Wed, Apr 24, 2024
Whatsapp

ਦਿੱਲੀ ਪੁਲਿਸ ਸਪੈਸ਼ਲ ਸੈੱਲ ਦਾ ਟਵਿੱਟਰ ਦਫਤਰ 'ਚ ਛਾਪਾ, ਅਹਿਮ ਚੀਜ਼ਾਂ ਦੀ ਲਈ ਤਲਾਸ਼ੀ

Written by  Jagroop Kaur -- May 24th 2021 10:39 PM
ਦਿੱਲੀ ਪੁਲਿਸ ਸਪੈਸ਼ਲ ਸੈੱਲ ਦਾ ਟਵਿੱਟਰ ਦਫਤਰ 'ਚ ਛਾਪਾ, ਅਹਿਮ ਚੀਜ਼ਾਂ ਦੀ ਲਈ ਤਲਾਸ਼ੀ

ਦਿੱਲੀ ਪੁਲਿਸ ਸਪੈਸ਼ਲ ਸੈੱਲ ਦਾ ਟਵਿੱਟਰ ਦਫਤਰ 'ਚ ਛਾਪਾ, ਅਹਿਮ ਚੀਜ਼ਾਂ ਦੀ ਲਈ ਤਲਾਸ਼ੀ

ਟੂਲਕਿੱਟ ਮਾਮਲੇ 'ਚ ਦਿੱਲੀ ਪੁਲਿਸ ਨੇ ਵਡਾ ਐਕਸ਼ਨ ਲੈਂਦੇ ਹੋਏ ਸਪੈਸ਼ਲ ਸੈੱਲ ਦੀ ਟੀਮ ਨਾਲ ਗੁਰੁਗਰਾਮ ਦੇ ਟਵਿੱਟਰ ਦਫਤਰ 'ਚ ਛਾਪਾ ਮਾਰੀਆ। ਇੰਨਾ ਹੀ ਨਹੀਂ ਗੁਰੂਗ੍ਰਾਮ ਦੇ ਟਵਿੱਟਰ ਦੇ ਦਫ਼ਤਰ 'ਤੇ ਵੀ ਸਪੈਸ਼ਲ ਟੀਮ ਪੁੱਜਣ ਵਾਲੀ ਹੈ। ਯਾਨੀ ਕਿ ਇਕੱਠੇ ਟਵਿੱਟਰ ਦੇ 2 ਦਫ਼ਤਰ 'ਤੇ ਸਪੇਸ਼ਲ ਸੈੱਲ ਜਾਂਚ ਲਈ ਪਹੁੰਚੀ ਹੈ। Read More : ਜਲੰਧਰ ਸਣੇ ਹੋਰਨਾਂ ਜ਼ਿਲ੍ਹਿਆਂ ‘ਚ ਜਾਣੋ ਕੋਰੋਨਾ ਦੇ ਹਾਲਾਤ, ਕਿਥੇ ਮਿਲੀ ਰਾਹਤ ਕਿਥੇ ਬਣੀ…ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਟੂਲਕਿੱਟ ਮਾਮਲੇ ਵਿੱਚ ਟਵਿੱਟਰ ਇੰਡੀਆ ਦੇ ਪ੍ਰਮੁੱਖ ਮਨੀਸ਼ ਮਹੇਸ਼ਵਰੀ ਨੂੰ ਨੋਟਿਸ ਭੇਜਿਆ ਸੀ। ਦਿੱਲੀ ਪੁਲਸ ਦਾ ਕਹਿਣਾ ਹੈ ਕਿ ਉਹ ਇੱਕ ਸ਼ਿਕਾਇਤ 'ਤੇ ਜਾਂਚ ਕਰ ਰਹੀ ਹੈ, ਜਿਸ ਵਿੱਚ ਟਵਿੱਟਰ ਵਲੋਂ ਸੰਬਿਤ ਪਾਤਰਾ ਦੇ ਟਵੀਟ ਨੂੰ ਮੈਨੁਪੁਲੇਟਿਵ ਫਲੈਗ ਕਰਣ 'ਤੇ ਸਫਾਈ ਮੰਗੀ ਗਈ ਹੈ।

Read more :ਮਿਲਖਾ ਸਿੰਘ ਹਸਪਤਾਲ ਮੁਹਾਲੀ ’ਚ ਦਾਖਲ, ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸਿਹਤਯਾਬੀ ਦੀ ਕਾਮਨ ਇਸ ਟੂਲਕਿੱਟ ਵਿਵਾਦ ਨੇ ਤੂਲ ਉਦੋਂ ਫੜਿਆ ਸੀ ਜਦੋਂ ਸੰਬਿਤ ਵੱਲੋਂ ਕਹਿ ਦਿੱਤਾ ਗਿਆ ਕਿ ਕਾਂਗਰਸ ਨੇ ਇੱਕ ਅਜਿਹੀ ਟੂਲਕਿੱਟ ਬਣਾਈ ਹੈ ਜਿਸ ਦੇ ਜ਼ਰੀਏ ਮੋਦੀ ਸਰਕਾਰ ਨੂੰ ਬਦਨਾਮ ਕਰਣ ਦਾ ਕੰਮ ਹੋ ਰਿਹਾ ਹੈ। ਟਵੀਟ ਕਰ ਸੰਬਿਤ ਨੇ ਉਦੋਂ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਸਾਧਿਆ ਸੀ।
ਉਨ੍ਹਾਂ ਕਿਹਾ ਸੀ ਕਿ ਰਾਹੁਲ ਲਗਾਤਾਰ ਕੋਰੋਨਾ ਨੂੰ ਲੈ ਕੇ ਜੋ ਵੀ ਟਵੀਟ ਕਰਦੇ ਹਨ, ਉਹ ਜਿਸ ਅੰਦਾਜ਼ ਵਿੱਚ ਪੀ.ਐੱਮ. ਮੋਦੀ 'ਤੇ ਹਮਲਾ ਕਰਦੇ ਹਨ, ਉਹ ਸਭ ਕਾਂਗਰਸ ਦੀ ਟੂਲਕਿੱਟ ਦਾ ਹਿੱਸਾ ਹੈ।
ਇਸ ਤੋਂ ਬਾਅਦ ਕੇਂਦਰੀ ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਟਵਿੱਟਰ ਦੀ ਗਲੋਬਲ ਟੀਮ ਨੂੰ ਸਖਤ ਸ਼ਬਦਾਂ 'ਚ ਚਿੱਠੀ ਲਿਖੀ ਹੈ ਅਤੇ ਕੁਝ ਰਾਜਨੇਤਾਵਾਂ ਦੇ ਟਵੀਟ ਨਾਲ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਮੀਡੀਆ ਦੀ ਸ਼੍ਰੇਣੀ’ ਦੇ ਟੈਗ ‘ਤੇ ਇਤਰਾਜ਼ ਦਰਜ ਕੀਤਾ ਹੈ। ਸਰਕਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਫੈਸਲਾ ਨਹੀਂ ਦੇ ਸਕਦਾ, ਉਹ ਵੀ ਉਦੋਂ ਜਦੋਂ ਕੇਸ ਦੀ ਜਾਂਚ ਚੱਲ ਰਹੀ ਹੋਵੇ।

Top News view more...

Latest News view more...