Thu, Apr 25, 2024
Whatsapp

ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਨ ਦੇ ਵਿਰੋਧ 'ਚ ਨਾਭਾ ਅਤੇ ਫ਼ਰੀਦਕੋਟ ਮੁਕੰਮਲ ਬੰਦ, ਸਕੂਲ ਕਾਲਜ ਵੀ ਬੰਦ

Written by  Shanker Badra -- August 13th 2019 12:10 PM
ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਨ ਦੇ ਵਿਰੋਧ 'ਚ ਨਾਭਾ ਅਤੇ ਫ਼ਰੀਦਕੋਟ ਮੁਕੰਮਲ ਬੰਦ, ਸਕੂਲ ਕਾਲਜ ਵੀ ਬੰਦ

ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਨ ਦੇ ਵਿਰੋਧ 'ਚ ਨਾਭਾ ਅਤੇ ਫ਼ਰੀਦਕੋਟ ਮੁਕੰਮਲ ਬੰਦ, ਸਕੂਲ ਕਾਲਜ ਵੀ ਬੰਦ

ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਨ ਦੇ ਵਿਰੋਧ 'ਚ ਨਾਭਾ ਅਤੇ ਫ਼ਰੀਦਕੋਟ ਮੁਕੰਮਲ ਬੰਦ, ਸਕੂਲ ਕਾਲਜ ਵੀ ਬੰਦ:ਫ਼ਰੀਦਕੋਟ : ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਜੀ ਦੇ 500 ਸਾਲ ਪੁਰਾਣੇ ਮੰਦਿਰ ਨੂੰ ਢਾਹੁਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਜਿਸ ਕਰਕੇ ਰਵਿਦਾਸ ਭਾਈਚਾਰੇ ਦੀਆਂ ਵੱਖ- ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਥੇਬੰਦੀਆਂ ਵੱਲੋਂ ਪੰਜਾਬ ਦੇ ਸਾਰੇ ਬਾਜ਼ਾਰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। [caption id="attachment_328644" align="aligncenter" width="300"] Delhi Historical Shri Guru Ravidas temple demolished Opposition closed Nabha and Faridkot ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਨ ਦੇ ਵਿਰੋਧ 'ਚ ਨਾਭਾ ਅਤੇ ਫ਼ਰੀਦਕੋਟ ਮੁਕੰਮਲ ਬੰਦ, ਸਕੂਲ ਕਾਲਜ ਵੀ ਬੰਦ[/caption] ਸ੍ਰੀ ਗੁਰੂ ਰਵਿਦਾਸ ਦਾ ਮੰਦਰ ਢਾਹੁਣ ਦੇ ਵਿਰੋਧ ਵਿਚ ਅੱਜ ਬੰਦ ਦੇ ਸੱਦੇ ਉਤੇ ਨਾਭਾ ਸ਼ਹਿਰ ਪੂਰਨ ਤੌਰ 'ਤੇ ਬੰਦ ਰਿਹਾ ਹੈ। ਸ਼ਹਿਰ ਦੇ ਬਾਜ਼ਾਰਾਂ ਵਿਚ ਲੱਗਭਗ ਸਾਰੀਆਂ ਦੁਕਾਨਾਂ ਬੰਦ ਰਹੀਆਂ ਹਨ। ਇਸ ਦੌਰਾਨ ਇਲਾਕੇ ਦੇ ਪਿੰਡਾਂ ਦੇ ਲੋਕ ਸ਼ਹਿਰ ਵਿਚ ਨਾ ਆਉਣ ਕਾਰਨ ਵੀ ਬਾਜ਼ਾਰ ਖਾਲੀ ਨਜ਼ਰ ਆਏ ਹਨ। [caption id="attachment_328646" align="aligncenter" width="300"]Delhi Historical Shri Guru Ravidas temple demolished Opposition closed Nabha and Faridkot ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਨ ਦੇ ਵਿਰੋਧ 'ਚ ਨਾਭਾ ਅਤੇ ਫ਼ਰੀਦਕੋਟ ਮੁਕੰਮਲ ਬੰਦ, ਸਕੂਲ ਕਾਲਜ ਵੀ ਬੰਦ[/caption] ਇਸ ਦੇ ਇਲਾਵਾ ਅੱਜ ਫ਼ਰੀਦਕੋਟ ਵਿਚ ਵੀ ਮੁਕੰਮਲ ਬੰਦ ਵੇਖਣ ਨੂੰ ਮਿਲ ਰਿਹਾ ਹੈ। ਰੱਖੜੀ ਦਾ ਤਿਉਹਾਰ ਹੋਣ 'ਤੇ ਵੀ ਰਵਿਦਾਸ ਭਾਈਚਾਰੇ ਵੱਲੋਂ ਦਿੱਤੇ ਗਏ ਸੱਦੇ 'ਤੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਵੇਖਣ ਨੂੰ ਮਿਲੇ। ਇਸ ਦੌਰਾਨ ਵੱਡੀ ਗਿਣਤੀ ਵਿਚ ਨਿੱਜੀ ਸਕੂਲ ਅਤੇ ਕਾਲਜ ਵੀ ਪ੍ਰਬੰਧਕਾਂ ਵੱਲੋਂ ਬੰਦ ਕੀਤੇ ਗਏ ਹਨ। ਓਥੇ ਸਵੇਰ ਤੋਂ ਹੀ ਸੰਬੰਧਿਤ ਭਾਈਚਾਰੇ ਦੇ ਨੁਮਾਇੰਦਿਆਂ ਵੱਲੋਂ ਬਾਜ਼ਾਰਾਂ ਵਿਚ ਦੁਕਾਨਾਂ ਬੰਦ ਰੱਖਣ ਲਈ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਸਨ। [caption id="attachment_328643" align="aligncenter" width="300"]Delhi Historical Shri Guru Ravidas temple demolished Opposition closed Nabha and Faridkot ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਨ ਦੇ ਵਿਰੋਧ 'ਚ ਨਾਭਾ ਅਤੇ ਫ਼ਰੀਦਕੋਟ ਮੁਕੰਮਲ ਬੰਦ, ਸਕੂਲ ਕਾਲਜ ਵੀ ਬੰਦ[/caption] ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਚਲਦਿਆਂ ਦਿੱਲੀ ਵਿਚ ਸ੍ਰੀ ਗੁਰੂ ਰਵਿਦਾਸ ਜੀ ਦਾ 500 ਸਾਲ ਪੁਰਾਣਾ ਮੰਦਿਰ ਤੋੜ ਦਿੱਤਾ ਗਿਆ, ਜਿਸ ਨੂੰ ਲੈ ਕੇ ਰਵਿਦਾਸ ਭਾਈਚਾਰੇ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਕਿਸੇ ਵੀ ਸੂਰਤ ਵਿਚ ਮੰਦਿਰ ਨੂੰ ਦੋਬਾਰਾ ਬਣਵਾ ਕੇ ਹੀ ਰਹਿਣਗੇ। ਜਿਸ ਲਈ ਉਨ੍ਹਾਂ ਨੂੰ ਜਿੰਨਾਂ ਵੀ ਲੰਬਾ ਸੰਘਰਸ਼ ਦਾ ਰਸਤਾ ਅਪਨਾਉਣਾ ਪਵੇ ਉਹ ਪਿੱਛੇ ਨਹੀਂ ਹਟਣਗੇ। -PTCNews


Top News view more...

Latest News view more...