Tue, Apr 23, 2024
Whatsapp

ਗੌਤਮ ਗੰਭੀਰ ਨੇ ਕੇਜਰੀਵਾਲ, ਮਨੀਸ਼ ਸਿਸੌਦੀਆ ਅਤੇ ਆਤਿਸ਼ੀ 'ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ

Written by  Jashan A -- May 10th 2019 10:58 AM -- Updated: May 10th 2019 11:01 AM
ਗੌਤਮ ਗੰਭੀਰ ਨੇ ਕੇਜਰੀਵਾਲ, ਮਨੀਸ਼ ਸਿਸੌਦੀਆ ਅਤੇ ਆਤਿਸ਼ੀ 'ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ

ਗੌਤਮ ਗੰਭੀਰ ਨੇ ਕੇਜਰੀਵਾਲ, ਮਨੀਸ਼ ਸਿਸੌਦੀਆ ਅਤੇ ਆਤਿਸ਼ੀ 'ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ

ਗੌਤਮ ਗੰਭੀਰ ਨੇ ਕੇਜਰੀਵਾਲ, ਮਨੀਸ਼ ਸਿਸੌਦੀਆ ਅਤੇ ਆਤਿਸ਼ੀ 'ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ 'ਚ ਸਿਆਸੀ ਗਰਮਾਹਟ ਦੇਖਣ ਨੂੰ ਮਿਲ ਰਹੀ ਹੈ। ਜਿਸ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਰਮਿਆਨ ਜੰਗ ਛਿੜ ਗਈ ਹੈ। [caption id="attachment_293594" align="aligncenter" width="300"]gautam ਗੌਤਮ ਗੰਭੀਰ ਨੇ ਕੇਜਰੀਵਾਲ, ਮਨੀਸ਼ ਸਿਸੌਦੀਆ ਅਤੇ ਆਤਿਸ਼ੀ 'ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ[/caption] ਹੋਰ ਪੜ੍ਹੋ:“ਆਪ” ਦੇ ਬਾਗੀ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਇਸ ਵਾਰ ਨਹੀਂ ਉਤਰਨਗੇ ਚੋਣ ਮੈਦਾਨ ‘ਚ 'ਆਪ' ਨੇਤਾ ਅਤੇ ਪੂਰਬੀ ਦਿੱਲੀ ਤੋਂ ਲੋਕ ਸਭਾ ਉਮੀਦਵਾਰ ਆਤਿਸ਼ੀ ਨੇ ਵੀਰਵਾਰ ਨੂੰ ਖਿਡਾਰੀ ਤੋਂ ਨੇਤਾ ਬਣੇ ਗੌਤਮ ਗੰਭੀਰ 'ਤੇ ਉਨ੍ਹਾਂ ਵਿਰੁੱਧ ਇਤਰਾਜ਼ਯੋਗ ਅਤੇ ਅਪਮਾਨਜਨਕ ਪਰਚੇ ਵੰਡਣ ਦਾ ਦੋਸ਼ ਲਗਾਇਆ। [caption id="attachment_293595" align="aligncenter" width="300"]gautam ਗੌਤਮ ਗੰਭੀਰ ਨੇ ਕੇਜਰੀਵਾਲ, ਮਨੀਸ਼ ਸਿਸੌਦੀਆ ਅਤੇ ਆਤਿਸ਼ੀ 'ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ[/caption] ਜਿਸ ਤੋਂ ਬਾਅਦ ਗੌਤਮ ਨੇ ਵੀ ਪਲਟਵਾਰ ਕੀਤਾ।ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੌਦੀਆ ਅਤੇ ਆਤਿਸ਼ੀ 'ਤੇ ਮਾਣਹਾਨੀ ਦਾ ਮੁਕੱਦਮਾ ਕਰ ਦਿੱਤਾ ਹੈ।ਅੱਜ ਸਵੇਰ ਵੀ ਗੌਤਮ ਨੇ ਅਰਵਿੰਦ ਕੇਜਰੀਵਾਲ 'ਤੇ ਪਲਟਵਾਰ ਕੀਤਾ। ਹੋਰ ਪੜ੍ਹੋ:ਜੇਕਰ ਤੁਹਾਡੇ ਸਰੀਰ ਨੂੰ ਵੀ ਇਹ ਮੁਸ਼ਕਿਲਾਂ ਆ ਰਹੀਆਂ ਹਨ ਤਾਂ ਹੋ ਸਕਦਾ ਹੈ ਡੇਂਗੂ, ਡਾਕਟਰ ਵੀ ਪਏ ਚੱਕਰਾਂ ‘ਚ!! ਗੌਤਮ ਗੰਭੀਰ ਨੇ ਕਿਹਾ ਕਿ ਅੱਜ ਚੰਗੇ ਲੋਕ ਰਾਜਨੀਤੀ 'ਚ ਨਹੀਂ ਆਉਣਾ ਚਾਹੁੰਦੇ ਹਨ, ਕਿਉਂਕਿ ਉਹ ਅਰਵਿੰਦ ਕੇਜਰੀਵਾਲ ਵਰਗੇ ਲੋਕਾਂ ਦੇ ਸਾਹਮਣੇ ਖੜ੍ਹੇ ਨਹੀਂ ਹੋਣਾ ਚਾਹੁੰਦੇ ਹਨ। ਕੇਜਰੀਵਾਲ ਲਗਾਤਾਰ ਛੋਟੀ ਮਾਨਸਿਕਤਾ ਦੀ ਰਾਜਨੀਤੀ ਨੂੰ ਉਤਸ਼ਾਹ ਦੇ ਰਹੇ ਹਨ। [caption id="attachment_293596" align="aligncenter" width="300"]gauam ਗੌਤਮ ਗੰਭੀਰ ਨੇ ਕੇਜਰੀਵਾਲ, ਮਨੀਸ਼ ਸਿਸੌਦੀਆ ਅਤੇ ਆਤਿਸ਼ੀ 'ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ[/caption] ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਨੂੰ ਦਿੱਲੀ ਦੀਆਂ 7 ਸੀਟਾਂ 'ਤੇ ਵੋਟਿੰਗ ਹੋਣੀ, ਜਿਨ੍ਹਾਂ 'ਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਫਸਵੀਂ ਟੱਕਰ ਦੇਖਣ ਨੂੰ ਮਿਲੇਗੀ। ਕੱਲ੍ਹ ਨੂੰ ਕਈ ਦਿਗਜ ਨੇਤਾਵਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਵੇਗੀ। -PTC News


Top News view more...

Latest News view more...