ਮੇਲਾਨੀਆ ਟਰੰਪ ਦਿੱਲੀ ਦੇ ਸਰਕਾਰੀ ਸਕੂਲ ‘ਚ ‘ਹੈੱਪੀਨੈੱਸ ਕਲਾਸ’ ਦੇਖਣ ਪਹੁੰਚੀ, ਬੱਚਿਆਂ ਨੇ ਤਿਲਕ ਲਗਾ ਕੇ ਕੀਤਾ ਸਵਾਗਤ

Delhi: First Lady of the US, Melania Trump arrives at Sarvodaya Co-Ed Senior Secondary School
ਮੇਲਾਨੀਆ ਟਰੰਪਦਿੱਲੀ ਦੇ ਸਰਕਾਰੀ ਸਕੂਲ 'ਚ 'ਹੈੱਪੀਨੈੱਸ ਕਲਾਸ' ਦੇਖਣ ਪਹੁੰਚੀ, ਬੱਚਿਆਂ ਨੇ ਤਿਲਕ ਲਗਾ ਕੇ ਕੀਤਾ ਸਵਾਗਤ  

ਮੇਲਾਨੀਆ ਟਰੰਪ ਦਿੱਲੀ ਦੇ ਸਰਕਾਰੀ ਸਕੂਲ ‘ਚ ‘ਹੈੱਪੀਨੈੱਸ ਕਲਾਸ’ ਦੇਖਣ ਪਹੁੰਚੀ, ਬੱਚਿਆਂ ਨੇ ਤਿਲਕ ਲਗਾ ਕੇ ਕੀਤਾ ਸਵਾਗਤ:ਨਵੀਂ ਦਿੱਲੀ: ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਅੱਜ ਰਾਜਧਾਨੀ ਦਿੱਲੀ ਦੇ ਸਰਵੋਦਿਆ ਕੋ-ਐਡ ਸੀਨੀਅਰ ਸੈਕੰਡਰੀ ਦਾ ਦੌਰਾ ਕਰਨ ਪਹੁੰਚੀ ਹੈ।ਮੇਲਾਨੀਆ ਸਕੂਲ ਦੇ ਗੇਟ ‘ਤੇ ਹੈੱਪੀ ਨਜ਼ਰ ਆਈ, ਜਦੋਂ ਛੋਟੇ ਬੱਚੇ ਨੇ ਮੱਥੇ ‘ਤੇ ਤਿਲਕ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਇਸ ਦੌਰਾਨ ਮੱਥੇ ‘ਤੇ ਤਿਲਕ ਲਗਾਉਣ ਤੋਂ ਬਾਅਦ ਮੇਲਾਨੀਆ ਦੇ ਚਿਹਰੇ ‘ਤੇ ਖ਼ੁਸ਼ੀ ਸਾਫ਼ ਦੇਖੀ ਜਾ ਸਕਦੀ ਸੀ।

Delhi: First Lady of the US, Melania Trump arrives at Sarvodaya Co-Ed Senior Secondary School
ਮੇਲਾਨੀਆ ਟਰੰਪ ਦਿੱਲੀ ਦੇ ਸਰਕਾਰੀ ਸਕੂਲ ‘ਚ ‘ਹੈੱਪੀਨੈੱਸ ਕਲਾਸ’ ਦੇਖਣ ਪਹੁੰਚੀ, ਬੱਚਿਆਂ ਨੇ ਤਿਲਕ ਲਗਾ ਕੇ ਕੀਤਾ ਸਵਾਗਤ

ਇੱਥੇ ਉਹ ਬੱਚਿਆਂ ਨਾਲ ਮਿਲੀ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਵੀ ਦਿੱਤਾ। ਬੱਚਿਆਂ ਨਾਲ ਮਿਲ ਕੇ ਮੇਲਾਨੀਆ ਟਰੰਪ ਬੇਹੱਦ ਖੁਸ਼ ਨਜ਼ਰ ਆਈ। ਮੇਲਾਨੀਆ ਆਪਣੀ ਯਾਤਰਾ ਤਹਿਤ ਸਕੂਲ ਦਾ ਦੌਰਾ ਕਰ ਰਹੀ ਹੈ।

Delhi: First Lady of the US, Melania Trump arrives at Sarvodaya Co-Ed Senior Secondary School
ਮੇਲਾਨੀਆ ਟਰੰਪ ਦਿੱਲੀ ਦੇ ਸਰਕਾਰੀ ਸਕੂਲ ‘ਚ ‘ਹੈੱਪੀਨੈੱਸ ਕਲਾਸ’ ਦੇਖਣ ਪਹੁੰਚੀ, ਬੱਚਿਆਂ ਨੇ ਤਿਲਕ ਲਗਾ ਕੇ ਕੀਤਾ ਸਵਾਗਤ

ਮੇਲਾਨੀਆ ਟਰੰਪ ਆਰਕੇ ਪੁਰਮ ਸਥਿਤ ਸਰਵੋਦਿਆ ਸਹਿ-ਸਿੱਖਿਆ ਸੈਕੰਡਰੀ ਸਕੂਲ ‘ਚ ‘ਹੈੱਪੀਨੈੱਸ ਕਲਾਸ’ ਦੇਖਣ ਪਹੁੰਚੀ ਹਨ। ਦਿੱਲੀ ਦਾ ਸਰਵੋਦਿਆ ਕੋ-ਐੱਡ ਸੀਨੀਅਰ ਸੈਕੰਡਰੀ ਸਕੂਲ ਅਮਰੀਕੀ ਦਾ ਫਰਸਟ ਲੇਡੀ ਮੇਲਾਨੀਆ ਟਰੰਪ ਦੇ ਸਵਾਗਤ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਸਨ, ਕਿਉਂਕਿ ਇਹ ਦੌਰਾ ਯੋਜਨਾਬੱਧ ਸੀ।

Delhi: First Lady of the US, Melania Trump arrives at Sarvodaya Co-Ed Senior Secondary School
ਮੇਲਾਨੀਆ ਟਰੰਪ ਦਿੱਲੀ ਦੇ ਸਰਕਾਰੀ ਸਕੂਲ ‘ਚ ‘ਹੈੱਪੀਨੈੱਸ ਕਲਾਸ’ ਦੇਖਣ ਪਹੁੰਚੀ, ਬੱਚਿਆਂ ਨੇ ਤਿਲਕ ਲਗਾ ਕੇ ਕੀਤਾ ਸਵਾਗਤ

ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖ਼ੁਸ਼ੀ ਪ੍ਰਗਟਾਈ ਹੈ। ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ, ਅੱਜ ਸਾਡੇ ਸਕੂਲ ‘ਚ ਹੈੱਪੀਨੈੱਸ ਕਲਾਸ ‘ਚ ਉਹ ਹਿੱਸਾ ਲਵੇਗੀ। ਸਾਡੇ ਅਧਿਆਪਕਾਂ, ਵਿਦਿਆਰਥੀਆਂ ਤੇ ਦਿੱਲੀ ਵਾਸੀਆਂ ਲਈ ਬਹੁਤ ਚੰਗਾ ਦਿਨ। ਸਦੀਆਂ ਤੋਂ ਭਾਰਤ ਨੇ ਦੁਨੀਆ ਨੂੰ ਅਧਿਆਤਮਕਤਾ ਸਿਖਾਈ ਹੈ। ਮੈਨੂੰ ਖੁਸ਼ੀ ਹੈ ਕਿ ਉਹ ਸਾਡੇ ਸਕੂਲ ਤੋਂ ਖੁਸ਼ੀ ਦਾ ਸੰਦੇਸ਼ ਵਾਪਸ ਲੈ ਕੇ ਜਾਵੇਗੀ।

Delhi: First Lady of the US, Melania Trump arrives at Sarvodaya Co-Ed Senior Secondary School
ਮੇਲਾਨੀਆ ਟਰੰਪ ਦਿੱਲੀ ਦੇ ਸਰਕਾਰੀ ਸਕੂਲ ‘ਚ ‘ਹੈੱਪੀਨੈੱਸ ਕਲਾਸ’ ਦੇਖਣ ਪਹੁੰਚੀ, ਬੱਚਿਆਂ ਨੇ ਤਿਲਕ ਲਗਾ ਕੇ ਕੀਤਾ ਸਵਾਗਤ

ਇਸ ਮੌਕੇ ਸਕੂਲ ਕੰਪਲੈਕਸ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਸੁਰੱਖਿਆ ਮੁਲਾਜ਼ਮਾਂ ਨੇ ਸਕੂਲ ਕੰਪਲੈਕਸ ਦੇ ਆਸਪਾਸ ਬੈਰੀਕੇਡਿੰਗ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸਕੂਲ ਦੇ ਆਸਪਾਸ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤਾਇਨਾਤ ਹਨ। ਇਸ ਦੇ ਨਾਲ ਹੀ ਸਕੂਲ ਦੇ ਆਸਪਾਸ ਮੌਜੂਦ ਦਰੱਖਤਾਂ ‘ਤੇ ਲਾਲ ਰੰਗ ਨਾਲ ਪੁਤਾਈ ਕੀਤੀ ਗਈ ਹੈ।
-PTCNews