ਦਿੱਲੀ ‘ਚ ਰਸਤੇ ਬੰਦ ਹੋਣ ਕਾਰਨ ਇੱਕ ਪਰਿਵਾਰ ਨੂੰ ਐਂਬੂਲੈਂਸ ਵਿੱਚ ਲਾਸ਼ ਰੱਖ ਕੇ ਕਈ ਘੰਟੇ ਕੱਟਦੇ ਪਏ ਚੱਕਰ

Delhi In roads closure Due family ambulance In Deathbody Crossed Circles

ਦਿੱਲੀ ‘ਚ ਰਸਤੇ ਬੰਦ ਹੋਣ ਕਾਰਨ ਇੱਕ ਪਰਿਵਾਰ ਨੂੰ ਐਂਬੂਲੈਂਸ ਵਿੱਚ ਲਾਸ਼ ਰੱਖ ਕੇ ਕਈ ਘੰਟੇ ਕੱਟਦੇ ਪਏ ਚੱਕਰ:ਦਿੱਲੀ ‘ਚ ਅੱਜ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।ਇਸ ਦੌਰਾਨ ਪੁਲਿਸ ਵੱਲੋਂ ਯੂਪੀ ਤੋਂ ਦਿੱਲੀ ਜਾਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਸਨ।ਇਸ ਦੇ ਨਾਲ ਹੀ ਦਿੱਲੀ ਤੋਂ ਉੱਤਰ ਪ੍ਰਦੇਸ਼ ਜਾਣ ਵਾਲੇ ਸਾਰੇ ਛੋਟੇ ਅਤੇ ਮੁੱਖ ਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ।ਇਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਪਿਆ ਹੈ।

ਜਾਣਕਾਰੀ ਅਨੁਸਾਰ ਯੂਪੀ ਦਾ ਇੱਕ ਪਰਿਵਾਰ ਗੁਰੂਗ੍ਰਾਮ ਵਿੱਚ ਇੱਕ ਮੈਂਬਰ ਦਾ ਇਲਾਜ ਕਰਵਾਉਣ ਲਈ ਆਇਆ ਸੀ,ਜਿਸ ਦੀ ਮੌਤ ਹੋ ਗਈ।ਇਸ ਦੌਰਾਨ ਪਰਿਵਾਰ ਦੇ ਮੈਂਬਰ ਲਾਸ਼ ਨੂੰ ਲੈ ਕੇ ਐਂਬੂਲੈਂਸ ਵਿੱਚ ਕਈ ਘੰਟਿਆਂ ਤੱਕ ਚੱਕਰ ਕੱਟਦੇ ਰਹੇ ਪਰ ਉਨ੍ਹਾਂ ਨੂੰ ਦਿੱਲੀ ਦੀ ਸਰਹੱਦ ਤੋਂ ਯੂਪੀ ਜਾਣ ਦਾ ਰਸਤਾ ਨਹੀਂ ਮਿਲਿਆ।

ਦੱਸ ਦਈਏ ਕਿ ਪੁਲਿਸ ਨੇ ਰੈਲੀ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡਿੰਗ ਲਗਾ ਕੇ ਰਸਤਾ ਬੰਦ ਕਰ ਦਿੱਤਾ ਸੀ ਅਤੇ ਕਿਸਾਨ ਬਾਰਡਰ ਉੱਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ।
-PTCNews