Fri, Apr 19, 2024
Whatsapp

ਯੋਗਾ ਟ੍ਰੇਨਰ ਪਤਨੀ ਦਾ ਕਤਲ, ਪਤੀ ਗ੍ਰਿਫ਼ਤਾਰ

Written by  Riya Bawa -- September 27th 2021 03:35 PM -- Updated: September 27th 2021 03:46 PM
ਯੋਗਾ ਟ੍ਰੇਨਰ ਪਤਨੀ ਦਾ ਕਤਲ, ਪਤੀ ਗ੍ਰਿਫ਼ਤਾਰ

ਯੋਗਾ ਟ੍ਰੇਨਰ ਪਤਨੀ ਦਾ ਕਤਲ, ਪਤੀ ਗ੍ਰਿਫ਼ਤਾਰ

ਨਵੀਂ ਦਿੱਲੀ: ਦਿੱਲੀ ਵਿਚ ਇਕ ਪਤੀ ਵੱਲੋਂ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਪਤੀ ਪਵਨਦੀਪ ਸਿੰਘ ਸਾਹਨੀ 'ਤੇ 40 ਸਾਲਾ ਪਤਨੀ ਰਵਨੀਤ ਕੌਰ ਦੀ ਹੱਤਿਆ ਦਾ ਦੋਸ਼ ਲੱਗਾ ਹੈ। ਮਿਲੀ ਜਾਣਕਰੀ ਦੇ ਮੁਤਾਬਿਕ ਰਵਨੀਤ ਕੌਰ ਯੋਗਾ ਟ੍ਰੇਨਰ ਸੀ। ਦਿੱਲੀ ਪੁਲਿਸ ਪਰਿਵਾਰ ਵਾਲਿਆਂ ਦੇ ਬਿਆਨ ਤਹਿਤ ਦਾਜ ਕਾਰਨ ਤੰਗ ਕੀਤੇ ਜਾਣ ਦੀ ਧਾਰਾ 498 ਏ ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ ਤੇ ਰਵਨੀਤ ਕੌਰ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਕਤਲ ਦਾ ਮਕੱਦਮਾ ਵੀ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਸਭ ਤੋਂ ਪਹਿਲਾਂ ਰਵਨੀਤ ਦੇ ਪਤੀ ਪਵਨਦੀਪ ਸਿੰਘ ਸਾਹਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਵਨੀਤ ਦੇ ਪਰਿਵਾਰ ਦਾ ਦੋਸ਼ ਹੈ ਕਿ ਇਸ ਕਤਲ ਵਿੱਚ ਨਾ ਸਿਰਫ ਪਵਨਦੀਪ ਸਿੰਘ ਸ਼ਾਮਲ ਹੈ, ਸਗੋਂ ਪਵਨਦੀਪ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਰਵਨੀਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਰਵਨੀਤ ਦੇ ਹਰ ਕਾਤਲ ਨੂੰ ਫੜ ਕੇ ਸਜ਼ਾ ਨਹੀਂ ਦਿਵਾ ਦਿੰਦੇ, ਉਹ ਇਨਸਾਫ ਲਈ ਲੜਾਈ ਜਾਰੀ ਰੱਖਣਗੇ। ਦਰਅਸਲ ਰਵਨੀਤ ਕੌਰ ਦੀ 21 ਸਤੰਬਰ ਨੂੰ ਮੌਤ ਹੋ ਗਈ ਸੀ। ਰਵਨੀਤ ਤੇ ਪਵਨਦੀਪ ਦੇ ਵਿਆਹ ਨੂੰ ਆਉਣ ਵਾਲੇ ਨਵੰਬਰ ਵਿੱਚ 20 ਸਾਲ ਪੂਰੇ ਹੋਣੇ ਸਨ, ਪਰ 21 ਸਤੰਬਰ ਨੂੰ ਰਵਨੀਤ ਦਾ ਕਤਲ ਕਰ ਦਿੱਤਾ ਗਿਆ ਤੇ ਪਵਨਦੀਪ ਨੂੰ ਉਸਦੇ ਦੋਸ਼ਾਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਰਵਨੀਤ ਕੌਰ ਦੇ ਭਰਾ ਸੁਮੀਤ ਅਤੇ ਜੁੜਵਾਂ ਭੈਣ ਪ੍ਰੀਤੀ ਦਾ ਦੋਸ਼ ਹੈ ਕਿ ਰਵਨੀਤ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਸ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਉਸ ਦਾ ਸਾਹ ਘੁੱਟ ਕੇ ਮਾਰ ਦਿੱਤਾ ਗਿਆ। [caption id="attachment_508274" align="aligncenter" width="300"] murder[/caption] 21 ਸਤੰਬਰ ਦੀ ਸਵੇਰ, ਲਗਪਗ 5.15 ਵਜੇ, 12 ਸਾਲਾ ਭਾਣਜੀ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੀ ਮਾਂ ਦੀ ਸਿਹਤ ਵਿਗੜ ਗਈ ਹੈ, ਉਹ ਕੁਝ ਨਹੀਂ ਬੋਲ ਰਹੀ।ਸੁਮੀਤ ਅਤੇ ਪ੍ਰੀਤੀ ਤੁਰੰਤ ਪੁੱਜੇ ਤੇ ਰਵਨੀਤ ਕੌਰ ਨੂੰ ਮਾਡਲ ਟਾਨ ਦੇ ਇੱਕ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ। ਪਰ ਕੁਝ ਸਮੇਂ ਬਾਅਦ ਹੀ ਡਾਕਟਰਾਂ ਨੇ ਰਵਨੀਤ ਨੂੰ ਮ੍ਰਿਤਕ ਐਲਾਨ ਦਿੱਤਾ। -PTC News


Top News view more...

Latest News view more...