Tue, Apr 23, 2024
Whatsapp

ਦਿੱਲੀ ਪੁਲਿਸ ਨੇਫੜਿਆ ਆਈਐਸ ਦਾ ਸ਼ੱਕੀ ਅੱਤਵਾਦੀ

Written by  PTC NEWS -- August 22nd 2020 06:51 PM -- Updated: August 22nd 2020 07:12 PM
ਦਿੱਲੀ ਪੁਲਿਸ ਨੇਫੜਿਆ ਆਈਐਸ ਦਾ ਸ਼ੱਕੀ ਅੱਤਵਾਦੀ

ਦਿੱਲੀ ਪੁਲਿਸ ਨੇਫੜਿਆ ਆਈਐਸ ਦਾ ਸ਼ੱਕੀ ਅੱਤਵਾਦੀ

ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਮੁਕਾਬਲੇ ਦੇ ਬਾਅਦ ਆਈਐਸ ਦੇ ਸ਼ੱਕੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ।ਜਿਸ ਦਾ ਸੰਬੰਧ ਅੱਤਵਾਦੀ ਸੰਗਠਨ ਆਈਐਸਆਈਐਸ ਨਾਲ ਦੱਸਿਆ ਜਾ ਰਿਹਾ ਹੈ। ਪੁਲਿਸ ਨੂੰ ਉਸ ਕੋਲੋਂ ਪਿਸਤੌਲ ਅਤੇ ਆਈਈਡੀ ਵਿਸਫੋਟ ਵੀ ਮਿਲਿਆ ਹੈ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਸਾਢੇ 11 ਵਜੇ ਦੇ ਕਰੀਬ ਧੌਲਾ ਕੂੰਆਂ ਤੋਂ ਕਰੋਲਬਾਗ ਦੇ ਰਸਤੇ ਉੱਤੇ ਰਿਜ਼ ਰੋਡ ਕੋਲ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਅੱਤਵਾਦੀ ਯੂਸੁਫ ਨੂੰ ਮੁਠਭੇੜ ਤੋਂ ਬਾਅਦ ਗਿਰਫਤਾਰ ਕੀਤਾ ਹੈ। ਉਸ ਕੋਲੋਂ 2 ਆਈਈਡੀ ਅਤੇ ਇਕ ਪਿਸਤੌਲ ਬਰਾਮਦ ਹੋਈ ਹੈ।  ਐਨਕਾਊਂਟਰ ਦੌਰਾਨ ਦੂਜਾ ਅੱਤਵਾਦੀ ਫਰਾਰ ਹੋ ਗਿਆ ਹੈ ,ਜਿਸ ਦੀ ਤਲਾਸ਼ੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਆਈਐਸ ਦਾ ਇਹ ਅੱਤਵਾਦੀ ਦਿੱਲੀ ਵਿਚ ਵੱਡਾ ਅੱਤਵਾਦੀ ਹਮਲਾ ਕਰਨ ਦੀ ਫਿਰਾਕ ਵਿਚ ਸੀ ਜਿਸ ਲਈ ਇਸ ਨੇ ਕਈ ਇਲਾਕਿਆਂ ਦੀ ਨਿਸ਼ਾਨਦੇਹੀ ਵੀ ਕੀਤੀ ਸੀ।  ਪੁਲਿਸ ਦੁਆਰਾ ਉਸ ਤੋਂ ਬਾਕੀ ਜਾਣਕਾਰੀ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੂੰ ਲੋਧੀ ਰੋਡ ਸਥਿਤ ਸਪੈਸ਼ਲ ਸੈੱਲ ਦੇ ਦਫਤਰ ਵਿਚ ਰੱਖਿਆ ਗਿਆ ਹੈ। ਦੂਜੇ ਪਾਸੇ ਪੂਰੀ ਰਾਜਧਾਨੀ ਦਿੱਲੀ ਸਮੇਤ ਯੂਪੀ ਤੱਕ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।


  • Tags

Top News view more...

Latest News view more...