Thu, Apr 25, 2024
Whatsapp

ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਮਿਲਿਆ ਸ਼ੱਕੀ ਬੈਗ , ਦਿੱਲੀ ਪੁਲਿਸ ਨੂੰ ਪਈਆਂ ਭਾਜੜਾਂ

Written by  Shanker Badra -- November 01st 2019 10:38 AM
ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਮਿਲਿਆ ਸ਼ੱਕੀ ਬੈਗ , ਦਿੱਲੀ ਪੁਲਿਸ ਨੂੰ ਪਈਆਂ ਭਾਜੜਾਂ

ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਮਿਲਿਆ ਸ਼ੱਕੀ ਬੈਗ , ਦਿੱਲੀ ਪੁਲਿਸ ਨੂੰ ਪਈਆਂ ਭਾਜੜਾਂ

ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਮਿਲਿਆ ਸ਼ੱਕੀ ਬੈਗ , ਦਿੱਲੀ ਪੁਲਿਸ ਨੂੰ ਪਈਆਂ ਭਾਜੜਾਂ:ਨਵੀਂ ਦਿੱਲੀ : ਰਾਜਧਾਨੀ ਦਿੱਲੀ ਸਥਿਤ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇਇਕ ਸ਼ੱਕੀ ਬੈਗ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਖ਼ਬਰ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਿਚ ਹੜਕੰਪ ਮੱਚ ਗਿਆ ਹੈ। ਜਿਸ ਕਾਰਨ ਟਰਮੀਨਲ 3 'ਤੇ ਸੁਰੱਖਿਆ ਏਜੰਸੀਆਂ ਵੱਲੋਂ ਏਅਰਪੋਰਟ ਵਿਖੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। [caption id="attachment_355023" align="aligncenter" width="300"]Delhi Indira Gandhi International Airport Terminal 3 suspicious bag ,Security tightened ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਮਿਲਿਆ ਸ਼ੱਕੀ ਬੈਗ , ਦਿੱਲੀ ਪੁਲਿਸ ਨੂੰ ਪਈਆਂ ਭਾਜੜਾਂ[/caption] ਇਸ ਘਟਨਾ ਸਥਾਨ ਉੱਤੇ CISF ਅਤੇ ਦਿੱਲੀ ਪੁਲਿਸ ਦੇ ਜਵਾਨ ਮੌਜੂਦ ਹਨ। ਇਸ ਦੌਰਾਨ ਬੰਬ ਨਕਾਰਾ ਕਰਨ ਵਾਲੇ ਦਸਤੇ ਅਤੇ ਕੁੱਤਿਆਂ ਦੇ ਸਕੁਐਡ ਦੀ ਮਦਦ ਵੀ ਲਈ ਜਾ ਰਹੀ ਹੈ। ਪੁਲਿਸ ਨੂੰ ਰਾਤੀਂ ਲਗਭਗ ਦੋ ਕੁ ਵਜੇ ਸ਼ੱਕੀ ਬੈਗ ਮਿਲਣ ਦੀ ਜਾਦਕਾਰੀ ਮਿਲੀ ਸੀ। [caption id="attachment_355026" align="aligncenter" width="300"]Delhi Indira Gandhi International Airport Terminal 3 suspicious bag ,Security tightened ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਮਿਲਿਆ ਸ਼ੱਕੀ ਬੈਗ , ਦਿੱਲੀ ਪੁਲਿਸ ਨੂੰ ਪਈਆਂ ਭਾਜੜਾਂ[/caption] ਦੱਸ ਦੇਈਏ ਕਿ ਬੀਤੇ ਕੁਝ ਦਿਨਾਂ ਤੋਂ ਪਾਕਿਸਤਾਨ ’ਚ ਸਰਗਰਮ ਕੁਝ ਅੱਤਵਾਦੀ ਜੱਥੇਬੰਦੀਆਂ ਨੇ ਭਾਰਤ ’ਚ ਵੱਡੀਆਂ ਹਿੰਸਕ ਕਾਰਵਾਈਆਂ ਕਰਨ ਦੀ ਯੋਜਨਾ ਉਲੀਕੀ ਹੋਈ ਹੈ। ਭਾਰਤ ਦੀਆਂ ਸੁਰੱਖਿਆ ਤੇ ਖ਼ੁਫ਼ੀਆ ਏਜੰਸੀਆਂ ਲਗਾਤਾਰ ਇਸ ਬਾਰੇ ਕੇਂਦਰ ਸਰਕਾਰ ਨੂੰ ਲਗਾਤਾਰ ਸਾਵਧਾਨ ਕਰਦੀਆਂ ਆ ਰਹੀਆਂ ਹਨ। -PTCNews


Top News view more...

Latest News view more...