ਹੋਰ ਖਬਰਾਂ

ਦਿੱਲੀ ਪੁਲਿਸ ਨੇ 50 ਕਿਲੋਗ੍ਰਾਮ ਹੈਰੋਇਨ ਸਮੇਤ 2 ਅਫਗਾਨੀ ਨਾਗਰਿਕਾਂ ਨੂੰ ਦਬੋਚਿਆ

By Jashan A -- July 23, 2019 3:07 pm -- Updated:Feb 15, 2021

ਦਿੱਲੀ ਪੁਲਿਸ ਨੇ 50 ਕਿਲੋਗ੍ਰਾਮ ਹੈਰੋਇਨ ਸਮੇਤ 2 ਅਫਗਾਨੀ ਨਾਗਰਿਕਾਂ ਨੂੰ ਦਬੋਚਿਆ,ਸੋਨੀਪਤ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ 50 ਕਿਲੋਗ੍ਰਾਮ ਹੈਰੋਇਨ ਨਾਲ 2 ਅਫਗਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ।

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ 'ਚ ਸੋਨੀਪਤ ਦੇ ਕੁੰਡਲੀ 'ਚ ਮਾਇਆਪੁਰੀ ਰੋਡ 'ਤੇ ਸਥਿਤ ਇੱਕ ਕੋਲਡ ਸਟੋਰਜ 'ਤੇ ਛਾਪਾ ਮਾਰਿਆ ਸੀ, ਜਿੱਥੇ ਕਿਸ਼ਮਿਸ਼ ਦੇ 102 ਡੱਬੇ ਬਰਾਮਦ ਕੀਤੇ ਗਏ।

ਹੋਰ ਪੜ੍ਹੋ: ਸੀ.ਬੀ.ਐਸ.ਈ.ਪੇਪਰ ਲੀਕ ਮਾਮਲਾ:ਪੁਲਿਸ ਨੇ ਹਿਮਾਚਲ ਪ੍ਰਦੇਸ਼ 'ਚ 3 ਅਧਿਆਪਕਾਂ ਨੂੰ ਕੀਤਾ ਗ੍ਰਿਫ਼ਤਾਰ

ਜਿਨ੍ਹਾਂ 'ਚ 204 ਪਾਲੀਪੈਕ ਕਾਰਡਬੋਰਡ ਲੇਅਰਿੰਗ ਵਿਚਾਲੇ ਛੁਪਾਏ ਗਏ ਸੀ, ਜਿਨ੍ਹਾਂ 'ਚ 50 ਕਿਲੋਗ੍ਰਾਮ ਹੈਰੋਇਨ ਛੁਪਾ ਕੇ ਲਿਜਾਈ ਜਾ ਰਹੀ ਸੀ।ਪੁਲਿਸ ਦਾ ਕਹਿਣਾ ਹੈ ਕਿ ਇਸ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆ 'ਚ ਸਪਲਾਈ ਕੀਤਾ ਜਾਣਾ ਸੀ।

-PTC News