Wed, Apr 17, 2024
Whatsapp

ਰੇਲਵੇ ਟਰੈਕ 'ਤੇ ਬੈਠ ਕੇ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ

Written by  Shanker Badra -- October 29th 2018 02:19 PM
ਰੇਲਵੇ ਟਰੈਕ 'ਤੇ ਬੈਠ ਕੇ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ

ਰੇਲਵੇ ਟਰੈਕ 'ਤੇ ਬੈਠ ਕੇ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ

ਰੇਲਵੇ ਟਰੈਕ 'ਤੇ ਬੈਠ ਕੇ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ:ਦਿੱਲੀ ਦੇ ਨੰਗੋਲੀ ਇਲਾਕੇ ਨੇੜੇ ਰੇਲਵੇ ਟਰੈਕ 'ਤੇ ਸ਼ਰਾਬ ਪੀ ਰਹੇ 3 ਵਿਅਕਤੀਆਂ ਨਾਲ ਭਿਆਨਿਕ ਹਾਦਸਾ ਵਾਪਰਿਆ ਹੈ।ਜਾਣਕਾਰੀ ਅਨੁਸਾਰ ਇਹ ਤਿੰਨੋਂ ਵਿਅਕਤੀ ਰੇਲਵੇ ਟਰੈਕ 'ਤੇ ਬੈਠ ਕੇ ਸ਼ਰਾਬ ਪੀ ਰਹੇ ਸਨ।ਇਸ ਦੌਰਾਨ ਬੀਕਾਨੇਰ-ਦਿੱਲੀ ਐਕਸਪ੍ਰੈੱਸ ਰੇਲ ਗੱਡੀ ਦੀ ਚਪੇਟ ਵਿੱਚ ਆਉਣ ਨਾਲ ਤਿੰਨੇ ਵਿਅਕਤੀਆਂ ਦੀ ਮੌਤ ਹੋ ਗਈ ਹੈ।ਇਸ ਘਟਨਾ ਦੀ ਰੇਵਲੇ ਪੁਲਿਸ ਅਤੇ ਦਿੱਲੀ ਪੁਲਿਸ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਦੁਸ਼ਹਿਰੇ ਵਾਲੇ ਦਿਨ ਅੰਮ੍ਰਿਤਸਰ 'ਚ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਸੀ।ਉਸ ਦਿਨ ਦੁਸਹਿਰੇ ਮੌਕੇ ਕੁੱਝ ਲੋਕ ਰੇਲਵੇ ਟਰੈਕ 'ਤੇ ਖੜ੍ਹੇ ਸਨ, ਜਿਸ ਕਾਰਨ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ 61 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਦੇ ਕਰੀਬ ਜ਼ਖ਼ਮੀ ਹੋ ਗਏ ਸਨ। -PTCNews


Top News view more...

Latest News view more...