ਦਿੱਲੀ: ਨਾਬਾਲਗ ਲੜਕੇ ਨੇ ਬਦਲਾ ਲੈਣ ਲਈ 9ਵੀਂ ਦੀ ਵਿਦਿਆਰਥਣ ਦਾ ਕੀਤਾ ਕਤਲ

delhi
ਦਿੱਲੀ: ਨਾਬਾਲਗ ਲੜਕੇ ਨੇ ਬਦਲਾ ਲੈਣ ਲਈ 9ਵੀਂ ਦੀ ਵਿਦਿਆਰਥਣ ਦਾ ਕੀਤਾ ਕਤਲ

ਦਿੱਲੀ: ਨਾਬਾਲਗ ਲੜਕੇ ਨੇ ਬਦਲਾ ਲੈਣ ਲਈ 9ਵੀਂ ਦੀ ਵਿਦਿਆਰਥਣ ਦਾ ਕੀਤਾ ਕਤਲ,ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਟਿਊਸ਼ਨ ਪੜ੍ਹਨ ਦੌਰਾਨ ਹੋਏ ਝਗੜੇ ਦਾ ਬਦਲਾ ਲੈਣ ਲਈ 12ਵੀਂ ਜਮਾਤ ਦੇ ਨਾਬਾਲਗ ਵਿਦਿਆਰਥੀ ਨੇ 9ਵੀਂ ਦੀ ਵਿਦਿਆਰਥਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

delhi
ਦਿੱਲੀ: ਨਾਬਾਲਗ ਲੜਕੇ ਨੇ ਬਦਲਾ ਲੈਣ ਲਈ 9ਵੀਂ ਦੀ ਵਿਦਿਆਰਥਣ ਦਾ ਕੀਤਾ ਕਤਲ

ਵੈਲਕਮ ਦੱਸਿਆ ਜਾ ਰਿਹਾ ਹੈ ਕਿ ਮੈਟਰੋ ਸਟੇਸ਼ਨ ਨੇੜੇ ਇਕ ਉਸਾਰੀ ਅਧੀਨ ਇਮਾਰਤ ‘ਚ ਇਸ ਵਿਦਿਆਰਥੀ ਨੇ ਘਟਨਾ ਨੂੰ ਅੰਜ਼ਾਮ ਦਿੱਤਾ। ਮਾਪਿਆਂ ਨੇ ਸ਼ਾਹਦਰਾ ਥਾਣੇ ‘ਚ ਲੜਕੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ , ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ‘ਤੇ ਹੀ ਵਿਦਿਆਰਥਣ ਦੀ ਲਾਸ਼ ਪ੍ਰਾਪਤ ਕੀਤੀ ਗਈ।

ਹੋਰ ਪੜ੍ਹੋ:ਰੇਲ ਯਾਤਰੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ, ਅਗਲੇ ਮਹੀਨੇ ਸ਼ੁਰੂ ਹੋਵੇਗੀ ਇਹ ਖਾਸ ਟ੍ਰੇਨ

delhi
ਦਿੱਲੀ: ਨਾਬਾਲਗ ਲੜਕੇ ਨੇ ਬਦਲਾ ਲੈਣ ਲਈ 9ਵੀਂ ਦੀ ਵਿਦਿਆਰਥਣ ਦਾ ਕੀਤਾ ਕਤਲ

ਪੁਲਿਸ ਮੁਤਾਬਕ ਵਿਦਿਆਰਥਣ ਨੂੰ ਨਸ਼ੇ ਵਾਲਾ ਪਦਾਰਥ ਪਿਲਾ ਕੇ ਉਸ ਨਾਲ ਜ਼ਬਰ ਜ਼ਨਾਹ ਮਗਰੋਂ ਉਸ ਦਾ ਕਤਲ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਜਲਦੀ ਨਜਿੱਠਿਆ ਜਾਵੇਗਾ।

-PTC News