਣ 'ਚ ਕਾਮਯਾਬ ਰਿਹਾ। [caption id="attachment_267923" align="aligncenter" width="300"]car ਕਾਰ 'ਚ ਲੱਗੀ ਭਿਆਨਕ ਅੱਗ, ਔਰਤ ਸਮੇਤ 2 ਬੱਚੀਆਂ ਦੀ ਹੋਈ ਦਰਦਨਾਕ ਮੌਤ[/caption] ਉਪੇਂਦਰ ਪੇਸ਼ੇ ਤੋਂ ਡਰਾਈਵਰ ਹੈ, ਜੋ ਆਪਣੇ ਪਰਿਵਾਰ ਨੂੰ ਗਾਜ਼ੀਆਬਾਦ ਦੇ ਲੋਨੀ ਤੋਂ ਕਾਲਕਾਜੀ ਮੰਦਰ ਦੇ ਦਰਸ਼ਨ ਲਈ ਲੈ ਕੇ ਗਿਆ ਸੀ ਅਤੇ ਵਾਪਸ ਆਉਂਦੇ ਸਮੇਂ ਇਹ ਦਰਦਨਾਕ ਹਾਦਸਾ ਹੋ ਗਿਆ। -PTC News


Top News view more...

Latest News view more...