ਮੁੱਖ ਖਬਰਾਂ

ਪਤਨੀ ਸੁਨੰਦਾ ਪੁਸ਼ਕਰ ਮੌਤ ਮਾਮਲੇ 'ਚ ਲੱਗੇ ਸਾਰੇ ਦੋਸ਼ਾਂ ਤੋਂ ਸ਼ਸ਼ੀ ਥਰੂਰ ਨੂੰ ਮਿਲੀ ਵੱਡੀ ਰਾਹਤ

By Riya Bawa -- August 18, 2021 12:17 pm -- Updated:August 18, 2021 1:32 pm

ਨਵੀਂ ਦਿੱਲੀ - ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਦਿੱਲੀ ਦੀ ਅਦਾਲਤ ਨੇ ਬੁੱਧਵਾਰ ਨੂੰ ਸ਼ਸ਼ੀ ਥਰੂਰ ਨੂੰ ਪਤਨੀ ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਲਾਏ ਗਏ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਰਾਹਤ ਮਿਲਣ ਤੋਂ ਬਾਅਦ ਸ਼ਸ਼ੀ ਥਰੂਰ ਨੇ ਦਿੱਲੀ ਅਦਾਲਤ ਦਾ ਧੰਨਵਾਦ ਕੀਤਾ ਹੈ।ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ 7.5 ਸਾਲਾਂ ਤੋਂ ਉਹ ਇਸ ਤਸੀਹੇ ਅਤੇ ਦਰਦ ਵਿੱਚੋਂ ਗੁਜ਼ਰ ਰਿਹਾ ਸੀ, ਹੁਣ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।

ਗੌਰਤਲਬ ਹੈ ਕਿ ਸ਼ਸ਼ੀ ਥਰੂਰ 'ਤੇ ਪਤਨੀ ਦੀ ਮੌਤ ਨੂੰ ਲੈ ਕੇ ਲੱਗੇ ਸਾਰੇ ਦੋਸ਼ਾਂ ਤੋਂ ਹੁਣ ਉਹ ਬਰੀ ਹੋ ਗਏ ਹਨ। ਸੁਨੰਦਾ ਪੁਸ਼ਕਰ ਦੀ ਮੌਤ 17 ਜਨਵਰੀ 2014 ਨੂੰ ਦਿੱਲੀ ਦੇ ਇਕ ਵੱਡੇ ਹੋਟਲ ਵਿਚ ਹੋਈ ਸੀ। ਸ਼ਸ਼ੀ ਥਰੂਰ 'ਤੇ ਆਈਪੀਸੀ ਦੀ ਧਾਰਾ 498 ਏ (ਪਤੀ ਜਾਂ ਉਸਦੇ ਰਿਸ਼ਤੇਦਾਰ ਦੁਆਰਾ ਤਸੀਹੇ) ਅਤੇ 306 (ਆਤਮ ਹੱਤਿਆ ਲਈ ਉਕਸਾਉਣ) ਦੇ ਤਹਿਤ ਦੋਸ਼ ਲਗਾਏ ਗਏ ਹਨ। ਕਿਹਾ ਜਾ ਰਿਹਾ ਹੈ ਕਿ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਮਾਮਲੇ ਵਿੱਚ ਸਜ਼ਾ 3 ਸਾਲ ਤੋਂ 10 ਸਾਲ ਦੇ ਵਿੱਚ ਹੋ ਸਕਦੀ ਹੈ।

Court sends Sunanda death case against Shashi Tharoor to Sessions court Shashi Tharoor

ਜਾਂਚ ਦੇ ਦੌਰਾਨ, ਦਿੱਲੀ ਪੁਲਿਸ ਨੇ ਸ਼ਸ਼ੀ ਥਰੂਰ ਦੇ ਖਿਲਾਫ ਪਤਨੀ ਸੁਨੰਦਾ ਪੁਸ਼ਕਰ ਨੂੰ ਦਾਜ ਲਈ ਤਸੀਹੇ ਦੇਣ ਅਤੇ ਆਤਮ ਹੱਤਿਆ ਲਈ ਉਕਸਾਉਣ ਦੇ ਲਈ ਮਾਮਲਾ ਦਰਜ ਕੀਤਾ ਸੀ। ਦਿੱਲੀ ਪੁਲਿਸ ਵੱਲੋਂ ਅਦਾਲਤ ਵਿੱਚ ਦੱਸਿਆ ਗਿਆ ਕਿ ਸੁਨੰਦਾ ਪੁਸ਼ਕਰ ਪਤੀ ਸ਼ਸ਼ੀ ਥਰੂਰ ਨਾਲ ਤਣਾਅਪੂਰਨ ਸਬੰਧਾਂ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਸੁਨੰਦਾ ਪੁਸ਼ਕਰ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਉਸ ਦੀ ਆਪਣੇ ਪਤੀ ਨਾਲ ਝਗੜਾ ਹੋਇਆ ਸੀ ਅਤੇ ਸਰੀਰ 'ਤੇ ਇਸ ਦੇ ਨਿਸ਼ਾਨ ਮੌਜੂਦ ਸਨ। ਦੋਸ਼ਾਂ ਅਨੁਸਾਰ, ਸ਼ਸ਼ੀ ਥਰੂਰ ਨੇ ਪੁਸ਼ਕਰ ਨੂੰ ਪਰੇਸ਼ਾਨ ਕੀਤਾ ਜਿਸ ਕਾਰਨ ਉਸਨੇ ਖੁਦਕੁਸ਼ੀ ਕਰ ਲਈ।

Shashi Tharoor, Shashi Tharoor,

-PTCNews

  • Share