ਦੇਸ਼

ਪੁਲਿਸ ਵਾਲੇ 'ਤੇ ਕਿਓਂ ਹੋਇਆ ਹਮਲਾ, ਕੁੱਟਮਾਰ ਦੀ ਵੀਡੀਓ ਹੋਈ ਵਾਇਰਲ

By Jagroop Kaur -- April 16, 2021 4:31 pm -- Updated:April 16, 2021 4:32 pm

ਅਕਸਰ ਦੇਖਿਆ ਜਾਂਦਾ ਹੈ ਕਿ ਪੁਲਿਸ ਦਾ ਡੰਡਾ ਚਲਦਾ ਹੈ। ਪੁਲਿਸ ਅਕਸਰ ਜਨਤਾ 'ਤੇ ਲਾਠੀਆਂ ਵਰ੍ਹਾਉਂਦੀ ਨਜ਼ਰ ਆਉਂਦੀ ਹੈ , ਇਸ ਦੇ ਕਈ ਕਾਰਨ ਹੁੰਦੇ ਹਨ , ਪਰ ਜੇਕਰ ਕੋਈ ਆਮ ਇਨਸਾਨ ਪੁਲਿਸ ਵਾਲੇ ਦੀ ਕੁੱਟਮਾਰ ਕਰੇ ਤਾਂ ਇਸ ਦੀ ਕੋਈ ਖ਼ਾਸ ਹੀ ਵਜ੍ਹਾ ਹੋ ਸਕਦੀ ਹੈ। ਜੀ ਹਾਂ ਇਸ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਵੀਡੀਓ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਹੈ |A Delhi Police personnel was seen allegedly beaten up, on duty, by a gym owner in Delhi’s Dwarka area. The video went viral.

Also Read | CBSE Board Exams 2021 for Class 10 cancelled and postponed for Class 12

ਜਿਸ ਵਿਚ ਦਿੱਲੀ ਪੁਲਿਸ ਦੇ ਜਵਾਨ ਦੀ ਦਬੰਗਾਂ ਨੇ ਬਹੁਤ ਕੁੱਟਮਾਰ ਕੀਤੀ। ਇਸ ਵੀਡੀਓ ਵਿੱਚ ਦੋ ਲੋਕ ਉਸ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਕਾਂਸਟੇਬਲ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਜਾ ਰਹੀ ਹਨ। ਕਾਂਸਟੇਬਲ ਕਹਿ ਰਿਹਾ ਹੈ ਕਿ ਜੋ ਵੀ ਹੋ ਰਿਹਾ ਹੈ, ਉਹ ਚੰਗਾ ਨਹੀਂ ਹੋ ਰਿਹਾ। ਉਥੇ ਹੀ ਕੁੱਟਮਾਰ ਕਰਣ ਵਾਲੇ ਦੋਸ਼ੀ ਕਹਿੰਦੇ ਸੁਣਾਈ ਦੇ ਰਹੇ, ਕਿ ਤੂੰ ਸ਼ਰਾਬ ਪੀ ਰੱਖੀ ਹੈ।Police Constable brutally beaten by politician in Delhi video went viral - दिल्ली में एक नेता ने पुलिसकर्मी को बेरहमी से पीटा, देखें वायरल वीडियो

Also Read | All Class 5, 8, 10 students in Punjab to be promoted without exams: CM

ਇਸ ਪੂਰੇ ਮਾਮਲੇ ਦਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਇੱਕ ਦੂਜਾ ਪੁਲਿਸ ਵਾਲਾ ਵੀ ਨਜ਼ਰ ਆ ਰਿਹਾ ਹੈ, ਜੋ ਇਨ੍ਹਾਂ ਦਬੰਗਾਂ ਨੂੰ ਪਿੱਛਿਓ ਖਿੱਚਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਿਹਾ ਹੈ। ਉਥੇ ਹੀ ਇਸ ਵਾਇਰਲ ਵੀਡੀਓ 'ਤੇ ਦਿੱਲੀ ਪੁਲਿਸ ਨੇ ਦੱਸਿਆ ਕਿ ਵੀਡੀਓ ਇੱਕ ਅਪ੍ਰੈਲ ਦੇ ਦਿੱਲੀ ਦੇ ਉੱਤਮ ਨਗਰ ਇਲਾਕੇ ਦਾ ਹੈ। ਦਿੱਲੀ ਪੁਲਿਸ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਛੇਤੀ ਹੀ ਵੱਡੀ ਕਾਰਵਾਈ ਕੀਤੀ ਜਾਵੇਗੀ।
     
ਵੀਡੀਓ ਵਿੱਚ ਨਜ਼ਰ ਆ ਰਹੇ ਸਿਪਾਹੀ ਦਾ ਨਾਮ ਸੁਸ਼ੀਲ ਹੈ, ਇਹ ਸੰਜੇ ਗੁਪਤਾ ਦਾ ਪੁਰਾਣਾ PSO ਹੈ। ਇੱਕ ਅਪ੍ਰੈਲ ਨੂੰ ਇਹ ਉੱਤਮ ਨਗਰ ਇਲਾਕੇ ਵਿੱਚ ਸੰਜੇ ਗੁਪਤਾ ਨੂੰ ਮਿਲਣ ਗਿਆ ਸੀ, ਜਿੱਥੇ ਇਸ ਦੀ ਕਿਸੇ ਗੱਲ ਨੂੰ ਲੈ ਕੇ Sanjay Gupta  ਦੇ ਭਤੀਜੇ ਅਸ਼ਵਨੀ ਗੁਪਤਾ ਨਾਲ ਬਹਿਸ ਹੋ ਗਈ ਅਤੇ ਸਿਪਾਹੀ ਸੁਸ਼ੀਲ ਨੇ ਅਸ਼ਵਨੀ ਨੂੰ ਥੱਪਡ਼ ਮਾਰ ਦਿੱਤਾ।
ਉਸ ਤੋਂ ਬਾਅਦ ਸੰਜੇ ਗੁਪਤੇ ਦੇ ਭਰਾ ਰਿੰਕੁ ਗੁਪਤਾ ਅਤੇ ਹੋਰ ਲੋਕਾਂ ਨੇ ਸੁਸ਼ੀਲ ਦੀ ਕੁੱਟਮਾਪ ਕਰ ਦਿੱਤੀ। ਰਿੰਕੂ ਗੁਪਤਾ ਉੱਤਮ ਨਗਰ ਇਲਾਕੇ ਵਿੱਚ ਰਿਫਾਰਮ ਨਾਮ ਤੋਂ ਇੱਕ ਜਿਮ ਚਲਾਉਂਦਾ ਹੈ। ਪੁਲਸ ਨੇ ਵੀਡੀਓ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
  • Share