Thu, Apr 18, 2024
Whatsapp

ਕੋਰੋਨਾ ਦੇ ਮੱਦੇਨਜ਼ਰ ਦਿੱਲੀ ਦੇ ਸਾਰੇ ਬਾਜ਼ਾਰ ਕੱਲ੍ਹ ਤੋਂ ਰਹਿਣਗੇ ਬੰਦ !

Written by  Jashan A -- March 20th 2020 08:44 PM
ਕੋਰੋਨਾ ਦੇ ਮੱਦੇਨਜ਼ਰ ਦਿੱਲੀ ਦੇ ਸਾਰੇ ਬਾਜ਼ਾਰ ਕੱਲ੍ਹ ਤੋਂ ਰਹਿਣਗੇ ਬੰਦ !

ਕੋਰੋਨਾ ਦੇ ਮੱਦੇਨਜ਼ਰ ਦਿੱਲੀ ਦੇ ਸਾਰੇ ਬਾਜ਼ਾਰ ਕੱਲ੍ਹ ਤੋਂ ਰਹਿਣਗੇ ਬੰਦ !

ਨਵੀਂ ਦਿੱਲੀ: ਕੰਫੇਡਰੇਸ਼ਨ ਆਫ ਆਲ ਇੰਡੀਆ ਟਰੇਡਰਜ (ਕੈਟ) ਨੇ ਦਿੱਲੀ ਦੇ ਵਪਾਰੀ ਸੰਗਠਨਾਂ ਦੇ ਨਾਲ ਹੋਈ ਇੱਕ ਬੈਠਕ 'ਚ ਫ਼ੈਸਲਾ ਲਿਆ ਹੈ ਕਿ ਜਿਸ ਤੇਜ਼ੀ ਨਾਲ ਕੋਰੋਨਾ ਵਾਇਰਸ ਫੈਲ ਰਿਹਾ ਹੈ, ਇਸ ਤੋਂ ਕੰਮਿਊਨਿਟੀ ਟਰੈਂਸਮਿਸ਼ਨ ਦਾ ਖ਼ਤਰਾ ਵੱਧ ਗਿਆ ਹੈ। ਇਸ ਨ੍ਹੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ ਕਿ ਦਿੱਲੀ ਦੇ ਸਾਰੇ ਬਾਜ਼ਾਰ 21, 22 ਤੇ 23 ਮਾਰਚ ਨੂੰ ਪੂਰੀ ਤਰ੍ਹਾਂ ਬੰਦ ਰਹਿਣਗੇ ਅਤੇ ਕੋਈ ਵੀ ਕੰਮ-ਕਾਜ ਨਹੀਂ ਹੋਵੇਗਾ। ਹੋਰ ਪੜ੍ਹੋ: ਟਰੇਨ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ, ਫੈਲੀ ਸਨਸਨੀ 23 ਮਾਰਚ ਨੂੰ ਦਿੱਲੀ ਦੇ ਪ੍ਰਮੁੱਖ ਵਪਾਰਕ ਸੰਗਠਨ ਤੇ ਰਾਜਨੀਤਿਕ ਅਧਿਕਾਰੀ ਸਾਰੀ ਸਥਿਤੀ ਦੀ ਜਾਇਜਾ ਲੈਣਗੇ ਤੇ ਆਉਣ ਵਾਲੇ ਹਾਲਾਤਾਂ ਨਾਲ ਨਜਿੱਠਣ ਲਈ ਸਖ਼ਤ ਫ਼ੈਸਲਾ ਲੈਣਗੇ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐਮ.ਆਰ.ਸੀ.) ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ 22 ਮਾਰਚ ਯਾਨੀ ਕਿ “ਜਨਤਾ ਕਰਫਿਊ” ਵਾਲੇ ਦਿਨ ਮੈਟਰੋ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। -PTC News


  • Tags

Top News view more...

Latest News view more...