Advertisment

ਦਿੱਲੀ ਹਾਈ ਕੋਰਟ ਨੇ ਹਰਿਆਣਾ ਨੂੰ ਦਿੱਤੀ ਜਾਣ ਵਾਲੀ ‘ਅਣਐਲੋਕੇਟਿਡ ਪੂਲ’ ਬਿਜਲੀ 'ਤੇ ਲਗਾਈ ਰੋਕ

author-image
Pardeep Singh
Updated On
New Update
ਦਿੱਲੀ ਹਾਈ ਕੋਰਟ ਨੇ ਹਰਿਆਣਾ ਨੂੰ ਦਿੱਤੀ ਜਾਣ ਵਾਲੀ ‘ਅਣਐਲੋਕੇਟਿਡ ਪੂਲ’ ਬਿਜਲੀ 'ਤੇ ਲਗਾਈ ਰੋਕ
Advertisment
ਨਵੀਂ ਦਿੱਲੀ:  ਦਿੱਲੀ ਹਾਈ ਕੋਰਟ ਨੇ ਹਰਿਆਣਾ ਨੂੰ ਦਿੱਤੀ ਜਾਣ ਵਾਲੀ ‘ਅਣਐਲੋਕੇਟਿਡ ਪੂਲ’ ਬਿਜਲੀ ਉੱਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਉੱਤਰੀ ਖੇਤਰ ਬਿਜਲੀ ਕਮੇਟੀ ਵੱਲੋਂ ਪੰਜਾਬ ਨੂੰ ਦਿੱਤੇ ਜਾਣ ਦੀ ਸਿਫਾਰਸ਼ ਦੇ ਬਾਵਜੂਦ ਹਰਿਆਣਾ ਨੂੰ ਬਿਜਲੀ ਦਿੱਤੀ ਸੀ। ਦਿੱਲੀ ਦੀਆਂ ਪਾਵਰ ਕੰਪਨੀਆਂ ਨੇ ਦਿੱਲੀ ਹਾਈ ਕੋਰਟ ਵਿੱਚ ਕੇਂਦਰ ਦੇ ਹੁਕਮਾਂ ਨੂੰ ਚਣੌਤੀ ਦਿੱਤੀ ਸੀ। ਹਾਈਕੋਰਟ ਨੇ ਅਣਐਲੋਕੇਟਿਡ ਪੂਲ ਬਿਜਲੀ ਦੇ ਹੁਕਮਾਂ ਉੱਤੇ ਸਟੇਅ ਲਗਾ ਦਿੱਤਾ ਹੈ। ਇਸ ਮੁੱਦੇ ਨੂੰ ਲੈ ਕੇ 1 ਅਪ੍ਰੈਲ ਨੂੰ ਫਿਰ ਸੁਣਵਾਈ ਹੋਵੇਗੀ।
Advertisment
publive-image ਦੱਸ ਦੇਈਏ ਕੇਂਦਰੀ ਬਿਜਲੀ ਮੰਤਰਾਲੇ ਨੇ ਕੇਂਦਰ ਦੇ ‘ਅਣਐਲੋਕੇਟਿਡ ਪੂਲ’ ’ਚੋਂ ਪੰਜਾਬ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਹਰਿਆਣਾ ਨੂੰ ਦੇਣ ਦੇ ਹੁਕਮ ਦਿੱਤੇ ਸਨ । ਕੇਂਦਰ ਸਰਕਾਰ ਤੋਂ ਪੰਜਾਬ ਨੇ ਬਿਜਲੀ ਦੀ ਮੰਗ ਕੀਤੀ ਸੀ ਪਰ ਕੇਂਦਰ ਨੇ ਪੰਜਾਬ ਨੂੰ ਨਾਂਹ ਕਰ ਦਿੱਤੀ ਹੈ।
Advertisment
ਪੰਜਾਬ 'ਚ ਹੁਣ ਨਹੀਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ ! ਪੰਜਾਬ ਦੇ ਕੋਟੇ ਦੀ ਹਰਿਆਣਾ ਨੂੰ ਮਿਲੀ ਬਿਜਲੀ ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਨੇ ਇਸ ਪੂਲ ਵਿਚੋਂ ਬਿਜਲੀ ਦੀ ਮੰਗ ਕੀਤੀ ਸੀ। ਕੇਂਦਰ ਸਰਕਾਰ ਨੇ ਹਰਿਆਣਾ ਦੀ ਮੰਗ ਉੱਤੇ ਕੇਂਦਰ ਨੇ 728.69 ਮੈਗਾਵਾਟ ਬਿਜਲੀ ਸਪਲਾਈ ਦੇਣ ਦੇ ਹੁਕਮ ਜਾਰੀ ਕੀਤੇ ਹਨ। ਦੇਸ਼ ਦੇ ਬਹੁਤ ਸਾਰੇ ਸੂਬੇ ਗਰਮੀਆਂ ’ਚ ਆਪਣੇ ਹਿੱਸੇ ਦੀ ਬਿਜਲੀ ਛੱਡ ਦਿੰਦੇ ਹਨ ਜਿਨ੍ਹਾਂ ਦੀ ਬਿਜਲੀ ‘ਅਣਐਲੋਕੇਟਿਡ ਪੂਲ’ ’ਚ ਇਕੱਠੀ ਹੋ ਜਾਂਦੀ ਹੈ। ਜਦੋਂ ਵੀ ਕਿਸੇ ਸੂਬੇ ਨੂੰ ਬਿਜਲੀ ਦੀ ਲੋੜ ਹੁੰਦੀ ਤਾਂ ਉਹ ਇਸ ਵਿਚੋਂ ਬਿਜਲੀ ਲੈਂਦਾ ਸੀ। publive-image
Advertisment
ਝੋਨੇ ਦੀ ਫ਼ਸਲ ਦੀ ਬਿਜਾਈ ਕਰਕੇ ਕੇਂਦਰ ਤੋਂ ਮੰਗੀ ਸੀ ਬਿਜਲੀ ਪੰਜਾਬ ਨੇ ਕੇਂਦਰ ਸਰਕਾਰ ਨੇ ਕੋਲ  ਪਹਿਲਾਂ 750 ਮੈਗਾਵਾਟ ਬਿਜਲੀ ਲੈਣ ਦੀ ਅਰਜੀ ਭੇਜੀ ਸੀ। ਇਸ ਵਾਰ ‘ਅਣਐਲੋਕੇਟਿਡ ਪੂਲ’ ਵਿਚ 1522.73 ਮੈਗਾਵਾਟ ਬਿਜਲੀ ਉਪਲੱਬਧ ਹੈ। ਕੇਂਦਰ ਦੀ ਪਾਵਰ ਕਮੇਟੀ ਨੇ  ਪੂਲ ਵਿਚੋਂ ਉਪਲੱਬਧ ਬਿਜਲੀ ’ਚੋਂ ਪੰਜਾਬ ਨੂੰ 40 ਫੀਸਦੀ (ਕਰੀਬ 600 ਮੈਗਾਵਾਟ), ਉੱਤਰਾਖੰਡ ਨੂੰ 10, ਜੰਮੂ ਕਸ਼ਮੀਰ ਤੇ ਲੱਦਾਖ ਨੂੰ 36 ਅਤੇ ਚੰਡੀਗੜ੍ਹ ਨੂੰ 14 ਫੀਸਦੀ ਬਿਜਲੀ ਦੇਣ ਦੀ ਸਿਫਾਰਿਸ਼ ਕੇਂਦਰੀ ਬਿਜਲੀ ਮੰਤਰਾਲੇ ਕੋਲ ਭੇਜੀ ਸੀ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਹਰਿਆਣਾ ਨੂੰ ਪਹਿਲੀ ਅਪ੍ਰੈਲ ਤੋਂ 31 ਅਕਤੂਬਰ ਤੱਕ 728.68 ਮੈਗਾਵਾਟ ਬਿਜਲੀ ਦੇਣ ਦੇ ਹੁਕਮ ਜਾਰੀ ਕਰ ਦਿੱਤੇ। ਪੰਜਾਬ ਨੂੰ ਨਹੀਂ ਮਿਲੇਗੀ ‘ਅਣਐਲੋਕੇਟਿਡ ਪੂਲ’ ਬਿਜਲੀ  ਤੁਹਾਨੂੰ ਦੱਸ ਦੇਈਏ ਕਿ ਪੰਜਾਬ ਨੇ ‘ਅਣਐਲੋਕੇਟਿਡ ਪੂਲ’ ’ਚੋਂ ਪਹਿਲੀ ਅਪ੍ਰੈਲ ਅਕਤੂਬਰ 2022 ਤੱਕ ਕਰੀਬ 750 ਮੈਗਾਵਾਟ ਬਿਜਲੀ ਦੀ ਮੰਗ ਕੀਤੀ ਸੀ ਪਰ ਕੇਂਦਰ ਸਰਕਾਰ ਨੇ ਨਾਂਹ ਕਰ ਦਿੱਤੀ ਹੈ। ਉਧਰ ਪੰਜਾਬ ਵਿੱਚ ਝੋਨੇ ਦਾ ਸ਼ੀਜਨ ਆ ਰਿਹਾ ਹੈ ਅਤੇ ਬਿਜਲੀ ਦੀ ਲੋੜ ਹੈ। ਕੇਂਦਰ ਸਰਕਾਰ ਨੇ ਅਣਐਲੋਕੇਟਿਡ ਪੂਲ ਵਿੱਚੋਂ ਬਿਜਲੀ ਪੰਜਾਬ ਨੂੰ ਦੇਣ ਤੇ ਨਾਂਹ ਦਿੱਤੀ ਹੈ। ਇਹ ਵੀ ਪੜ੍ਹੋ:ਦੁੱਖਦਾਈ! ਗੁੱਜਰ ਅੰਦੋਲਨ ਦੇ ਨਾਇਕ ਬੈਂਸਲਾ ਦਾ ਹੋਇਆ ਦੇਹਾਂਤ, ਜਾਣੋ ਬੈਂਸਲਾ ਦਾ ਪਿਛੋਕੜ publive-image -PTC News-
latest-news punjab-news punjab centres-step-son-treatment unallocated-pool %e0%a8%a6%e0%a8%bf%e0%a9%b1%e0%a8%b2%e0%a9%80-%e0%a8%b9%e0%a8%be%e0%a8%88-%e0%a8%95%e0%a9%8b%e0%a8%b0%e0%a8%9f-%e0%a8%a8%e0%a9%87-%e0%a8%b9%e0%a8%b0%e0%a8%bf%e0%a8%86%e0%a8%a3%e0%a8%be-%e0%a8%a8
Advertisment

Stay updated with the latest news headlines.

Follow us:
Advertisment