Thu, Apr 25, 2024
Whatsapp

ਦਿੱਲੀ 'ਚ ਸ਼ਰਾਬ 'ਤੇ ਲੱਗਿਆ ਕੋਰੋਨਾ ਟੈਕਸ, ਹੁਣ ਸ਼ਰਾਬ ਹੋਈ 70 ਫ਼ੀਸਦੀ ਮਹਿੰਗੀ

Written by  Shanker Badra -- May 05th 2020 01:25 PM
ਦਿੱਲੀ 'ਚ ਸ਼ਰਾਬ 'ਤੇ ਲੱਗਿਆ ਕੋਰੋਨਾ ਟੈਕਸ, ਹੁਣ ਸ਼ਰਾਬ ਹੋਈ 70 ਫ਼ੀਸਦੀ ਮਹਿੰਗੀ

ਦਿੱਲੀ 'ਚ ਸ਼ਰਾਬ 'ਤੇ ਲੱਗਿਆ ਕੋਰੋਨਾ ਟੈਕਸ, ਹੁਣ ਸ਼ਰਾਬ ਹੋਈ 70 ਫ਼ੀਸਦੀ ਮਹਿੰਗੀ

ਦਿੱਲੀ 'ਚ ਸ਼ਰਾਬ 'ਤੇ ਲੱਗਿਆ ਕੋਰੋਨਾ ਟੈਕਸ, ਹੁਣ ਸ਼ਰਾਬ ਹੋਈ 70 ਫ਼ੀਸਦੀ ਮਹਿੰਗੀ:ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ 40 ਦਿਨਾਂ ਤੋਂ ਜ਼ਿਆਦਾ ਸਮੇਂ ਬਾਅਦ ਸ਼ਰਾਬ ਦੀਆਂ ਦੁਕਾਨਾਂ ਸੋਮਵਾਰ ਨੂੰ ਖੁੱਲ੍ਹੀਆਂ ਹਨ ਅਤੇ ਭੀੜ ਕਾਰਨ ਬੰਦ ਕਰਨੀਆਂ ਪਈਆਂ ਸੀ ,ਕਿਉਂਕਿ ਦੁਕਾਨ ਦੇ ਬਾਹਰਲੇ ਲੋਕ ਸਮਾਜਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਦਿੱਲੀ ਸਰਕਾਰ ਨੇ ਹੁਣ ਸ਼ਰਾਬ 'ਤੇ ਕੋਰੋਨਾ ਟੈਕਸ ਲਗਾ ਦਿੱਤਾ ਹੈ। ਹੁਣ ਦਿੱਲੀ 'ਚ ਸ਼ਰਾਬ ਪਹਿਲਾਂ ਨਾਲੋਂ 70 ਫ਼ੀਸਦੀ ਮਹਿੰਗੀ ਮਿਲੇਗੀ। ਇਹ ਹੁਕਮ ਮੰਗਲਵਾਰ ਤੋਂ ਹੀ ਆਗੂ ਹੋਵੇਗਾ। ਸਰਕਾਰ ਦੇ ਹੁਕਮ ਅਨੁਸਾਰ ਸ਼ਰਾਬ ਦੀ ਵਿਕਰੀ 'ਤੇ 'ਸਪੈਸ਼ਲ ਕੋਰੋਨਾ ਫੀਸ' ਦੇ ਨਾਂ ਨਾਲ ਟੈਕਸ ਲਗਾਇਆ ਗਿਆ ਹੈ। ਹੁਣ ਐੱਮਆਰਪੀ 'ਤੇ 70 ਫ਼ੀਸਦੀ ਇਹ ਨਵਾਂ ਟੈਕਸ ਲੱਗੇਗਾ। ਜਾਣਕਾਰੀ ਅਨੁਸਾਰ ਮੰਗਲਵਰ ਸਵੇਰ ਤੋਂ ਹੀ ਵਧੀਆਂ ਹੋਈਆਂ ਦਰਾਂ ਲਾਗੂ ਹੋ ਜਾਣਗੀਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਦਿੱਲੀ ਦੇ ਰੈਡ ਜ਼ੋਨ ਵਿਚ ਅਸੀਂ ਕੁਝ ਸ਼ਰਤਾਂ ਨਾਲ ਆਰਥਿਕ ਗਤੀਵਿਧੀਆਂ ਵਿਚ ਢਿੱਲ ਦਿੱਤੀ ਸੀ। ਇਸ ਦੇ ਨਾਲ ਹੀ ਸਮਾਜਿਕ ਦੂਰੀ ਬਣਾਈ ਰੱਖਣ ਦੇ ਵੀ ਨਿਰਦੇਸ਼ ਦਿੱਤੇ ਗਏ ਸਨ ਪਰ ਪਹਿਲੇ ਹੀ ਦਿਨ ਦੇਸ਼ ਦੇ ਸਾਰੇ ਸ਼ਰਾਬ ਦੇ ਠੇਕਿਆਂ 'ਤੇ ਲੋਕਾਂ ਦੀ ਲਾਪਰਵਾਹੀ ਕਾਰਨ ਸਮਾਜਿਕ ਦੂਰੀ ਕਿਤੇ ਵੀ ਦੇਖਣ ਨੂੰ ਨਹੀਂ ਮਿਲੀ। ਦਿੱਲੀ ਦੇ ਕਈ ਇਲਾਕਿਆਂ ਵਿਚ ਭਾਜੜਾਂ ਤਕ ਪੈ ਗਈਆਂ। ਇਸ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕੇਜਰੀਵਾਲ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੱਗੇ ਤੋਂ ਇਸ ਤਰਾਂ ਦੀ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਸ ਇਲਾਕੇ ਅਤੇ ਉਸ ਦੁਕਾਨ ਨੂੰ ਸੀਲ ਕਰ ਦਿੱਤਾ ਜਾਵੇਗਾ। ਕੇਜਰੀਵਾਲ ਨੇ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਲੋਕਾਂ ਨੂੰ ਮਾਸਕ ਲਗਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਨਿਯਮਤ ਸਮੇਂ ਵਿੱਚ ਆਪਣੇ ਹੱਥ ਧੋਣੇ ਪੈਣਗੇ। ਦੱਸ ਦੇਈਏ ਕਿ ਸੋਮਵਾਰ ਨੂੰ ਦਿੱਲੀ 'ਚ 700 ਤੋਂ ਜ਼ਿਆਦਾ ਦੁਕਾਨਾਂ ਖੋਲ੍ਹੀਆਂ ਗਈਆਂ ਪਰ ਭਾਰੀ ਭੀੜ ਤੇ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ 2 ਘੰਟਿਆਂ 'ਚ ਹੀ ਪੁਲਿਸ ਨੇ ਸਾਰੀਆਂ ਬੰਦ ਕਰਵਾ ਦਿੱਤੀਆਂ ਸਨ। ਅਸਲ ਵਿਚ ਇਸ ਦੌਰਾਨ ਸ਼ਰਾਬ ਖਰੀਦਣ ਲਈ ਆਏ ਲੋਕ ਸਰੀਰਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਦੌਰਾਨ ਲੋਕਾਂ ਨੇ ਮਾਸਕ ਜ਼ਰੂਰ ਲਗਾ ਰੱਖੇ ਸਨ। -PTCNews


Top News view more...

Latest News view more...