ਦਿੱਲੀ ਦੇ ਸੀਲਮਪੁਰ ’ਚ 4 ਮੰਜਿਲਾ ਇਮਾਰਤ ਢਹਿ ਢੇਰੀ, ਮਚਿਆ ਹੜਕੰਪ

Four-storey building collapses in Seelampur

ਦਿੱਲੀ ਦੇ ਸੀਲਮਪੁਰ ’ਚ 4 ਮੰਜਿਲਾ ਇਮਾਰਤ ਢਹਿ ਢੇਰੀ, ਮਚਿਆ ਹੜਕੰਪ,ਨਵੀਂ ਦਿੱਲੀ: ਬੀਤੀ ਰਾਤ ਦਿੱਲੀ ਦੇ ਸੀਲਮਪੁਰ ਇਲਾਕੇ ‘ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ ਇਕ ਚਾਰ ਮੰਜਿਲਾ ਇਮਾਰਤ ਢਹਿ ਢੇਰੀ ਹੋ ਗਈ।ਇਸ ਹਾਦਸੇ ’ਚ ਕਰੀਬ 10 ਲੋਕ ਫੱਸ ਗਏ ਸਨ, ਜਿਨ੍ਹਾਂ ’ਚੋਂ 6 ਲੋਕਾਂ ਨੂੰ ਬਚਾਅ ਦਲ ਨੇ ਸੁਰੱਖਿਅਤ ਬਾਹਰ ਕੱਢ ਲਿਆ।

ਦੱਸਿਆ ਜਾ ਰਿਹਾ ਹੈ ਕਿ 3 ਲੋਕ ਹਾਲੇ ਵੀ ਫਸੇ ਹੋਏ ਹਨ। ਉਧਰ ਨਿਊਜ਼ ਏਜੰਸੀ ANI ਮੁਤਾਬਕ ਇਸ ਹਾਦਸੇ ‘ਚ 1 ਦੀ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਸੀਲਮਪੁਰ ਵਿਧਾਨ ਸਭਾ ’ਚ ਕੇ ਬਲਾਕ ਸਥਿਤ ਝੁੱਗੀਆਂ ’ਚ ਹੋਇਆ ਹੈ।

ਹੋਰ ਪੜ੍ਹੋ:ਮੁੰਬਈ: ਇੱਕ ਇਮਾਰਤ ਦੀ ਚੌਥੀ ਮੰਜ਼ਿਲ ‘ਤੇ ਸਿੰਲਡਰ ਬਲਾਸਟ, ਮਚਿਆ ਹੜਕੰਪ

ਇਸ ਹਾਦਸੇ ਵਿੱਚ ਕੁਝ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਸਥਾਨਕ ਲੋਕਾਂ ਅਨੁਸਾਰ ਇਮਾਰਤ ਬਹੁਤ ਕਮਜ਼ੋਰ ਸੀ। ਲੋਕਾਂ ਦਾ ਕਹਿਣਾ ਹੈ ਕਿ ਆਸ ਪਾਸ ਦੇ ਲੋਕਾਂ ਦੇ ਘਰ ਵੀ ਬਹੁਤ ਕਮਜ਼ੋਰ ਹਨ।ਮੌਕੇ ’ਤੇ ਬਚਾਅ ਟੀਮਾਂ ਪਹੁੰਚੀਆਂ ਹੋਈਆਂ ਹਨ, ਬਚਾਅ ਕਾਰਜ ਜਾਰੀ ਹੈ।

-PTC News