Fri, Apr 19, 2024
Whatsapp

NRI ਲੜਕਿਆਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਲੜਕੀਆਂ ਨੇ ਦਿੱਲੀ ਹਾਈਕੋਰਟ ਦੇ ਬਾਹਰ ਕੀਤਾ ਰੋਸ ਮੁਜ਼ਾਹਰਾ, ਕੀਤੀ ਇਨਸਾਫ ਦੀ ਮੰਗ

Written by  Jashan A -- January 09th 2019 06:08 PM -- Updated: January 09th 2019 06:15 PM
NRI ਲੜਕਿਆਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਲੜਕੀਆਂ ਨੇ ਦਿੱਲੀ ਹਾਈਕੋਰਟ ਦੇ ਬਾਹਰ ਕੀਤਾ ਰੋਸ ਮੁਜ਼ਾਹਰਾ, ਕੀਤੀ ਇਨਸਾਫ ਦੀ ਮੰਗ

NRI ਲੜਕਿਆਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਲੜਕੀਆਂ ਨੇ ਦਿੱਲੀ ਹਾਈਕੋਰਟ ਦੇ ਬਾਹਰ ਕੀਤਾ ਰੋਸ ਮੁਜ਼ਾਹਰਾ, ਕੀਤੀ ਇਨਸਾਫ ਦੀ ਮੰਗ

NRI ਲੜਕਿਆਂ ਦਾ ਸ਼ਿਕਾਰ ਹੋਈਆਂ ਲੜਕੀਆਂ ਨੇ ਦਿੱਲੀ ਹਾਈਕੋਰਟ ਦੇ ਬਾਹਰ ਕੀਤਾ ਰੋਸ ਮੁਜ਼ਾਹਰਾ, ਕੀਤੀ ਇਨਸਾਫ ਦੀ ਮੰਗ,ਨਵੀਂ ਦਿੱਲੀ: ਪੰਜਾਬ 'ਚ ਬਹੁਤ ਸਾਰੀਆਂ ਲੜਕੀਆਂ ਐੱਨ. ਆਰ. ਆਈ ਲੜਕਿਆਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਹਨ। ਜਿਸ ਦੌਰਾਨ ਅੱਜ ਐੱਨ. ਆਰ. ਆਈ ਲੜਕਿਆਂ ਵੱਲੋਂ ਛੱਡੀਆਂ ਗਈਆਂ ਲੜਕੀਆਂ ਨੇ ਦਿੱਲੀ ਹਾਈ ਕੋਰਟ ਦੇ ਬਾਹਰ ਸ਼ਾਤੀਪੂਰਨ ਪ੍ਰਦਰਸ਼ਨ ਕੀਤਾ ਹੈ। ਦੱਸ ਦੇਈਏ ਕਿ ਪੰਜਾਬ ਤੇ ਹੋਰ ਸੂਬਿਆਂ ਤੋਂ ਲਗਭਗ 30,000 ਹਜ਼ਾਰ ਕੁੜੀਆਂ ਨੇ ਹੱਥਾਂ 'ਚ ਬੈਨਰ ਫੜ ਕੇ ਪ੍ਰਦਰਸ਼ਨ ਕੀਤਾ। [caption id="attachment_238306" align="aligncenter" width="300"]nri NRI ਲੜਕਿਆਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਲੜਕੀਆਂ ਨੇ ਦਿੱਲੀ ਹਾਈਕੋਰਟ ਦੇ ਬਾਹਰ ਕੀਤਾ ਰੋਸ ਮੁਜ਼ਾਹਰਾ, ਕੀਤੀ ਇਨਸਾਫ ਦੀ ਮੰਗ[/caption] ਦਰਅਸਲ ਹਨ ਲੜਕੀਆਂ ਵੱਲੋਂ ਦਿੱਲੀ ਹਾਈਕੋਰਟ ਨੂੰ ਇੱਕ ਪੀ. ਆਈ. ਐੱਲ. ਲਗਾਈ ਸੀ, ਜਿਸ ਦੀ ਅਗਲੀ ਸੁਣਵਾਈ 2 ਮਹੀਨਿਆਂ ਬਾਅਦ 28 ਮਾਰਚ ਨੂੰ ਨਿਰਧਾਰਿਤ ਕੀਤੀ ਗਈ ਹੈ। ਲੜਕੀਆਂ ਦਾ ਕਹਿਣਾ ਹੈ ਕਿ ਨਾ ਤਾਂ ਸਾਨੂੰ ਕਾਨੂੰਨ ਤੋਂ ਰਾਹਤ ਮਿਲੀ ਹੈ ਅਤੇ ਨਾ ਹੀ ਕੇਂਦਰ ਜਾਂ ਸੂਬਾ ਸਰਕਾਰ ਰਾਹਤ ਦੇ ਰਹੀ ਹੈ। [caption id="attachment_238307" align="aligncenter" width="300"]hc NRI ਲੜਕਿਆਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਲੜਕੀਆਂ ਨੇ ਦਿੱਲੀ ਹਾਈਕੋਰਟ ਦੇ ਬਾਹਰ ਕੀਤਾ ਰੋਸ ਮੁਜ਼ਾਹਰਾ, ਕੀਤੀ ਇਨਸਾਫ ਦੀ ਮੰਗ[/caption] ਲੜਕੀਆਂ ਨੇ ਇਹ ਵੀ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਪਾਸਪੋਰਟ ਰੱਦ ਕਰਨ ਦੀ ਗੱਲ ਕੀਤੀ ਗਈ ਹੈ ਪਰ ਉਸ ਤੋਂ ਵੀ ਕੋਈ ਰਾਹਤ ਨਹੀਂ ਮਿਲੀ ਹੈ। -PTC News


Top News view more...

Latest News view more...