ਮੁੱਖ ਖਬਰਾਂ

ਮੋਸਟ ਵਾਂਟੇਡ ਗੈਂਗਸਟਰ ਸੁੱਖ ਭਿਖਾਰੀਵਾਲ ਚੜ੍ਹਿਆ ਪੁਲਿਸ ਅੜਿੱਕੇ

By Jagroop Kaur -- December 31, 2020 11:12 am -- Updated:Feb 15, 2021

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਿਸ ਤਹਿਤ ਖਾਲਿਸਤਾਨੀ ਅੱਤਵਾਦੀ ਸੁੱਖ ਭਿਖਾਰੀਵਾਲ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਿਰਾਸਤ ਵਿੱਚ ਲਿਆ, ਇਹ ਗੈਂਗਸਟਰ ਲੰਬੇ ਸਮੇਂ ਤੋਂ ਦੁਬਈ ਵਿੱਚ ਰਹਿ ਰਿਹਾ ਸੀ ਜਿਸਨੂੰ ਦੁਬਈ ਤੋਂ ਡਿਪੋਰਟ ਕਰਦਿੱਤਾ ਗਿਆ, ਅਤੇ ਇਹ ਚੜ੍ਹ ਗਿਆ ਪੁਲਿਸ ਅੜਿਕੇ ਦੱਸਿਆ ਜਾ ਰਿਹਾ ਕਿ ਉਸਦਾ ਪਾਕਿਸਤਾਨ ਵਿੱਚ ਕਈ ਅੱਤਵਾਦੀਆਂ ਨਾਲ ਸਿੱਧਾ ਸੰਪਰਕ ਵਿੱਚ ਸੀ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁੱਖ ਭਿਖਾਰੀਵਾਲ ਪਾਕਿਸਤਾਨੀ ਖ਼ੁਫੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਪੰਜਾਬ ’ਚ ਟਾਰਗੇਟ ਕਿਲਿੰਗ ਕਰਵਾਉਂਦਾ ਸੀ। ਪੰਜਾਬ ਦੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸੰਧੂ ਦਾ ਕਤਲ ਕਰਵਾਉਣ ’ਚ ਵੀ ਸੁੱਖ ਦਾ ਹੱਥ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ :ਸਦਨ ‘ਚ ਬੇਇਜ਼ਤ ਹੋਣ ਵਾਲੇ ਡਿਪਟੀ ਸਪੀਕਰ ਨੇ ਕੀਤੀ ਖ਼ੁਦਕੁਸ਼ੀ

ਇਸ ਤੋਂ ਇਲਾਵਾ ਪੰਜਾਬ ਦੇ ਨਾਭਾ ’ਚ ਜੋ ਜੇਲ ਤੋੜਨ ਦੀ ਘਟਨਾ ਵਾਪਰੀ ਸੀ, ਉਸ ’ਚ ਵੀ ਇਹ ਗੈਂਗਸਟਰ ਸ਼ਾਮਲ ਸੀ। ਦੱਸ ਦੇਈਏ ਕਿ ਇਸੇ ਮਹੀਨੇ ਸੁੱਖ ਭਿਖਾਰੀਵਾਲ ਨੂੰ ਦੁਬਈ ਪੁਲਸ ਨੇ ਹਿਰਾਸਤ ’ਚ ਲਿਆ ਸੀ। ਮਿਲੀ ਜਾਣਕਾਰੀ ਮੁਤਾਬਕ ਸੁੱਖ ਭਿਖਾਰੀਵਾਲ ਆਪਣਾ ਹੁਲੀਆ ਬਦਲ ਕੇ ਦੁਬਈ ’ਚ ਰਹਿ ਰਿਹਾ ਸੀ।

ਪੜ੍ਹੋ ਪੜ੍ਹੋ :ਯੂਕੇ ‘ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਨੇ ਭਾਰਤ ‘ਚ ਦਿੱਤੀ ਦਸਤਕ, 6 ਮਰੀਜ਼ ਆਏ ਸਾਹਮਣੇਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਪੰਜਾਬ ’ਚ ਹੋਣ ਵਾਲੀਆਂ ਟਾਰਗੇਟ ਕਿਲਿੰਗ ਨੂੰ ਲੈ ਕੇ ਖ਼ੁਫੀਆ ਏਜੰਸੀਆਂ ਨੇ ਜਾਂਚ ਪੂਰੀ ਕੀਤੀ ਸੀ, ਜਿਸ ’ਚ ਆਈ. ਐੱਸ. ਆਈ. ਨਾਲ ਗਠਜੋੜ ਦੀ ਗੱਲ ਸਾਹਮਣੇ ਆਈ ਸੀ। ਇਸ ਮਹੀਨੇ ਦਿੱਲੀ ’ਚ 5 ਅੱਤਵਾਦੀ ਵੀ ਫੜ੍ਹੇ ਗਏ ਸਨ। ਉਨ੍ਹਾਂ ਤੋਂ ਪੁੱਛ-ਗਿੱਛ ਵਿਚ ਸੁੱਖ ਬਿਕਰੀਵਾਲ ਦਾ ਨਾਂ ਸਾਹਮਣੇ ਆਇਆ ਸੀ। ਬਿਕਰੀਵਾਲ ਤੋਂ ਭਾਰਤੀ ਏਜੰਸੀਆਂ ਪੁੱਛ-ਗਿੱਛ ਕਰਨਗੀਆਂ, ਇਸ ਦੇ ਨਾਲ ਹੀ ਪੰਜਾਬ ’ਚ ਟਾਰਗੇਟ ਕਿਲਿੰਗ ਨਾਲ ਜੁੜੇ ਮਾਮਲੇ ਹਨ, ਉਸ ’ਚ ਵੀ ਕਈ ਵੱਡੇ ਖ਼ੁਲਾਸਿਆਂ ਤੋਂ ਪਰਦਾ ਉੱਠ ਸਕਦਾ ਹੈ।

  • Share