Advertisment

25 ਹਜ਼ਾਰ ਦੇ ਮੁਚਕਲੇ 'ਤੇ ਦੀਪ ਸਿੱਧੂ ਨੂੰ ਦੂੱਜੇ ਕੇਸ ਵਿਚੋਂ ਵੀ ਮਿਲੀ ਜ਼ਮਾਨਤ

author-image
Jagroop Kaur
New Update
25 ਹਜ਼ਾਰ ਦੇ ਮੁਚਕਲੇ 'ਤੇ ਦੀਪ ਸਿੱਧੂ ਨੂੰ ਦੂੱਜੇ ਕੇਸ ਵਿਚੋਂ ਵੀ ਮਿਲੀ ਜ਼ਮਾਨਤ
Advertisment
ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਦੀਪ ਸਿੱਧੂ ਨੂੰ ਅੱਜ ਯਾਨੀ ਕਿ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਕੋਰਟ ਨੇ 25 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ’ਤੇ ਸਿੱਧੂ ਜ਼ਮਾਨਤ ਦਿੱਤੀ ਹੈ। ਦੱਸ ਦੇਈਏ ਕਿ ਦੀਪ ਸਿੱਧੂ ’ਤੇ ਇਹ ਦੂਜਾ ਕੇਸ ਸੀ, ਜੋ ਕਿ ਆਈ. ਐੱਸ. ਆਈ. ਵਲੋਂ ਦਰਜ ਕਰਵਾਇਆ ਸੀ। publive-image
Advertisment
Read More : ਕੋਰੋਨਾ ਪੀੜਤਾਂ ਲਈ ਰੇਲਵੇ ਨੇ ਕੀਤਾ ਵੱਡਾ ਉਪਰਾਲਾ, ਡੱਬਿਆਂ ‘ਚ ਮਰੀਜ਼ਾਂ ਲਈ ਬਣਾਏ ਕਮਰੇ
ਇਸ ਤੋਂ ਪਹਿਲਾਂ ਕੋਰਟ ਦਿੱਲੀ ਵਿਖੇ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਦੀਪ ਸਿੱਧੂ ਨੂੰ ਜ਼ਮਾਨਤ ਦੇ ਚੁੱਕੀ ਹੈ। ਇਸ ਕੇਸ ’ਚ ਜ਼ਮਾਨਤ ਮਿਲਦੇ ਹੀ ਦੀਪ ਸਿੱਧੂ ਦੀ ਮੁੜ ਗਿ੍ਰਫ਼ਤਾਰੀ ਹੋ ਗਈ ਸੀ।Deep Sidhu READ MORE : ਪੰਜਾਬ ‘ਚ ਕੋਰੋਨਾ ਦਾ ਕਹਿਰ, 76 ਹੋਰ ਲੋਕਾਂ ਦੀ ਮੌਤ, 24 ਘੰਟੇ ‘ਚ… ਤਿੰਨ ਮਹੀਨੇ ਤੋਂ ਪੁਿਲਸ ਹਿਰਾਸਤ ਵਿਚ ਬੰਦ ਦੀਪ ਸਿੱਧੂ ਦੀ ਇਕ ਕੇਸ ਵਿਚ ਪਹਿਲਾਂ ਜ਼ਮਾਨਤ ਹੋਈ ਸੀ ਅਤੇ ਜਿਸ ਦਿਨ ਉਸ ਨੇ ਬਾਹਰ ਆਉਣਾ ਸੀ, ਉਸ ਦਿਨ ਉਸ ਉੱਪਰ ਇਕ ਹੋਰ ਕੇਸ ਦਰਜ਼ ਕਰਕੇ ਰਿਮਾਂਡ ਦੀ ਮੰਗ ਪੁਲਿਸ ਨੇ ਕੀਤੀ ਸੀ। ਜੱਜ ਨੇ ਪੁਲਿਸ ਰਿਮਾਂਡ ਨਹੀਂ ਦਿੱਤਾ ਸੀ ਅਤੇ ਅੱਜ ਦੀਪ ਸਿੱਧੂ ਦੀ ਦੂਸਰੇ ਪਾਏ ਕੇਸ ਵਿਚ ਵੀ ਜ਼ਮਾਨਤ ਹੋ ਗਈ ਹੈ, ਇਹ ਜਾਣਕਾਰੀ ਵਕੀਲ ਹਰਿੰਦਰ ਸਿੰਘ ਖੋਸਾ ਵਲੋਂ ਦਿੱਤੀ ਗਈ ਹੈ |-
delhi deep-sidhu yamla-pagla-deewana-phir-se delhi-court-grants-bail-to-deep-sidhu delhi-hight-coart high-coart
Advertisment

Stay updated with the latest news headlines.

Follow us:
Advertisment