ਦਿੱਲੀ ਪੁਲਿਸ ਨੇ 3 ਅੱਤਵਾਦੀਆਂ ਨੂੰ ਹਥਿਆਰਾਂ ਤੇ ਵਿਸਫੋਟਕ ਸਮੇਤ ਕੀਤਾ ਕਾਬੂ
ਦਿੱਲੀ ਪੁਲਿਸ ਨੇ 3 ਅੱਤਵਾਦੀਆਂ ਨੂੰ ਹਥਿਆਰਾਂ ਤੇ ਵਿਸਫੋਟਕ ਸਮੇਤ ਕੀਤਾ ਕਾਬੂ:ਦਿੱਲੀ ਪੁਲਿਸ ਦੀ ਵਿਸ਼ੇਸ਼ ਸੈੱਲ ਟੀਮ ਨੇ ਅੱਜ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।ਇਸ ਦੌਰਾਨ ਗ੍ਰਿਫਤਾਰ ਕੀਤੇ ਤਿੰਨ ਅੱਤਵਾਦੀਆਂ ਕੋਲੋਂ ਹਥਿਆਰ ਤੇ ਵਿਸਫੋਟਕ ਬਰਾਮਦ ਕੀਤੇ ਗਏ ਹਨ।ਜਾਣਕਾਰੀ ਅਨੁਸਾਰ ਇਹ ਤਿੰਨ ਅੱਤਵਾਦੀ ਜੰਮੂ ਤੇ ਕਸ਼ਮੀਰ ਦੇ ਇਸਲਾਮਿਕ ਸਟੇਟ ਨਾਲ ਸਬੰਧਤ ਹਨ।ਇਹ ਅੱਤਵਾਦੀ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਵਾਲੇ ਸਨ।ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਹਿਜ਼ਬੁਲ ਮੁਜਾਹਿਦੀਨ ਦੇ ਇੱਕ ਦਹਿਸ਼ਤਗਰਦ ਅੰਸਾਰ-ਉਲ-ਹੱਕ ਨੂੰ ਗ੍ਰਿਫਤਾਰ ਕੀਤਾ ਸੀ।ਇਸ ਦਹਿਸ਼ਤਗਰਦ 'ਤੇ ਜੰਮੂ-ਕਸ਼ਮੀਰ ਪੁਲਿਸ ਦੀ ਸੀਆਈਡੀ ਨੇ ਇੱਕ ਸਬ-ਇੰਸਪੈਕਟਰ (ਐਸਆਈ) ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਸੀ।ਇਸ ਤੋਂ ਬਾਅਦ ਪੁਲਿਸ ਨੇ ਅੰਸਾਰ ਦੇ ਪੰਜ ਨਜ਼ਦੀਕੀ ਦੋਸਤਾਂ ਦੀ ਭਾਲ ਵਿੱਚ ਦਿੱਲੀ-ਐਨਸੀਆਰ ਵਿੱਚ ਛਾਪੇਮਾਰੀ ਕੀਤੀ ਸੀ। -PTCNews