ਦਿੱਲੀ ਕਮੇਟੀ ਦੀ ਉੱਚ ਸਿੱਖਿਆ ਕਮੇਟੀ ਦੇ ਭੂਪਿੰਦਰ ਸਿੰਘ ਆਨੰਦ ਬਣੇ ਚੇਅਰਮੈਨ

Delhi Committee the Higher Education Committee Bhupinder Singh Anand Chairman

ਦਿੱਲੀ ਕਮੇਟੀ ਦੀ ਉੱਚ ਸਿੱਖਿਆ ਕਮੇਟੀ ਦੇ ਭੂਪਿੰਦਰ ਸਿੰਘ ਆਨੰਦ ਬਣੇ ਚੇਅਰਮੈਨ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉੱਚ ਸਿਖਿਆ ਕਮੇਟੀ ਦੀ ਗਵਰਨਿੰਗ ਬਾੱਡੀ ਦੀ ਮੁੜ੍ਹ ਉਸਾਰੀ ਕੀਤੀ ਗਈ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜ਼ਦ ਮੈਂਬਰ ਭੂਪਿੰਦਰ ਸਿੰਘ ਆਨੰਦ ਨੂੰ ਉਕਤ ਕਮੇਟੀ ਦਾ ਚੇਅਰਮੈਨ ਅਤੇ ਉਘੇ ਸਨਅਤਕਾਰ ਬਲਬੀਰ ਸਿੰਘ ਕੱਕੜ ਨੂੰ ਸਹਾਇਕ ਚੇਅਰਮੈਨ ਥਾਪਿਆ ਗਿਆ ਹੈ।Delhi Committee the Higher Education Committee Bhupinder Singh Anand Chairmanਆਨੰਦ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕੌਮਰਸ ਦੇ ਚੇਅਰਮੈਨ ਵਜੋਂ ਕਈ ਵਰ੍ਹਿਆਂ ਤੱਕ ਕਾਰਜ ਕਰਨ ਦਾ ਤਜੁਰਬਾ ਰੱਖਦੇ ਹਨ।ਨਾਲ ਹੀ ਕੱਕੜ ਵੱਲੋਂ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨਾਲ ਕਾਰਜ ਕਰਨ ਦਾ ਲੰਬਾ ਤਜੁਰਬਾ ਹੈ। Delhi Committee the Higher Education Committee Bhupinder Singh Anand Chairmanਇਸ ਬਾਰੇ ਬੋਲਦੇ ਹੋਏ ਜੀ.ਕੇ. ਨੇ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਉਪਲਬਧ ਕਰਾਉਣ ਦਾ ਟੀਚਾ ਉਕਤ ਕਮੇਟੀ ਸਿਰੇ ਚੜ੍ਹਾਵੇ,ਉਸ ਲਈ ਦਿੱਲੀ ਕਮੇਟੀ ਹਰ ਪ੍ਰਕਾਰ ਦਾ ਸਹਿਯੋਗ ਦੇਣ ਲਈ ਤਿਆਰ ਹੈ।ਇਥੇ ਦੱਸ ਦੇਈਏ ਕਿ ਉਕਤ ਕਮੇਟੀ ਦੇ ਕੋਲ ਦਿੱਲੀ ਯੂਨੀਵਰਸਿਟੀ ਦੇ ਅੰਤਰਗਤ ਚਲਦੇ 4 ਖਾਲਸਾ ਕਾਲਜਾ ਦੇ ਨਾਲ ਹੀ ਬਾਕੀ ਸਮੂਹ ਉੱਚ ਵਿੱਦਿਅਕ ਅਦਾਰਿਆਂ ਦੀ ਚੜ੍ਹਦੀਕਲਾ ਲਈ ਨੀਤੀਆਂ ਬਣਾਉਣ ਦਾ ਅਧਿਕਾਰ ਹੋਵੇਗਾ।
-PTCNews