ਮੁੱਖ ਖਬਰਾਂ

ਸੈਕਸ ਰੈਕਟ ਚਲਾਉਣ ਵਾਲੀ ਸੋਨੂੰ ਪੰਜਾਬਣ ਨੂੰ ਹੋਈ 24 ਸਾਲ ਦੀ ਸਜ਼ਾ , ਅਦਾਲਤ ਨੇ ਕਿਹਾ ਸਮਾਜ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ

By Shanker Badra -- July 23, 2020 5:07 pm -- Updated:Feb 15, 2021

ਸੈਕਸ ਰੈਕਟ ਚਲਾਉਣ ਵਾਲੀ ਸੋਨੂੰ ਪੰਜਾਬਣ ਨੂੰ ਹੋਈ 24 ਸਾਲ ਦੀ ਸਜ਼ਾ , ਅਦਾਲਤ ਨੇ ਕਿਹਾ ਸਮਾਜ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ:ਨਵੀਂ ਦਿੱਲੀ : ਦੇਸ਼ ਦੇ ਕਈ ਸੂਬਿਆਂ ਵਿਚ ਸੈਕਸ ਰੈਕਟ ਚਲਾਉਣ ਵਾਲੀ ਗੀਤਾ ਅਰੋੜਾ ਉਰਫ ਸੋਨੂੰ ਪੰਜਾਬਣ ਨੂੰ ਦਿੱਲੀ ਦੀ ਦੁਆਰਕ ਕੋਰਟ ਨੇ 24 ਸਾਲ ਦੀ ਸਜ਼ਾ ਸੁਣਾਈ ਹੈ। ਉਸ ਦੇ ਸਹਿਯੋਗੀ ਸੰਦੀਪ ਨੂੰ 20 ਸਾਲ ਦੀ ਸਜ਼ਾ ਦਿੱਤੀ ਹੈ। ਕੋਰਟ ਨੇ ਕਿਹਾ ਕਿ ਅਜਿਹਾ ਡਰਾਵਣਾ ਕੰਮ ਕਰਨ ਵਾਲਿਆਂ ਨੂੰ ਸਮਾਜ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

ਸੈਕਸ ਰੈਕਟ ਚਲਾਉਣ ਵਾਲੀ ਸੋਨੂੰ ਪੰਜਾਬਣ ਨੂੰ ਹੋਈ 24 ਸਾਲ ਦੀ ਸਜ਼ਾ , ਅਦਾਲਤ ਨੇ ਕਿਹਾ ਸਮਾਜ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ

12 ਸਾਲ ਦੀ ਬੱਚੀ ਨੂੰ ਅਗਵਾ, ਦੇਹ ਵਪਾਰ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਸੋਨੂੰ ਪੰਜਾਬਣ ਨੂੰ ਇਹ ਸਜ਼ਾ ਸੁਣਾਈ ਗਈ ਹੈ। ਸੋਨੂੰ ਪੰਜਾਬਣ ਦੇ ਨਾਲ ਇੱਕ ਹੋਰ ਮੁਲਜ਼ਮ ਬੇਦਵਾਲ ਨੂੰ ਵੀ ਅਦਾਲਤ ਨੇ ਰੇਪ, ਕਿਡਨੈਪਿੰਗ ਅਤੇ ਮਨੁੱਖੀ ਸਮਲਿੰਗ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਹੈ।

ਸੈਕਸ ਰੈਕਟ ਚਲਾਉਣ ਵਾਲੀ ਸੋਨੂੰ ਪੰਜਾਬਣ ਨੂੰ ਹੋਈ 24 ਸਾਲ ਦੀ ਸਜ਼ਾ , ਅਦਾਲਤ ਨੇ ਕਿਹਾ ਸਮਾਜ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ

ਇਸ ਤੋਂ ਇਲਾਵਾ ਅਦਾਲਤ ਨੇ ਸੋਨੂੰ ਪੰਜਾਬਣ ਨੂੰ 64 ਹਜ਼ਾਰ ਤੇ ਸੰਦੀਪ ਬੇਡਵਾਲ ਨੂੰ 65 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਾਇਆ ਹੈ। ਇਨ੍ਹਾਂ ਦੋਵਾਂ ਨੂੰ ਬੀਤੀ 16 ਜੁਲਾਈ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਨਾਬਾਲਿਗ ਲੜਕੀ ਕੋਲੋਂ ਦੇਹ ਵਪਾਰ ਕਰਾਉਣ ਦਾ ਇਹ ਮਾਮਲਾ ਸਾਲ 2014 ਵਿਚ ਦਰਜ ਹੋਇਆ ਸੀ। ਕਰਾਈਮ ਬਰਾਂਚ ਨੇ 2017 ਵਿਚ ਸੋਨੂੰ ਪੰਜਾਬਣ ਅਤੇ ਉਸ ਦੇ ਸਾਥੀ ਸੰਦੀਪ ਨੂੰ ਕਾਬੂ ਕੀਤਾ ਸੀ।

ਸੈਕਸ ਰੈਕਟ ਚਲਾਉਣ ਵਾਲੀ ਸੋਨੂੰ ਪੰਜਾਬਣ ਨੂੰ ਹੋਈ 24 ਸਾਲ ਦੀ ਸਜ਼ਾ , ਅਦਾਲਤ ਨੇ ਕਿਹਾ ਸਮਾਜ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ

ਇਹ ਪਹਿਲਾਂ ਮਾਮਲਾ ਹੈ ,ਜਿਸ ਵਿੱਚ ਸੋਨੂੰ ਪੰਜਾਬਨ ਨੂੰ ਪੋਸਕੋ ( POSCO) ਕੋਰਟ ਨੇ ਸਜ਼ਾ ਸੁਣਾਈ ਹੈ, ਦਰਅਸਲ 'ਚ ਇਹ ਪੂਰਾ ਮਾਮਲਾ 12 ਸਾਲ ਦੀ ਇੱਕ ਨਾਬਾਲਿਗ ਨਾਲ ਜੁੜਿਆ ਹੈ, ਦੋਸ਼ੀ ਸੰਦੀਪ ਬੇਦਵਾਲ ਨੇ ਸਾਲ 2009 ਵਿੱਚ ਨਾਬਾਲਿਗ ਨੂੰ ਪਿਆਰ ਅਤੇ ਵਿਆਹ ਦਾ ਝਾਂਸਾ ਦੇਕੇ ਸੀਮਾ ਨਾਂ ਦੀ ਇੱਕ ਔਰਤ ਦੇ ਘਰ ਲੈ ਗਿਆ ਸੀ।

ਸੈਕਸ ਰੈਕਟ ਚਲਾਉਣ ਵਾਲੀ ਸੋਨੂੰ ਪੰਜਾਬਣ ਨੂੰ ਹੋਈ 24 ਸਾਲ ਦੀ ਸਜ਼ਾ , ਅਦਾਲਤ ਨੇ ਕਿਹਾ ਸਮਾਜ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ

ਨਾਬਾਲਿਗ ਮੁਤਾਬਿਕ ਉੱਥੇ ਹੀ ਦੋਸ਼ੀ ਸੰਦੀਪ ਨੇ ਨਾਬਾਲਿਗ ਦੇ ਨਾਲ ਰੇਪ ਕੀਤਾ ਅਤੇ ਫ਼ਿਰ ਉਸ ਨੂੰ ਸੀਮਾ ਨਾਂ ਦੀ ਮਹਿਲਾ ਨੂੰ ਵੇਚ ਕੇ ਚਲਾ ਗਿਆ, ਸੀਮਾ ਨੇ ਨਾਬਾਲਿਗ ਨਾਲ ਜਬਰਨ ਦੇਹ ਵਪਾਰ ਕਰਾਇਆ, ਇਸ ਵਿੱਚ ਨਾਬਾਲਿਗ ਨੂੰ ਕਈ ਵਾਰ ਵੇਚਿਆ ਗਿਆ, ਨਾਬਾਲਿਗ ਨੂੰ ਸੋਨੂੰ ਪੰਜਾਬਨ ਨੇ ਵੀ ਖਰੀਦਿਆ। ਹੁਣ ਵੀ ਇਸ ਮਾਮਲੇ ਵਿੱਚ ਕਈ ਲੋਕਾਂ ਨੂੰ ਪੁਲਿਸ ਦੀ ਤਲਾਸ਼ ਹੈ, ਪੁਲਿਸ ਲਗਾਤਾਰ ਇਸ ਮਾਮਲੇ ਵਿੱਚ ਤਫ਼ਤੀਸ਼ ਕਰ ਰਹੀ ਹੈ।
-PTCNews

  • Share