Advertisment

ਸਾਂਸਦ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦੇ ਦਿੱਲੀ 'ਚ ਲੱਗੇ ਗੁੰਮਸ਼ੁਦਗੀ ਦੇ ਪੋਸਟਰ, ਜਾਣੋ ਮਾਮਲਾ

author-image
Jashan A
Updated On
New Update
ਸਾਂਸਦ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦੇ ਦਿੱਲੀ 'ਚ ਲੱਗੇ ਗੁੰਮਸ਼ੁਦਗੀ ਦੇ ਪੋਸਟਰ, ਜਾਣੋ ਮਾਮਲਾ
Advertisment
ਸਾਂਸਦ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦੇ ਦਿੱਲੀ 'ਚ ਲੱਗੇ ਗੁੰਮਸ਼ੁਦਗੀ ਦੇ ਪੋਸਟਰ, ਜਾਣੋ ਮਾਮਲਾ,ਨਵੀਂ ਦਿੱਲੀ: ਦਿੱਲੀ 'ਚ ਭਾਜਪਾ ਦੇ ਸੰਸਦ ਮੈਂਬਰ ਤੇ ਸਾਬਕਾ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਦੇ ਗੁੰਮਸ਼ੁਦਗੀ ਦੇ ਆਈ.ਟੀ.ਓ. ਖੇਤਰ 'ਚ ਪੋਸਟਰ ਲਗਾਏ ਗਏ ਹਨ। ਇਹਨਾਂ ਪੋਸਟਰਾਂ ਦੇ ਹੇਠਾਂ ਲਿਖਿਆ ਗਿਆ ਹੈ ਕਿ ਕੀ ਤੁਸੀਂ ਇਹਨਾਂ ਨੂੰ ਕਦੇ ਦੇਖਿਆ? ਆਖਰੀ ਵਾਰ ਇਹਨਾਂ ਨੂੰ ਜਲੇਬੀ ਖਾਂਦੇ ਹੋਏ ਇੰਦੌਰ 'ਚ ਦੇਖਿਆ ਗਿਆ ਸੀ। ਪੂਰੀ ਦਿੱਲੀ ਇਹਨਾਂ ਨੂੰ ਲੱਭ ਰਹੀ ਹੈ। ਤੁਹਾਨੂੰ ਦੱਸ ਦਈਏ ਕਿ 15 ਨਵੰਬਰ ਨੂੰ ਦਿੱਲੀ ਦੇ ਪ੍ਰਦੂਸ਼ਣ ਸਬੰਧੀ ਸ਼ਹਿਰੀ ਵਿਕਾਸ ਦੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਵੱਲੋਂ ਰੱਖੀ ਗਈ ਮੀਟਿੰਗ ਵਿਚ ਹਾਜ਼ਰ ਨਹੀਂ ਹੋਏ ਸਨ। ਜਿਸ ਸਬੰਧੀ ਕੁੱਝ ਲੋਕਾਂ ਵਲੋਂ ਇਹ ਪੋਸਟਰ ਲਗਾਏ ਗਏ ਹਨ। ਹੋਰ ਪੜ੍ਹੋ: ਸਿੱਖਿਆ ਵਿਭਾਗ ਹੋਇਆ ਸਖ਼ਤ, ਜਾਰੀ ਕੀਤਾ ਨਵਾਂ ਨੋਟਿਸ https://twitter.com/ANI/status/1195904533722873856 ਜਦੋਂ ਮੀਟਿੰਗ 'ਚ ਨਾ ਪਹੁੰਚਣ ਲਈ ਗੰਭੀਰ ਦੀ ਸੋਸ਼ਲ ਮੀਡੀਆ 'ਤੇ ਅਲੋਚਨਾ ਕੀਤੀ ਗਈ, ਤਾਂ ਉਸ ਨੇ ਕਿਹਾ,' ਮੇਰਾ ਕੰਮ ਆਪਣੇ ਆਪ ਬੋਲੇਗਾ। ਜੇ ਮੇਰੇ ਨਾਲ ਬਦਸਲੂਕੀ ਕਰਕੇ ਦਿੱਲੀ ਦਾ ਪ੍ਰਦੂਸ਼ਣ ਘੱਟ ਜਾਵੇ, ਤਾਂ ਤੁਸੀਂ ਮੇਰੇ ਨਾਲ ਜੰਮ ਕੇ ਬਦਸਲੂਕੀ ਕਰੋ। -PTC News-
bjp delhi gautam-gambhir national-news latest-national-news missing-posters
Advertisment

Stay updated with the latest news headlines.

Follow us:
Advertisment