Uncategorized

ਇਹ ਵਿਅਕਤੀ ਪਾਇਲਟ ਦੀ ਵਰਦੀ 'ਚ ਕਈ ਵਾਰ ਕਰ ਚੁੱਕਾ ਸੀ ਅਜਿਹਾ ਕੰਮ , ਦਿੱਲੀ ਏਅਰਪੋਰਟ 'ਤੇ ਕਾਬੂ

By Shanker Badra -- November 21, 2019 11:33 am

ਇਹ ਵਿਅਕਤੀ ਪਾਇਲਟ ਦੀ ਵਰਦੀ 'ਚ ਕਈ ਵਾਰ ਕਰ ਚੁੱਕਾ ਸੀ ਅਜਿਹਾ ਕੰਮ , ਦਿੱਲੀ ਏਅਰਪੋਰਟ 'ਤੇ ਕਾਬੂ:ਨਵੀਂ ਦਿੱਲੀ : ਦਿੱਲੀ ਏਅਰਪੋਰਟ ਦੀ ਸੁਰੱਖਿਆ ਵਿੱਚ ਲੱਗੇ ਸੀਆਈਐਸਐਫ ਨੇ ਮੰਗਲਵਾਰ ਨੂੰ ਇਕ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਹੈ। ਇਸ ਦੌਰਾਨ ਸੀਆਈਐਸਐਫ ਦੇ ਜਵਾਨਾਂ ਨੇ ਇੰਦਰਾ ਗਾਂਧੀ ਏਅਰਪੋਰਟ 'ਤੇ ਇੱਕ ਫਰਜ਼ੀ ਪਾਇਲਟ ਨੂੰ ਗ੍ਰਿਫਤਾਰ ਕੀਤਾ ਹੈ। ਜੇਕਰ ਇਹ ਪਾਇਲਟ ਐਂਟਰੀ ਕਰਨ ਤੋਂ ਬਾਅਦ ਕਿਸੇ ਜਹਾਜ਼ ਅੰਦਰ ਚਲਾ ਜਾਂਦਾ ਤਾਂ ਸ਼ਾਇਦ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ।

Delhi indira gandhi international Airport fake pilot arrested ਇਹ ਵਿਅਕਤੀ ਪਾਇਲਟ ਦੀ ਵਰਦੀ 'ਚ ਕਈ ਵਾਰ ਕਰ ਚੁੱਕਾ ਸੀ ਅਜਿਹਾ ਕੰਮ , ਦਿੱਲੀ ਏਅਰਪੋਰਟ 'ਤੇ ਕਾਬੂ

ਦੱਸਿਆ ਜਾਂਦਾ ਹੈ ਕਿ ਦੋਸ਼ੀ ਰਾਜਨ ਮਹਿਬੂਬਨੀ ਹਵਾਈ ਜਹਾਜ਼ ਵਿੱਚ ਸਹੂਲਤ ਪਾਉਣ ਲਈ ਪਾਇਲਟ ਦੇ ਰੂਪ ਵਿੱਚ ਹਵਾਈ ਯਾਤਰਾ ਕਰਦਾ ਸੀ। ਉਹ 12 ਵਾਰ ਜਿਹਾ ਕਰ ਚੁੱਕਾ ਹੈ। ਦੋਸ਼ੀ ਦੇ ਸਾਮਾਨ ਵਿੱਚ ਇੱਕ ਤਸਵੀਰ ਮਿਲੀ ਹੈ, ਜਿਸ ਵਿੱਚ ਉਹ ਕਰਨਲ ਦੀ ਵਰਦੀ ਵਿੱਚ ਹੈ। ਉਸ ਨੂੰ ਵੱਖ -ਵੱਖ ਪਹਿਰਾਵੇ ਵਿੱਚ ਟਿਕ -ਟਾਕ ਵੀਡੀਓ ਬਣਾਉਣ ਦਾ ਸ਼ੌਕ ਹੈ।

Delhi indira gandhi international Airport fake pilot arrested ਇਹ ਵਿਅਕਤੀ ਪਾਇਲਟ ਦੀ ਵਰਦੀ 'ਚ ਕਈ ਵਾਰ ਕਰ ਚੁੱਕਾ ਸੀ ਅਜਿਹਾ ਕੰਮ , ਦਿੱਲੀ ਏਅਰਪੋਰਟ 'ਤੇ ਕਾਬੂ

ਆਈਜੀਆਈ ਏਅਰਪੋਰਟ ਪੁਲਿਸ ਡਿਪਟੀ ਕਮਿਸ਼ਨਰ ਸੰਜੇ ਭਾਟੀਆ ਦੇ ਮੁਤਾਬਕ ਦੋਸ਼ੀ ਵਸੰਤ ਕੁੰਜ ਦਾ ਰਹਿਣ ਵਾਲਾ ਹੈ। ਇਹ ਏਅਰਪੋਰਟ ਅਤੇ ਹਵਾਈ ਜਹਾਜ਼ਾਂ ਵਿੱਚ ਭੀੜ ਤੋਂ ਬੱਚਣ ਸੁਰੱਖਿਆ ਜਾਂਚ ਸਮੇਂ ਬਚਾਅ ਦੇ ਮਕਸਦ ਨਾਲ ਜਿਹਾ ਕਰਦਾ ਸੀ। ਉਸ ਦੀ ਬਣਾਈ ਵੀਡੀਓ ਵੀ ਵੇਖੀ ਜਾ ਰਹੀ ਹੈ।
-PTCNews

  • Share