Wed, Apr 24, 2024
Whatsapp

ਖੁਲ੍ਹੀ ਹਵਾ ਨੂੰ ਪ੍ਰਦੂਸ਼ਣ ਮੁੱਕਤ ਕਰਨ ਲਈ ਦਿੱਲੀ ਕਮੇਟੀ ਨੇ ਸ਼ੁਰੂ ਕੀਤਾ ਪਾਇਲਟ ਪ੍ਰੋਜੈਕਟ

Written by  Shanker Badra -- June 13th 2018 06:17 PM -- Updated: June 13th 2018 06:22 PM
ਖੁਲ੍ਹੀ ਹਵਾ ਨੂੰ ਪ੍ਰਦੂਸ਼ਣ ਮੁੱਕਤ ਕਰਨ ਲਈ ਦਿੱਲੀ ਕਮੇਟੀ ਨੇ ਸ਼ੁਰੂ ਕੀਤਾ ਪਾਇਲਟ ਪ੍ਰੋਜੈਕਟ

ਖੁਲ੍ਹੀ ਹਵਾ ਨੂੰ ਪ੍ਰਦੂਸ਼ਣ ਮੁੱਕਤ ਕਰਨ ਲਈ ਦਿੱਲੀ ਕਮੇਟੀ ਨੇ ਸ਼ੁਰੂ ਕੀਤਾ ਪਾਇਲਟ ਪ੍ਰੋਜੈਕਟ

ਖੁਲ੍ਹੀ ਹਵਾ ਨੂੰ ਪ੍ਰਦੂਸ਼ਣ ਮੁੱਕਤ ਕਰਨ ਲਈ ਦਿੱਲੀ ਕਮੇਟੀ ਨੇ ਸ਼ੁਰੂ ਕੀਤਾ ਪਾਇਲਟ ਪ੍ਰੋਜੈਕਟ:ਖੁਲ੍ਹੀ ਹਵਾ ਨੂੰ ਵਿਗਿਆਨਕ ਤਰੀਕੇ ਨਾਲ ਪ੍ਰਦੂਸ਼ਣ ਮੁੱਕਤ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ੁੱਧ ਹਵਾ ਦਾ ਕੇਂਦਰ ਸਥਾਪਤ ਕੀਤਾ ਗਿਆ ਹੈ।ਏਅਰ ਲੈਬ ਦੇ ਸਹਿਯੋਗ ਨਾਲ ਖੁਲ੍ਹੀ ਹਵਾ ਨੂੰ ਸ਼ੁੱਧ ਕਰਨ ਲਈ ਭਾਰਤ ’ਚ ਪਹਿਲੀ ਵਾਰ ਦਿੱਲੀ ਕਮੇਟੀ ਵੱਲੋਂ ਅਜਿਹੀ ਕੋਸ਼ਿਸ਼ ਕੀਤੀ ਗਈ ਹੈ। Delhi committee launched pilot projectਇਸ ਪਾਇਲਟ ਪ੍ਰੋਜੈਕਟ ’ਤੇ ਕਾਰਜ ਕਰ ਰਹੇ ਵਾਤਾਵਰਨ ਪ੍ਰੇਮੀਆਂ ਨੇ ਦਾਅਵਾ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਦੇ ਵੇਹੜ੍ਹੇ ’ਚ ਸਥਾਪਤ ਉਕਤ ਪ੍ਰਯੋਗਸ਼ਾਲਾ ਦੇ ਅੰਦਰ ਪ੍ਰਦੂਸ਼ਣ ਦਾ ਸੱਤਰ 30 ਹੈ ਜਦਕਿ ਗੁਰਦੁਆਰਾ ਕੰਪਲੈਕਸ ਤੋਂ ਬਾਹਰ 170 ਹੈ।Delhi committee launched pilot projectਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਹੋਏ ਉਦਘਾਟਨੀ ਪ੍ਰੋਗਰਾਮ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ.,ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸਣੇ ਕਈ ਵਾਤਾਵਰਨ ਪ੍ਰੇਮੀਆਂ ਨੇ ਵੀ ਆਪਣੇ ਵਿਚਾਰ ਰੱਖੇ।ਜੀ.ਕੇ. ਨੇ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ ਸੀ।ਇਸ ਲਈ ਪ੍ਰਦੂਸ਼ਣ ਦੇ ਖਿਲਾਫ਼ ਲੋਕਾਂ ’ਚ ਚੇਤਨਾ ਪੈਦਾ ਕਰਨ ਲਈ ਦਿੱਲੀ ਕਮੇਟੀ ਵੱਲੋਂ ਉਕਤ ਕੋਸ਼ਿਸ਼ ਕੀਤੀ ਜਾ ਰਹੀ ਹੈ।Delhi committee launched pilot projectਵਾਤਾਵਰਣ ’ਚ ਵਿਕਾਸ ਜਿਥੇ ਜਰੂਰੀ ਹੈ ਉਥੇ ਹੀ ਵਾਤਾਵਰਣ ਦੇ ਮੂਲ ਅੰਸ਼ ਹਵਾ ਅਤੇ ਪਾਣੀ ਨੂੰ ਸ਼ੁੱਧ ਰੱਖਣਾ ਵੀ ਸਾਡੀ ਜਿੰਮੇਵਾਰੀ ਹੈ।ਕਮੇਟੀ ਵੱਲੋਂ ਇਸ ਕਰਕੇ ਸੂਰਜੀ ਉਰਜਾ ਰਾਹੀਂ ਬਿਜਲੀ ਬਣਾਉਣ ਲਈ ਕ੍ਰਾਂਤੀਕਾਰੀ ਪਹਿਲ ਸ਼ੁਰੂ ਕੀਤੀ ਗਈ ਹੈ।ਤਾਂਕਿ ਗੁਰੂ ਦੀ ਗੋਲਕ ’ਤੇ ਪੈਂਦੇ ਮਾਲੀ ਭਾਰ ਨੂੰ ਘਟਾਉਣ ਦੇ ਨਾਲ ਹੀ ਵਾਤਾਵਰਣ ’ਚ ਬਿਜਲੀ ਉਤਪਾਦਨ ਰਾਹੀਂ ਪੈਦਾ ਹੁੰਦੀ ਕਾਰਬਨ ਦੀ ਨਿਕਾਸੀ ਨੂੰ ਘਟਾਇਆ ਜਾ ਸਕੇ।Delhi committee launched pilot projectਸੋਢੀ ਨੇ ਵਾਤਾਵਰਨ ਦੀ ਸੰਭਾਲ ਲਈ ਸਮਾਜਿਕ ਸੰਸਥਾਵਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦੇ ਹੋਏ ਦਿੱਲੀ ਕਮੇਟੀ ਦੇ ਉਪਰਾਲੇ ਦੀ ਸਲਾਘਾ ਕੀਤੀ।ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕੇਂਦਰੀ ਵਾਤਾਵਰਣ ਮੰਤਰੀ ਡਾ. ਹਰਸ਼ਵਰਧਨ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ੁੱਧ ਹਵਾ ਲਈ ਸਥਾਪਤ ਹੋਏ ਪਾਇਲਟ ਪ੍ਰੋਜੈਕਟ ਨੂੰ ਦੇਖਣ ਦਾ ਸੱਦਾ ਦਿੱਤਾ।Delhi committee launched pilot projectਸਿਰਸਾ ਨੇ ਕਿਹਾ ਕਿ ਦਿੱਲੀ ਸ਼ਹਿਰ ’ਚ ਹਵਾ ਦੇ ਵੱਧਦੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਦਿੱਲੀ ਕਮੇਟੀ ਨੇ ਬੀਤੇ ਵਰ੍ਹੇ ਮੁਫਤ ਮਾਸਕ ਵੀ ਵੰਡੇ ਸਨ ਅਤੇ ਹੁਣ ਗੁਰੂਘਰ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਾਸਤੇ ਕਾਰਜ ਕੀਤਾ ਜਾ ਰਿਹਾ ਹੈ।ਚੰਗਾ ਸਾਹ ਲੈਣ ਦਾ ਹੱਕ ਸਭ ਨੂੰ ਹੈ।ਇਸ ਲਈ ਹੀ ਜਾਗਰੁਕਤਾ ਫੈਲਾਈ ਜਾ ਰਹੀ ਹੈ। -PTCNews


Top News view more...

Latest News view more...