ਦੁੱਖਦਾਈ: ਕਿਸਾਨਾਂ ਦੇ ਟਰੈਕਟਰਾਂ ਲਈ ਮੁਫ਼ਤ ਸੇਵਾ ਕਰਨ ਵਾਲੇ ਮਕੈਨਿਕ ਦੀ ਜ਼ਿੰਦਾ ਸੜਨ ਨਾਲ ਹੋਈ ਮੌਤ

By Jagroop Kaur - November 29, 2020 11:11 am

ਦਿੱਲੀ : ਕਿਸਾਨ ਇਸ ਵੇਲੇ ਆਪਣੀ ਹੱਕੀਂ ਮੰਗਾਂ ਲਈ ਸੰਘਰਸ਼ ਦੀ ਰਾਹ 'ਤੇ ਹੈ , ਅਤੇ ਦਿੱਲੀ ਪਹੁੰਚਿਆ ਹੋਇਆ ਹੈ , ਜਿਥੇ ਕਿਸਾਨਾਂ ਨੂੰ ਭਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਇਸ ਵੇਲੇ ਦੀ ਵੱਡੀ ਦੁੱਖ ਦਾਈ ਖਬਰ ਸਾਹਮਣੇ ਆਈ ਹੈ। ਜਿਥੇ ਬੀਕੇਯੂ ਏਕਤਾ ਉਗਰਾਹਾਂ ਦੇ ਕਾਫਲੇ 'ਚ ਸ਼ਾਮਲ ਜਨਕ ਰਾਜ ਨਾਮੀ 60-65 ਸਾਲਾ ਸੰਘਰਸ਼ੀ ਦੀ ਮੌਤ ਹੋ ਗਈ ਹੈ |

ਦਰਅਸਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਧਰਨੇ 'ਚ ਦਿੱਲੀ ਜਾ ਰਹੇ ਕਾਫ਼ਲੇ ਦੇ ਨਾਲ ਆਏ ਇੱਕ ਟਰੈਕਟਰ ਮਕੈਨਿਕ ਦੀ ਕਾਰ ਸਮੇਤ ਸੜਨ ਕਾਰਨ ਮੌਤ ਹੋ ਜਾਣਕਾਰੀ ਮੁਤਾਬਕ ਜਨਕ ਰਾਜ ਧਨੌਲੇ ਵਿਖੇ ਆਪਣੀ ਪੈਂਚਰਾਂ ਦੀ ਦੁਕਾਨ ਚਲਾਉਂਦਾ ਸੀ ਤੇ ਉਹ ਧਨੌਲਾ ਦੇ ਮਕੈਨਿਕ ਦੇ ਨਾਲ ਹੈਲਪਰ ਵਜੋਂ ਆਇਆ ਸੀ।

ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਇਆ ਇਹ ਭਲਾਮਾਨਸ ਹੈਲਪਰ ਦੇ ਤੌਰ 'ਤੇ ਨੌਜਵਾਨਾਂ ਨਾਲ ਆਇਆ ਸੀ ਤੇ ਟਰੈਕਟਰ ਠੀਕ ਕਰਦਾ ਥੱਕ ਟੁੱਟ ਕੇ ਸਵਿੱਫਟ ਕਾਰ 'ਚ ਆ ਕੇ ਸੋ ਗਿਆ ਜਿਸ ਤੋਂ ਬਾਅਦ ਗੱਡੀ 'ਚ ਸ਼ਾਟ ਸਰਕਟ ਹੋਇਆ ਤੇ ਜਿਸ ਨਾਲ ਗੱਡੀ ਨੂੰ ਅੱਗ ਲੱਗ ਗਈ ਤੇ ਮਿੰਟਾਂ 'ਚ ਹੀ ਜਨਕ ਰਾਜ ਸੜ ਕੇ ਸੁਆਹ ਹੋ ਗਿਆ।

ਜ਼ਿਰਕਯੋਗ ਹੈ ਕਿ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਮ੍ਰਿਤਕ ਮਕੈਨਿਕ ਵੱਲੋਂ 2 ਦਿਨ ਪਹਿਲਾਂ ਇਕ ਨੰਬਰ ਸਾਂਝਾ ਕੀਤਾ ਸੀ ,ਕਿ ਜੇ ਕਿਸੇ ਦਾ ਟ੍ਰੈਕਟਰ ਜਾਂ ਗੱਡੀ ਖਰਾਬ ਹੁੰਦੀ ਹੈ ਤਾਂ ਇਹ ਮੁਫ਼ਤ ਠੀਕ ਕਰਨਗੇ।

ਰਾਤ ਵੀ ਇਹ ਟ੍ਰੈਕਟਰ ਠੀਕ ਕਰ ਰਹੇ ਸੀ ਤੇ ਇਕ ਨੌਜਵਾਨ ਗੱਡੀ ਚ ਜਾ ਕੇ ਸੋ ਗਿਆ ਸੀ , ਜਿਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।

ਜ਼ਿਕਰਯੋਗ ਹੈ ਕਿ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਪਰਿਵਾਰ ਨੂੰ 20 ਲੱਖ ਰੁੱਪੇ ਮੁਆਵਜ਼ਾ ਦੇਣ ਦੀ ਮੰਗ ਕਿੱਤੀ ਤੇ ਸਰਕਾਰ ਉੱਤੇ ਬੇਇਨਸਾਫ਼ੀ ਕਰਨ ਦੇ ਲਗਾਏ ਆਰੋਪ ਵੀ ਲਗਾਏ ਹਨ।

adv-img
adv-img