ਟ੍ਰੈਫਿਕ ਪੁਲਿਸ ਮੁਲਾਜ਼ਮ ਦਾ ਹੁਨਰ ਆਇਆ ਸਾਹਮਣੇ, ਰੈਪ ਗਾ ਕੇ ਦੱਸੇ ਟ੍ਰੈਫਿਕ ਨਿਯਮਾਂ ਦੇ ਫਾਇਦੇ, ਦੇਖੋ ਵੀਡੀਓ

ਟ੍ਰੈਫਿਕ ਪੁਲਿਸ ਮੁਲਾਜ਼ਮ ਦਾ ਹੁਨਰ ਆਇਆ ਸਾਹਮਣੇ, ਰੈਪ ਗਾ ਕੇ ਦੱਸੇ ਟ੍ਰੈਫਿਕ ਨਿਯਮਾਂ ਦੇ ਫਾਇਦੇ, ਦੇਖੋ ਵੀਡੀਓ,ਨਵੀਂ ਦਿੱਲੀ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸੁਰੱਖਿਆ ਨੂੰ ਲੈ ਕੇ ਪੁਲਿਸ ਵੱਲੋਂ ਕਈ ਕਦਮ ਉਠਾਏ ਜਾ ਰਹੇ ਹਨ ਅਤੇ ਕੁਝ ਹੱਦ ਤੱਕ ਪੁਲਿਸ ਇਸ ‘ਚ ਕਾਮਯਾਬ ਵੀ ਹੁੰਦੀ ਨਜ਼ਰ ਆ ਰਹੀ ਹੈ। ਆਏ ਦਿਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਦਿੱਲੀ ਟਰੈਫਿਕ ਪੁਲਿਸ ਦੇ ਕਰਮਚਾਰੀ ਨੇ ਲੋਕਾਂ ਨੂੰ ਵੱਖਰੇ ਢੰਗ ਨਾਲ ਜਾਗਰੂਕ ਕੀਤਾ ਹੈ।

ਦਰਅਸਲ, ਇਸ ਮੁਲਾਜ਼ਮ ਨੇ ਇੱਕ ਰੈਪ ਜ਼ਰੀਏ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਦੱਸਿਆ ਜਾ ਰਿਹਾ ਹੈ।ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ: Office ਦੀ ਕੰਟੀਨ ‘ਤੇ ਸਿਰਫ਼ 20 ਮਿੰਟਾਂ ‘ਚ ਆਈ ਫੋਨ ਨਾਲ ਸ਼ੂਟ ਕੀਤਾ ਗਾਣਾ ਗੈਰੀ ਸੰਧੂ ਨੇ ਕੀਤਾ ਰਿਲੀਜ਼, ਦੇਖੋ ਵੀਡੀਓ

ਤੁਸੀਂ ਵੀਡੀਓ ‘ਚ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਮੁਲਾਜ਼ਮ ਰੈਪ ਗਾ ਕੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਦੱਸ ਰਿਹਾ ਹੈ ਤੇ ਜੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਉਸ ਦੇ ਕੀ ਨੁਕਸਾਨ ਹੋ ਸਕਦੇ ਹਨ ਇਸ ਦੇ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।


ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਲੋਕ ਇਸ ਪੁਲਿਸ ਮੁਲਾਜ਼ਮ ਦੀ ਤਾਰੀਫ ਕਰ ਰਹੇ ਹਨ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਰੈਪ ਗਲੀ ਬੁਆਏ ਫਿਲਮ ਦੇ ਗਾਣੇ “ਆਪਣਾ ਟਾਈਮ ਆਏਗਾ” ‘ਤੇ ਬਣਾਇਆ ਹੈ। ਜੋ ਦੁਨੀਆਂ ਭਰ ‘ਚ ਸੁਪਰਹਿੱਟ ਹੋ ਚੁੱਕਿਆ ਹੈ। ਦੁਨੀਆ ਭਰ ਦੇ ਲੋਕ ਇਸ ਗਾਣੇ ਨੂੰ ਸੁਣ ਚੁੱਕੇ ਹਨ।

-PTC News