ਵਿਦੇਸ਼ੀ ਸੈਲਾਨੀਆਂ ਨੂੰ ਸਿੱਖ ਧਰਮ ਬਾਰੇ ਆਧੁਨਿਕ ਤਕਨੀਕਾਂ ਨਾਲ ਜਾਣਕਾਰੀ ਦੇਣ ਲਈ ਦਿੱਲੀ ਕਮੇਟੀ ਨੇ ਚੁੱਕਿਆ ਸ਼ਲਾਘਾਯੋਗ ਕਦਮ

Foreign tourists Sikhism About report information DSGMC Information Center Inauguration

ਵਿਦੇਸ਼ੀ ਸੈਲਾਨੀਆਂ ਨੂੰ ਸਿੱਖ ਧਰਮ ਬਾਰੇ ਆਧੁਨਿਕ ਤਕਨੀਕਾਂ ਨਾਲ ਜਾਣਕਾਰੀ ਦੇਣ ਲਈ ਦਿੱਲੀ ਕਮੇਟੀ ਨੇ ਚੁੱਕਿਆ ਸ਼ਲਾਘਾਯੋਗ ਕਦਮ:ਨਵੀਂ ਦਿੱਲੀ : ਗੁਰਦੁਆਰਾ ਬੰਗਲਾ ਸਾਹਿਬ ਦੇ ਨਵੇਂ ਬਣੇ ਸੂਚਨਾ ਕੇਂਦਰ ਦਾ ਅੱਜ ਉਦਘਾਟਨ ਕੀਤਾ ਗਿਆ ਹੈ।ਵਿਦੇਸ਼ੀ ਸੈਲਾਨੀਆਂ ਨੂੰ ਸਿੱਖ ਧਰਮ ਬਾਰੇ ਆਧੂਨਿਕ ਤਕਨੀਕਾਂ ਨਾਲ ਜਾਣਕਾਰੀ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਚਨਾ ਕੇਂਦਰ ਦਾ ਨਵੀਂਨੀਕਰਨ ਕੀਤਾ ਗਿਆ ਹੈ।ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਦੇ ਪ੍ਰਤੀਨਿਧੀ ਵੱਲੋਂ ਸੂਚਨਾ ਕੇਂਦਰ ਦੀ ਚਾਬੀਆਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸੌਂਪੀਆ ਗਈਆਂ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਵਿਦੇਸ਼ੀ ਸੈਲਾਨੀਆਂ ਦੀ ਸਹੂਲੀਅਤ ਲਈ ਸੂਚਨਾ ਕੇਂਦਰ ਵਿੱਖੇ ਤਮਾਮ ਪ੍ਰਬੰਧ ਕੀਤੇ ਗਏ ਹਨ।ਜਿਸ ’ਚ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੀ ਦੱਸਤਾਵੇਜ਼ੀ ਫਿਲਮ ਦੇ ਨਾਲ ਹੀ ਕੰਪਿਊਟਰ, ਵਾਈ-ਫਾਈ ਆਦਿਕ ਅਤਿਆਧੂਨਿਕ ਸੁਵੀਧਾਵਾਂ ਵਿਦੇਸ਼ੀ ਸੈਲਾਨੀਆਂ ਨੂੰ ਸੂਚਨਾ ਕੇਂਦਰ ’ਚ ਹੀ ਉਪਲਬਧ ਕਰਵਾਈ ਜਾਣਗੀਆਂ।ਨਾਲ ਹੀ ਦੇਸ-ਵਿਦੇਸ਼ ਤੋਂ ਆਉਣ ਵਾਲੇ ਗੈਰ ਸਿੱਖ ਸਿਆਸੀ ਸੈਲਾਨੀਆਂ ਵਾਸਤੇ ਇੱਕ ਵੱਖਰਾ ਬਲਾਕ ਬਣਾਇਆ ਗਿਆ ਹੈ।ਸੂਚਨਾ ਕੇਂਦਰ ’ਚ ਮੌਜੂਦ ਗਾਈਡ ਸੈਲਾਨੀਆਂ ਨਾਲ ਹਿੰਦੀ, ਪੰਜਾਬੀ, ਅੰਗਰੇਜ਼ੀ, ਫਰੈਂਚ, ਜਰਮਨੀ ਅਤੇ ਚੀਨੀ ਆਦਿਕ ਭਾਸ਼ਾਵਾਂ ’ਚ ਗੱਲ ਕਰਨ ’ਚ ਸਮਰਥਾਂ ਰੱਖਦੇ ਹਨ।

ਜੀ.ਕੇ. ਨੇ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਦੇ ਸਿੱਖ ਸਾਹਿਤ ਦਾ ਵੱਖਰਾ ਕਾਊਂਟਰ ਵੀ ਲਗਾਇਆ ਗਿਆ ਹੈ।ਤਾਂਕਿ ਸੈਲਾਨੀ ਆਪਣੀ ਮਨਪਸੰਦ ਦੀ ਕਿਤਾਬ ਚੁਣ ਕੇ ਲੈ ਜਾ ਸਕਣ।ਜੀ.ਕੇ. ਨੇ ਕਿਹਾ ਕਿ ਦਿੱਲੀ ਵਿਖੇ ਧਾਰਮਿਕ ਸਥਾਨਾਂ ’ਤੇ ਜਾਣ ਦੇ ਇੱਛੂਕ ਸੈਲਾਨੀਆਂ ਦੀ ਰੇਟਿੰਗ ’ਚ ਕਮੇਟੀ ਦੀ ਵੱਧੀਆ ਕਾਰਗੁਜਾਰੀ ਕਰਕੇ ਬੰਗਲਾ ਸਾਹਿਬ ਨੂੰ ਪਹਿਲਾ ਸਥਾਨ ਪ੍ਰਾਪਤ ਹੈ।ਜਦਕਿ ਗੁਰਦੁਆਰਾ ਬੰਗਲਾ ਸਾਹਿਬ ਤੋਂ ਬਾਅਦ ਦਿੱਲੀ ਵਿਖੇ ਦੂਜੇ ਨੰਬਰ ’ਤੇ ਅਕਸ਼ਰਧਾਮ ਮੰਦਿਰ ਅਤੇ ਤੀਜ਼ੇ ਨੰਬਰ ’ਤੇ ਹੂਮਾਯੂ ਦਾ ਮਕਬਰਾ ਬਾਹਰੋਂ ਆਉਣ ਵਾਲੇ ਸੈਲਾਨੀਆਂ ਦੀ ਪਹਿਲੀ ਪਸੰਦ ਹਨ।ਇਸ ਕਰਕੇ ਸੂਚਨਾ ਕੇਂਦਰ ਨੂੰ ਅਸਰਦਾਰ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਨਵੀਂਨੀਕਰਨ ਕਰਨਾ ਪਿਆ ਹੈ।ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਵੱਡੀ ਗਿਣਤੀ ’ਚ ਮੌਜੂਦ ਸਨ।
-PTCNews