ਮੁੱਖ ਖਬਰਾਂ

ਦਿੱਲੀ 'ਚ ਲੌਕਡਾਊਨ ਲੱਗਣ ਤੋਂ ਬਾਅਦ ਸ਼ਰਾਬ ਦੇ ਠੇਕਿਆਂ ਅੱਗੇ ਲੱਗੀ ਪਿਆਕੜਾਂ ਦੀ ਭੀੜ  

By Shanker Badra -- April 19, 2021 2:55 pm

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਵਧ ਰਹੇ ਸੰਕਟ ਦੇ ਵਿਚਕਾਰ ਦਿੱਲੀ ਵਿੱਚ ਇੱਕ ਵਾਰ ਫਿਰ ਲੌਕਡਾਊਨ ਲਗਾਇਆ ਗਿਆ ਹੈ।ਦਿੱਲੀ ਵਿਚ ਇਕ ਹਫ਼ਤੇ ਦਾ ਲੌਕਡਾਊਨ ਲਗਾਇਆ ਗਿਆ ਹੈ। ਇਸ ਲੌਕਡਾਊਨ ਦੀ ਖ਼ਬਰ ਸੁਣ ਕੇ ਸਭ ਤੋਂ ਵੱਧ ਦਿੱਲੀ ਦੇ ਸ਼ਰਾਬੀਆਂ ਨੂੰ ਝਟਕਾ ਲੱਗਿਆ ਹੈ। ਦਿੱਲੀ 'ਚ 26 ਅਪ੍ਰੈਲ ਤੱਕ  ਲਾਕਡਾਊਨ ਦੇ ਐਲਾਨ ਤੋਂ ਬਾਅਦ ਸ਼ਹਿਰ 'ਚ ਸ਼ਰਾਬ ਦੇ ਠੇਕਿਆਂ ਅੱਗੇ ਭਾਰੀ ਭੀੜ ਦੇਖੀ ਜਾ ਰਹੀ ਹੈ।

Delhi lockdown News : crowd seen outside liquor shops as Delhi announces 6-day lockdown ਦਿੱਲੀ 'ਚ ਲੌਕਡਾਊਨ ਲੱਗਣ ਤੋਂ ਬਾਅਦ ਸ਼ਰਾਬ ਦੇ ਠੇਕਿਆਂ ਅੱਗੇ ਲੱਗੀ ਪਿਆਕੜਾਂ ਦੀ ਭੀੜ

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ

ਦਰਅਸਲ 'ਚ ਬੁੱਧਵਾਰ 21 ਅਪ੍ਰੈਲ ਨੂੰ ਰਾਮਨੌਮੀ ਦੇ ਚੱਲਦਿਆਂ ਦਿੱਲੀ 'ਚ ਡਰਾਈ ਡੇਅ ਤੇ ਫਿਰ ਲਾਕਡਾਊਨ ਕਾਰਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਅਜਿਹੇ 'ਚ ਸੋਮਵਾਰ ਦੁਪਹਿਰ ਨੂੰ ਜਿਵੇਂ ਹੀਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਾਕਡਾਊਨ ਦਾ ਐਲਾਨ ਕੀਤਾ ਤਾਂ ਦਿੱਲੀ 'ਚ ਸ਼ਰਾਬ ਦੇ ਠੇਕਿਆਂ ਅੱਗੇ ਲੰਬੀਆਂ -ਲੰਬੀਆਂ ਲਾਈਨਾਂ ਦਿਖਾਈ ਦਿੱਤੀਆਂ।

Delhi lockdown News : crowd seen outside liquor shops as Delhi announces 6-day lockdown ਦਿੱਲੀ 'ਚ ਲੌਕਡਾਊਨ ਲੱਗਣ ਤੋਂ ਬਾਅਦ ਸ਼ਰਾਬ ਦੇ ਠੇਕਿਆਂ ਅੱਗੇ ਲੱਗੀ ਪਿਆਕੜਾਂ ਦੀ ਭੀੜ

ਦਿੱਲੀ ਦੇ ਲਾਜਪਤਨਗਰ, ਲੱਛਮੀ ਨਗਰ, ਜਹਾਂਗੀਰਪੁਰੀ ਸਮੇਤ ਤਮਾਮ ਇਲਾਕਿਆਂ 'ਚ ਸ਼ਰਾਬ ਦੇ ਠੇਕਿਆਂ ਅੱਗੇ ਲੋਕਾਂ ਦੀ ਭੀੜ ਜੁਟੀ ਹੈ। ਇਸ ਦੌਰਾਨ ਲਾਈਨ 'ਚ ਲੱਗਣ ਵਾਲੇ ਸਰੀਰਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ। ਇਸ ਤੋਂ ਪਹਿਲਾਂ ਪਿਛਲੇ ਸਾਲ ਜਦੋਂ ਦਿੱਲੀ 'ਚ ਲੰਬੇ ਸਮੇਂ ਤੋਂ ਬਾਅਦ ਲਾਕਡਾਊਨ 3.0 ਜਨਤਾ ਨੂੰ ਕਈ ਤਰ੍ਹਾਂ ਦੀ ਰਿਆਇਤ ਮਿਲੀ ਤਾਂ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਭਾਰੀ ਭੀੜ ਦੇਖਣ ਨੂੰ ਮਿਲੀ ਸੀ।

Delhi lockdown News : crowd seen outside liquor shops as Delhi announces 6-day lockdown ਦਿੱਲੀ 'ਚ ਲੌਕਡਾਊਨ ਲੱਗਣ ਤੋਂ ਬਾਅਦ ਸ਼ਰਾਬ ਦੇ ਠੇਕਿਆਂ ਅੱਗੇ ਲੱਗੀ ਪਿਆਕੜਾਂ ਦੀ ਭੀੜ

ਪੜ੍ਹੋ ਹੋਰ ਖ਼ਬਰਾਂ : ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ , ਦਿੱਲੀ 'ਚ ਅੱਜ ਰਾਤ ਤੋਂ ਮੁੜ ਲੱਗੇਗਾ

ਦੱਸਣਯੋਗ ਹੈ ਕਿ ਦਿੱਲੀ 'ਚ ਕੋਰੋਨਾ ਮਹਾਮਾਰੀ ਦੀ ਸਥਿਤੀ ਗੰਭੀਰ ਹੋ ਗਈ ਹੈ। ਜਿਸ ਕਰਕੇ ਦਿੱਲੀ 'ਚ ਅੱਜ ਰਾਤ 10 ਵਜੇ ਤੋਂ ਲੈ ਕੇ ਆਗਾਮੀ 26 ਅਪ੍ਰੈਲ ਤਕ ਮੁਕੰਮਲ ਲਾਕਡਾਊਨ ਲਗਾ ਦਿੱਤਾ ਗਿਆ ਹੈ। ਦਿੱਲੀ ਵਿਚ ਵੀਕੈਂਡ ਲਾਕਡਾਊਨ ਪਹਿਲਾਂ ਹੀ ਲਗਾ ਦਿੱਤਾ ਗਿਆ ਸੀ ਪਰ ਉਸ ਦਾ ਫਾਇਦਾ ਹੁੰਦਾ ਨਜ਼ਰ ਨਹੀਂ ਆਇਆ ਜਿਸ ਤੋਂ ਬਾਅਦ ਮੁਕੰਮਲ ਲਾਕਡਾਊਨ ਦਾ ਫ਼ੈਸਲਾ ਲਿਆ ਗਿਆ ਹੈ।ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਸਰਕਾਰ ਦਾ ਸਾਥ ਦੇਣ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਆਪਣੇ ਘਰ ਨਾ ਜਾਣ ਦੀ ਅਪੀਲ ਕੀਤੀ ਹੈ।
-PTCNews

  • Share