ਦਿੱਲੀ ਦੇ ਕਰੋਲਬਾਗ ਸਥਿਤ ਇੱਕ ਹੋਟਲ ‘ਚ ਲੱਗੀ ਭਿਆਨਕ ਅੱਗ, 9 ਲੋਕਾਂ ਦੀ ਮੌਤ, ਦੇਖੋ ਤਸਵੀਰਾਂ

delhi
ਦਿੱਲੀ ਦੇ ਕਰੋਲਬਾਗ ਸਥਿਤ ਇੱਕ ਹੋਟਲ 'ਚ ਲੱਗੀ ਭਿਆਨਕ ਅੱਗ, 9 ਲੋਕਾਂ ਦੀ ਮੌਤ, ਦੇਖੋ ਤਸਵੀਰਾਂ

ਦਿੱਲੀ ਦੇ ਕਰੋਲਬਾਗ ਸਥਿਤ ਇੱਕ ਹੋਟਲ ‘ਚ ਲੱਗੀ ਭਿਆਨਕ ਅੱਗ, 9 ਲੋਕਾਂ ਦੀ ਮੌਤ, ਦੇਖੋ ਤਸਵੀਰਾਂ,ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਲੋਰਬਾਗ ਸਥਿਤ ਇੱਕ ਹੋਟਲ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

dehi
ਦਿੱਲੀ ਦੇ ਕਰੋਲਬਾਗ ਸਥਿਤ ਇੱਕ ਹੋਟਲ ‘ਚ ਲੱਗੀ ਭਿਆਨਕ ਅੱਗ, 9 ਲੋਕਾਂ ਦੀ ਮੌਤ, ਦੇਖੋ ਤਸਵੀਰਾਂ

ਉਥੇ ਹੀ ਇਸ ਹਾਦਸੇ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮ੍ਰਿਤਕਾਂ ‘ਚ ਇਕ ਬੱਚਾ ਅਤੇ ਇਕ ਔਰਤ ਵੀ ਸ਼ਾਮਲ ਹੈ।

ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।


ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੋਟਲ ‘ਚ 40 ਕਮਰੇ ਹਨ ਅਤੇ ਕੇਰਲ ਤੋਂ ਆਏ ਇਕ ਪਰਿਵਾਰ ਦੇ 7 ਲੋਕਾਂ ਨੂੰ ਇੱਥੋਂ ਸੁਰੱਖਿਅਤ ਬਚਾ ਲਿਆ ਗਿਆ ਜਦਕਿ 3 ਵਿਅਕਤੀ ਅੰਦਰ ਹੀ ਫਸੇ ਹੋਏ ਹਨ।

-PTC News