Sat, Apr 20, 2024
Whatsapp

JNU ਦੇ ਵਿਦਿਆਰਥੀਆਂ ਨੇ ਸੰਸਦ ਤੱਕ ਕੱਢਿਆ ਮਾਰਚ , ਤੋੜੇ ਬੈਰੀਕੇਡ , ਸੰਸਦ ਭਵਨ ਨੇੜੇ ਧਾਰਾ 144 ਲਾਗੂ

Written by  Shanker Badra -- November 18th 2019 12:59 PM
JNU ਦੇ ਵਿਦਿਆਰਥੀਆਂ ਨੇ ਸੰਸਦ ਤੱਕ ਕੱਢਿਆ ਮਾਰਚ , ਤੋੜੇ ਬੈਰੀਕੇਡ , ਸੰਸਦ ਭਵਨ ਨੇੜੇ ਧਾਰਾ 144 ਲਾਗੂ

JNU ਦੇ ਵਿਦਿਆਰਥੀਆਂ ਨੇ ਸੰਸਦ ਤੱਕ ਕੱਢਿਆ ਮਾਰਚ , ਤੋੜੇ ਬੈਰੀਕੇਡ , ਸੰਸਦ ਭਵਨ ਨੇੜੇ ਧਾਰਾ 144 ਲਾਗੂ

JNU ਦੇ ਵਿਦਿਆਰਥੀਆਂ ਨੇ ਸੰਸਦ ਤੱਕ ਕੱਢਿਆ ਮਾਰਚ , ਤੋੜੇ ਬੈਰੀਕੇਡ , ਸੰਸਦ ਭਵਨ ਨੇੜੇ ਧਾਰਾ 144 ਲਾਗੂ:ਨਵੀਂ ਦਿੱਲੀ : ਦਿੱਲੀ ਸਥਿਤ ਦੇਸ਼ ਦੇ ਨਾਮੀ ਸੰਸਥਾਵਾਂ 'ਚ ਸ਼ੁਮਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਫ਼ੀਸਾਂ ਦੇ ਵਾਧੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਫ਼ੀਸਾਂ ਦੇ ਵਾਧੇ ਖ਼ਿਲਾਫ਼ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀਆਂ ਨੇ ਅੱਜ ਸੋਮਵਾਰ ਨੂੰ ਸੰਸਦ ਤੱਕ ਮਾਰਚ ਸ਼ੁਰੂ ਕਰ ਦਿੱਤਾ ਹੈ। [caption id="attachment_360987" align="aligncenter" width="300"]Delhi : Jawaharlal Nehru University Students complete fee roll back along with other demands march towards Parliament JNU ਦੇ ਵਿਦਿਆਰਥੀਆਂ ਨੇ ਸੰਸਦ ਤੱਕ ਕੱਢਿਆ ਮਾਰਚ , ਤੋੜੇ ਬੈਰੀਕੇਡ , ਸੰਸਦ ਭਵਨ ਨੇੜੇਧਾਰਾ 144 ਲਾਗੂ[/caption] ਇਸ ਦੌਰਾਨ ਦਿੱਲੀ ਪੁਲਿਸ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਪਰ ਕੁਝ ਚਿਰ ਪਿੱਛੋਂ ਹੀ ਵਿਦਿਆਰਥੀਆਂ ਨੇ ਬੈਰੀਕੇਡ ਤੋੜ ਸੁੱਟੇ ਹਨ। ਪੁਲਿਸ ਨੇ ਵਾਟਰ ਕੈਨਨ ਤੇ ਹੋਰ ਇੰਤਜ਼ਾਮ ਵੀ ਕੀਤੇ ਹਨ।ਵਿਦਿਆਰਥੀਆਂ ਦੇ ਨਾਲ ਅਧਿਆਪਕ ਵੀ ਇਸ ਰੋਸ ਮਾਰਚ ਵਿੱਚ ਸ਼ਾਮਲ ਹਨ। ਪ੍ਰਸ਼ਾਸਨ ਨੇ ਇਸ ਗੜਬੜੀ ਨੂੰ ਵੇਖਦਿਆਂ ਧਾਰਾ 144 ਲਾਗੂ ਕਰ ਦਿੱਤੀ ਹੈ। [caption id="attachment_360988" align="aligncenter" width="300"]Delhi : Jawaharlal Nehru University Students complete fee roll back along with other demands march towards Parliament JNU ਦੇ ਵਿਦਿਆਰਥੀਆਂ ਨੇ ਸੰਸਦ ਤੱਕ ਕੱਢਿਆ ਮਾਰਚ , ਤੋੜੇ ਬੈਰੀਕੇਡ , ਸੰਸਦ ਭਵਨ ਨੇੜੇਧਾਰਾ 144 ਲਾਗੂ[/caption] ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਫ਼ੀਸ ਵਾਧੇ, ਹੋਸਟਲ ਦੀ ਫ਼ੀਸ ਵਿੱਚ ਵਾਧੇ ਤੇ ਉੱਚ ਸਿੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਮੁੱਦਿਆਂ ਦੇ ਵਿਰੋਧ ਵਿੱਚ ਇਹ ਰੋਸ ਮਾਰਚ ਕੱਢ ਰਹੇ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਸੰਸਦ ਦਾ ਸਰਦ–ਰੁੱਤ ਸੈਸ਼ਨ ਵੀ ਅੱਜ ਤੋਂ ਹੀ ਸ਼ੁਰੂ ਹੋਇਆ ਹੈ। [caption id="attachment_360986" align="aligncenter" width="300"]Delhi : Jawaharlal Nehru University Students complete fee roll back along with other demands march towards Parliament JNU ਦੇ ਵਿਦਿਆਰਥੀਆਂ ਨੇ ਸੰਸਦ ਤੱਕ ਕੱਢਿਆ ਮਾਰਚ , ਤੋੜੇ ਬੈਰੀਕੇਡ , ਸੰਸਦ ਭਵਨ ਨੇੜੇਧਾਰਾ 144 ਲਾਗੂ[/caption] ਇਸ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਨੇ ਕਿਹਾ ਹੈ ਕਿ ਜਦੋਂ ਦੇਸ਼ ਵਿੱਚ ਫ਼ੀਸ ਵਾਧਾ ਬਹੁਤ ਵੱਡੇ ਪੱਧਰ ਉੱਤੇ ਹੋ ਰਿਹਾ ਹੈ ਤਾਂ ਸਮੁੱਚੀ ਸਿੱਖਿਆ ਲਈ ਵਿਦਿਆਰਥੀ ਅੱਗੇ ਆਏ ਹਨ। ਅਸੀਂ ਸੰਸਦ ਦੇ ਸਰਦ–ਰੁੱਤ ਦੇ ਪਹਿਲੇ ਦਿਨ JNU ਤੋਂ ਸੰਸਦ ਤੱਕ ਕੱਢੇ ਜਾਣ ਵਾਲੇ ਮਾਰਚ ਵਿੱਚ ਸ਼ਾਮਲ ਹੋਣ ਲਈ ਸਾਰੇ ਵਿਦਿਆਰਥੀਆਂ ਨੂੰ ਸੱਦਾ ਭੇਜਦੇ ਹਾਂ। -PTCNews


Top News view more...

Latest News view more...