ਮੁੱਖ ਖਬਰਾਂ

ਦਿੱਲੀ ਅਤੇ ਮਹਾਰਾਸ਼ਟਰ ਸਮੇਤ 9 ਸੂਬਿਆਂ 'ਚ ਬਰਡ ਫਲੂ ਨੇ ਦਿੱਤੀ ਦਸਤਕ

By Shanker Badra -- January 11, 2021 2:04 pm

ਨਵੀਂ ਦਿੱਲੀ : ਦਿੱਲੀ ਅਤੇ ਮਹਾਰਾਸ਼ਟਰ 'ਚ ਵੀ ਹੁਣ ਬਰਡ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਸੱਤ ਸੂਬਿਆਂ- ਉੱਤਰ ਪ੍ਰਦੇਸ਼, ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ 'ਚ ਵੀ ਬਰਡ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁਕੀ ਹੈ। ਮਹਾਰਾਸ਼ਟਰ 'ਚ ਦੋ ਦਿਨਾਂ ਅੰਦਰ 800 ਮੁਰਗੀਆਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸੂਬਾ ਸਰਕਾਰ ਵਲੋਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।

Delhi, Maharashtra Among 9 States With Bird Flu, Parliamentary Meet Today ਦਿੱਲੀ ਅਤੇ ਮਹਾਰਾਸ਼ਟਰ ਸਮੇਤ 9 ਸੂਬਿਆਂ 'ਚ ਬਰਡ ਫਲੂ ਨੇ ਦਿੱਤੀ ਦਸਤਕ

ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੰਦੋਲਨ ਤੋਂ ਵਾਪਸ ਪਰਤੇ ਇੱਕ ਹੋਰ ਕਿਸਾਨ ਦੀ ਨਮੂਨੀਏ ਕਾਰਨ ਹੋਈ ਮੌਤ

ਦਿੱਲੀ ਦੇ ਪਸ਼ੂ ਪਾਲਣ ਵਿਭਾਗ ਮੁਤਾਬਕ ਭੋਪਾਲ ਭੇਜੇ ਗਏ 8 ਸੈਂਪਲ ਪਾਜ਼ੀਟਿਵ ਆਏ ਹਨ। ਉੱਧਰ ਬਰਡ ਫਲੂ ਦੇ ਫੈਲ ਦੇ ਖ਼ਤਰੇ 'ਤੇ ਅੱਜ ਸੰਸਦੀ ਕਮੇਟੀ ਵਲੋਂ ਬੈਠਕ ਸੱਦੀ ਗਈ ਹੈ।ਉਥੇ ਹੀ ਮੱਛੀ ਪਾਲਣ, ਪਸ਼ੂ ਪਾਲਨ ਅਤੇ ਡੇਇਰੀ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਬਰਡ ਫਲੂ ਦੇ ਪ੍ਰਸਾਰ ਦੀ ਨਿਗਰਾਨੀ ਲਈ ਗਠਿਤ ਕੇਂਦਰੀ ਦਲ ਦੇਸ਼ ਭਰ ਦੇ ਸੱਤ ਰਾਜਾਂ ਵਿਚ ਪ੍ਰਭਾਵਿਤ ਸਥਾਨਾਂ ਦਾ ਦੌਰਾ ਕਰ ਰਹੇ ਹਨ।

Delhi, Maharashtra Among 9 States With Bird Flu, Parliamentary Meet Today ਦਿੱਲੀ ਅਤੇ ਮਹਾਰਾਸ਼ਟਰ ਸਮੇਤ 9 ਸੂਬਿਆਂ 'ਚ ਬਰਡ ਫਲੂ ਨੇ ਦਿੱਤੀ ਦਸਤਕ

ਦੱਸਿਆ ਗਿਆ ਹੈ ਕਿ ਖੇਤੀਬਾੜੀ ਸਬੰਧੀ ਸੰਸਦੀ ਸਥਾਈ ਕਮੇਟੀ ਨੇ ਦੇਸ਼ ਵਿਚ ਪਸ਼ੂ ਟੀਕੇ ਦੀ ਉਪਲੱਬਧਤਾ ਦੀ ਜਾਂਚ ਕਰਨ ਲਈ ਪਸ਼ੂ ਪਾਲਨ ਮੰਤਰਾਲਾ ਦੇ ਉੱਤਮ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਉਮੀਦ ਹੈ ਕਿ ਇਸ ਨੂੰ ਲੈ ਕੇ ਛੇਤੀ ਬੈਠਕ ਹੋਵੇਗੀ। ਦਿੱਲੀ ਨੇ ਜ਼ਿੰਦਾ ਪੰਛੀਆਂ ਦੀ ਦਰਾਮਦ ਉੱਤੇ ਰੋਕ ਲਗਾ ਦਿੱਤੀ ਹੈ ਅਤੇ ਗਾਜ਼ੀਪੁਰ ਦੇ ਸਭ ਤੋਂ ਵੱਡੇ ਥੋਕ ਪੋਲਟਰੀ ਬਾਜ਼ਾਰ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ ਹੈ।

Delhi, Maharashtra Among 9 States With Bird Flu, Parliamentary Meet Today ਦਿੱਲੀ ਅਤੇ ਮਹਾਰਾਸ਼ਟਰ ਸਮੇਤ 9 ਸੂਬਿਆਂ 'ਚ ਬਰਡ ਫਲੂ ਨੇ ਦਿੱਤੀ ਦਸਤਕ

ਪੜ੍ਹੋ ਹੋਰ ਖ਼ਬਰਾਂ : ਜੇ ਕਾਨੂੰਨਾਂ 'ਤੇ ਤੁਸੀਂ ਫ਼ੈਸਲਾ ਨਹੀਂ ਕਰੋਗੇ ਤਾਂ ਅਸੀਂ ਹੋਲਡ ਕਰਾਂਗੇ : ਸੁਪਰੀਮ ਕੋਰਟ

ਦਿੱਲੀ ਦੇ ਪਸ਼ੂ ਪਾਲਨ ਵਿਭਾਗ ਨੇ ਦੱਸਿਆ ਕਿ ਦਿੱਲੀ ਵਿਚ ਬਰਡ ਫਲੂ ਦੀ ਪੁਸ਼ਟੀ ਮ੍ਰਿਤਕ ਕਾਵਾਂ ਅਤੇ ਬੱਤਖਾਂ ਦੇ ਅੱਠ ਨਮੂਨਿਆਂ ਦੇ ਪ੍ਰੀਖਣ ਤੋਂ ਬਾਅਦ ਹੋਈ। ਛੱਤੀਸਗੜ ਵਿਚ ਬਰਡ ਫਲੂ ਨੂੰ ਵੇਖਦੇ ਹੋਏ ਅਲਰਟ ਜਾਰੀ ਕੀਤਾ ਗਿਆ ਹੈ। ਉਥੇ ਹੀ ਓਡਿਸ਼ਾ ਵਿਚ 12, 369 ਸੈਂਪਲ ਜਾਂਚੇ ਗਏ ਪਰ ਕੋਈ ਵੀ ਬਰਡ ਫਲੂ ਦਾ ਮਾਮਲਾ ਸਾਹਮਣੇ ਨਹੀਂ ਆਇਆ। ਪਿਛਲੇ ਹਫਤੇ ਸਰਕਾਰ ਨੇ ਸਪੱਸ਼ਟ ਕੀਤਾ ਕਿ ਇਹ ਰੋਗ ਜੋਨੋਟਿਕ ਹੈ ਪਰ ਭਾਰਤ ਸਰਕਾਰ ਨੇ ਮਨੁੱਖਾਂ ਵਿਚ ਇਸ ਤੋਂ ਇਨਫੈਕਸ਼ਨ ਹੋਣ ਦਾ ਖਤਰਾ ਨਹੀਂ ਦੱਸਿਆ।
-PTCNews

  • Share