ਲਾਲ ਕਿਲ੍ਹੇ ਦੀ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਨੇ ਕੀਤੀ ਕਾਂਫਰਸਨ, ਕਿਹਾ ਪੁਲਿਸ ਨੇ ਵਰਤੀ ਹਲੀਮੀ

ਦਿੱਲੀ ਵਿੱਚ ਹੋਈ ਹਿੰਸਾ ‘ਤੇ ਪੁਲਿਸ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਨੇ ਪ੍ਰੈੱਸ ਕਾਨਫਰੰਸ ਕੀਤੀ।ਇਸ ਮੌਕੇ ਉਹਨਾਂ ਦੱਸਿਆ ਕਿ 2 ਜਨਵਰੀ ਨੂੰ ਟਰੈਕਟਰ ਰੈਲੀ ਦੀ ਜਾਣਕਾਰੀ ਮਿਲੀ ਸੀ। ਜਾਣਕਾਰੀ ਮਿਲਦੇ ਹੀ ਅਸੀਂ ਕਿਸਾਨ ਨੇਤਾਵਾਂ ਨਾਲ ਗੱਲ ਕੀਤੀ। ਅਸੀਂ 26 ਜਨਵਰੀ ਨੂੰ ਪਰੇਡ ਨਹੀਂ ਕੱਢਣ ਨੂੰ ਕਿਹਾ ਪਰ ਉਹ ਦਿੱਲੀ ਵਿੱਚ ਰੈਲੀ ਕੱਢਣ ‘ਤੇ ਅੜੇ ਰਹੇ।

LIVE: Delhi Police says farmer leaders are responsible, lauds cops |  Hindustan Timesਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਟਰੈਕਟਰ ਮਾਰਚ ‘ਚ ਹੰਗਾਮੇ ਮਗਰੋਂ ਸੰਯੁਕਤ ਕਿਸਾਨ ਮਰੋਚੇ ਨੇ ਜਾਰੀ ਕੀਤਾ ਵੱਡਾ ਬਿਆਨ

ਪੁਲਿਸ ਕਮਿਸ਼ਨਰ ਵਲੋਂ ਇਸ ਦੌਰਾਨ ਕਿਹਾ ਗਿਆ ਕਿ ਕਿਸਾਨ ਸ਼ਰਾਰਤੀ ਅਨਸਰਾਂ ਨੂੰ ਅੱਗੇ ਵਧਾ ਰਹੇ ਹਨ। ਕਿਸਾਨ ਨੇਤਾ ਸਤਨਾਮ ਸਿੰਘ ਪੰਨੁ ਨੇ ਭੜਕਾਊ ਭਾਸ਼ਣ ਦਿੱਤਾ ਤਾਂ ਉਥੇ ਹੀ ਦਰਸ਼ਨਪਾਲ ਸਿੰਘ ਨੇ ਰੂਟ ਫਾਅਲੋ ਨਹੀਂ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਭੜਕਾਇਆ। ਕਮਿਸ਼ਨਰ ਨੇ ਕਿਹਾ ਕਿ ਅਸੀਂ ਕਿਸਾਨ ਨੇਤਾਵਾਂ ਨੂੰ KMP ਦਾ ਆਪਸ਼ਨ ਦਿੱਤਾ। ਆਖਰੀ ਮੀਟਿੰਗ ਵਿੱਚ ਅਸੀਂ 3 ਰੂਟ ਦਿੱਤੇ ਸਨ।Image

ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਕਿਸਦੀ ਸੀ ਸਾਜਿਸ਼ , ਕਿਸਾਨ ਲੀਡਰਾਂ ਨੇ ਕੀਤਾ ਵੱਡਾ ਖ਼ੁਲਾਸਾ

ਕਾਨਫਰੰਸ ‘ਚ ਰੱਖੇ ਇਹ ਤੱਥ
3 ਥਾਵਾਂ ਤੋਂ ਪਰੇਡ ਕੱਢਣ ਦੀ ਦਿੱਤੀ ਗਈ ਸੀ ਪਰਮੀਸ਼ਨ
ਕਿਸਾਨ ਟ੍ਰੈਕਟਰ ਰੈਲੀ 12 ਬਜੇ ਤੋਂ ਲੈਕੇ 5 ਵਜੇ ਤੱਕ ਕੀਤੀ ਜਾਣੀ ਸੀ
ਕਿਸਾਨ ਆਗੂਆਂ ਨੇ ਕਰਨੀ ਸੀ ਪਰੇਡ ਦੀ ਅਗੁਵਾਈ
ਹਰ ਜਥੇ ਦੇ ਨਾਲ ਆਗੂਆਂ ਨੇ ਚੱਲਣਾ ਸੀ
5000 ਟ੍ਰੈਕਟਰਾਂ ਦੀ ਪਰਮੀਸ਼ਨ ਦਿੱਤੀ ਗਈ ਸੀ
ਹਥਿਆਰ ਨਹੀਂ ਜਾਣੇ ਸਨ
ਸਾਰੀਆਂ ਸ਼ਰਤਾਂ ਨੂੰ ਕਿਸਾਨ ਆਗੂਆਂ ਨੇ ਮਨਜ਼ੂਰ ਕੀਤਾ ਸੀ
25 ਦੀ ਸ਼ਾਮ ਨੂੰ ਵਾਅਦੇ ਤੋਂ ਮੁਕਰਨ ਦੀ ਗੱਲ ਆਈ ਸੀ ਸਾਹਮਣੇ
7.30 ਵਜੇ ਸਿੰਘੂ ਤੋਂ ਮਾਰਚ ਹੋਇਆ ਸ਼ੁਰੂ
ਸਿੰਘੂ ਬਾਰਡਰ ‘ਤੇ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ ਭੜਕਾਊ ਭਾਸ਼ਣ ਦਿੱਤਾ
ਜਿਸਤੋਂ ਬਾਅਦ ਕਿਸਾਨ ਬੈਰੀਕੇਡ ਤੋੜਨ ਲੱਗੇ
ਰੂਟ ਮੁਤਾਬਿਕ ਸੱਜੇ ਮੁੜਨ ਤੋਂ ਕਿਸਾਨਾਂ ਨੇ ਕੀਤਾ ਇਨਕਾਰ, ਗਾਜ਼ੀਪੁਰ ਬਾਰਡਰ ਤੇ ਰਾਕੇਸ਼ ਟਿਕੈਟ ਸਣੇ ਹੋਰ ਕਿਸਾਨਾਂ ਨੇ ਹਿੰਸਾ ਕੀਤੀ | ਦਿੱਲੀ ਪੁਲਿਸ ਨੇ ਸੰਜਮ ਵਰਤਿਆ, ਅਸੀਂ ਸ਼ਾਂਤੀ ਪੂਰਨ ਰੈਲੀ ਕਰਵਾਉਣਾ ਚਾਹੁੰਦੇ ਸਨ
394 ਪੁਲਿਸ ਮੁਲਾਜ਼ਮ ਹੋਏ ਜ਼ਖ਼ਮੀ, ਕਈ ਜ਼ੇਰ-ਏ-ਇਲਾਜFarmer Protest

ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਨੇ ਦੱਸਿਆ ਕਿ ਕਿਸਾਨ ਨੇਤਾਵਾਂ ਨੂੰ ਕੁੱਝ ਸ਼ਰਤਾਂ ਦੇ ਨਾਲ ਮਾਰਚ ਦੀ ਮਨਜ਼ੂਰੀ ਦਿੱਤੀ ਗਈ ਸੀ। ਕਿਸਾਨਾਂ ਨੇ ਤੈਅ ਰੂਟ ਦੀ ਅਣਦੇਖੀ ਕੀਤੀ ਅਤੇ ਬੈਰੀਕੇਡ ਤੋੜ ਕੇ ਦਿੱਲੀ ਦੇ ਅੰਦਰ ਵੜ ਗਏ। ਜਦੋਂ ਕਿ ਅਸੀਂ ਕਿਸਾਨ ਨੇਤਾਵਾਂ ਨੂੰ ਕਿਹਾ ਸੀ ਕਿ ਉਹ ਕੁੰਡਲੀ, ਮਾਨੇਸਰ, ਪਲਵਾਨ ‘ਤੇ ਟਰੈਕਟਰ ਮਾਰਚ ਕੱਢਣਗੇ ਪਰ ਕਿਸਾਨ ਦਿੱਲੀ ਵਿੱਚ ਹੀ ਟਰੈਕਟਰ ਰੈਲੀ ਕੱਢਣ ‘ਤੇ ਅੜੇ ਰਹੇ। ਜਦੋਂ ਕਿਸਾਨ ਨੇਤਾਵਾਂ ਨੂੰ ਰੈਲੀ ਦੀ ਇਜਾਜਤ ਦਿੱਤੀ ਗਈ ਤਾਂ ਉਨ੍ਹਾਂ ਨੂੰ ਇਹ ਵੀ ਲਿਖਤੀ ਵਿੱਚ ਦਿੱਤਾ ਗਿਆ ਸੀ ਕਿ 5000 ਤੋਂ ਜ਼ਿਆਦਾ ਟਰੈਕਟਰ ਰੈਲੀ ਵਿੱਚ ਨਹੀਂ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਕੋਲ ਕੋਈ ਹਥਿਆਰ ਨਹੀਂ ਹੋਣਾ ਚਾਹੀਦਾ ਹੈ।

READ MORE : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਵਿਗੜੀ ਸਿਹਤ, ਹਸਪਤਾਲ ‘ਚ ਦਾਖਲ

Policemen Attacked

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਕੋਲ ਅਜਿਹੇ ਵੀਡੀਓ ਹਨ ਜੋ ਵਿਖਾ ਰਹੇ ਹਾਂ ਕਿ ਕਿਵੇਂ ਨੇਤਾ ਕਿਸਾਨਾਂ ਨੂੰ ਭੜਕਾ ਰਹੇ ਸਨ। ਗਾਜ਼ੀਪੁਰ ਤੋਂ ਰਾਕੇਸ਼ ਟਿਕੈਤ ਦੀ ਟੀਮ ਨੇ ਬੈਰੀਕੇਡ ਨੂੰ ਤੋੜਿਆ ਅਤੇ ਅੱਗੇ ਵੱਧ ਗਏ। ਪੁਲਿਸ ਸਾਹਮਣੇ ਕਈ ਵਿਕਲਪ ਸਨ ਪਰ ਅਸੀਂ ਸੰਜਮ ਵਰਤਿਆ। ਕਿਸਾਨ ਨੇਤਾ ਵੀ ਹਿੰਸਾ ਵਿੱਚ ਸ਼ਾਮਲ ਸਨ। ਦਿੱਲੀ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹਿੰਸਾ ਵਿੱਚ ਪੁਲਿਸ ਦੀਆਂ 30 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਹੰਝੂ ਗੈਸ ਦਾ ਇਸਤੇਮਾਲ ਕੀਤਾ।’

ਪੜ੍ਹੋ ਹੋਰ ਖ਼ਬਰਾਂ : 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਕੀਤਾ ਜਾਵੇਗਾ ਮਾਰਚ : ਦਰਸ਼ਨ ਪਾਲ

ਦਿੱਲੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਿਸਾਨ ਨੇਤਾਵਾਂ ਨੇ ਧੋਖਾ ਦਿੱਤਾ ਹੈ ਅਤੇ ਕਿਸਾਨਾਂ ਨੇ ਰੈਲੀ ਦੀਆਂ ਸ਼ਰਤਾਂ ਨੂੰ ਨਹੀਂ ਮੰਨਿਆ ਹੈ। ਹਿੰਸਾ ਕਰਵਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਹੁਣ ਤੱਕ 50 ਦੋਸ਼ੀ ਹਿਰਾਸਤ ਵਿਚ ਲਏ ਗਏ ਹਨ ਅਤੇ 25 ਤੋਂ ਜਿ਼ਆਦਾ ਕੇਸ ਦਰਜ ਕੀਤੇ ਗਏ ਹਨ। ਕਮਿਸ਼ਨਰ ਨੇ ਕਿਹਾ ਹੈ ਕਿ ਦੋਸ਼ੀਆ ਦੀ ਪਛਾਣ ਕਰ ਉਨ੍ਹਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।