Sat, Apr 20, 2024
Whatsapp

ਪੁਲਿਸ ਨੇ ਕੱਟਿਆ ਸਭ ਤੋਂ ਵੱਡਾ ਚਲਾਨ , ਦੇਖ ਕੇ ਟਰੱਕ ਮਾਲਕ ਦੀਆਂ ਅੱਖਾਂ ਅੱਗੇ ਆਇਆ ਹਨੇਰਾ

Written by  Shanker Badra -- September 13th 2019 04:12 PM
ਪੁਲਿਸ ਨੇ ਕੱਟਿਆ ਸਭ ਤੋਂ ਵੱਡਾ ਚਲਾਨ , ਦੇਖ ਕੇ ਟਰੱਕ ਮਾਲਕ ਦੀਆਂ ਅੱਖਾਂ ਅੱਗੇ ਆਇਆ ਹਨੇਰਾ

ਪੁਲਿਸ ਨੇ ਕੱਟਿਆ ਸਭ ਤੋਂ ਵੱਡਾ ਚਲਾਨ , ਦੇਖ ਕੇ ਟਰੱਕ ਮਾਲਕ ਦੀਆਂ ਅੱਖਾਂ ਅੱਗੇ ਆਇਆ ਹਨੇਰਾ

ਪੁਲਿਸ ਨੇ ਕੱਟਿਆ ਸਭ ਤੋਂ ਵੱਡਾ ਚਲਾਨ , ਦੇਖ ਕੇ ਟਰੱਕ ਮਾਲਕ ਦੀਆਂ ਅੱਖਾਂ ਅੱਗੇ ਆਇਆ ਹਨੇਰਾ:ਨਵੀਂ ਦਿੱਲੀ : 1 ਸਤੰਬਰ ਤੋਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਟ੍ਰੈਫ਼ਿਕ ਪੁਲਿਸ ਵੱਲੋਂ ਸਖ਼ਤ ਕਾਰਵਾਈ ਆਰੰਭੀ ਗਈ ਹੈ।ਜੋ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਿਚ ਮੋਹਰੀ ਹਨ ,ਉਨ੍ਹਾਂ ਲੋਕਾਂ ਦੇ ਚਾਲਾਨ ਹੋ ਰਹੇ ਹਨ।ਟ੍ਰੈਫ਼ਿਕ ਪੁਲਿਸ ਨੇ ਕੈਮਰੇ ਲਗਾਏ ਹੋਏ ਹਨ ਤਾਂ ਕਿ ਲੋਕਾਂ ਦੇ ਚਾਲਾਨ ਕਰਨ ਸਮੇਂ ਟ੍ਰੈਫ਼ਿਕ ਪੁਲਿਸ ਕਰਮਚਾਰੀ ਕਾਨੂੰਨੀ ਕਾਰਵਾਈ ਨੂੰ ਰਿਕਾਰਡ ਕਰ ਸਕਣ। ਟ੍ਰੈਫ਼ਿਕ ਪੁਲਿਸ ਅਨੁਸਾਰ ਜਿਨ੍ਹਾਂ ਲੋਕਾਂ ਦੇ ਚਾਲਾਨ ਕੀਤੇ ਗਏ ਹਨ, ਉਨ੍ਹਾਂ ਦਾ ਭੁਗਤਾਨ ਅਦਾਲਤ ਵਿਚ ਕੀਤਾ ਜਾਵੇਗਾ। [caption id="attachment_339482" align="aligncenter" width="300"]Delhi Police Truck Two lakh 500 rupees Invoice ਪੁਲਿਸ ਨੇ ਕੱਟਿਆ ਸਭ ਤੋਂ ਵੱਡਾ ਚਲਾਨ , ਦੇਖ ਕੇ ਟਰੱਕ ਮਾਲਕ ਦੀਆਂ ਅੱਖਾਂ ਅੱਗੇ ਆਇਆ ਹਨੇਰਾ[/caption] ਦਿੱਲੀ ਦੇ ਇੱਕ ਚੌਂਕ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿਥੇ ਇੱਕ ਟਰੱਕ ਦੇ ਡਰਾਇਵਰ ਤੇ ਮਾਲਕ ਉੱਤੇ ਨਵੇਂ ਟ੍ਰੈਫ਼ਿਕ ਨਿਯਮਾਂ ਅਧੀਨ ਦੋ ਲੱਖ 500 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਉਸ ਵਿਰੁੱਧ ਨੌ ਅਪਰਾਧਾਂ ਦੀ ਸੂਚੀ ਤਿਆਰ ਕੀਤੀ ਗਈ ਹੈ। [caption id="attachment_339483" align="aligncenter" width="300"]Delhi Police Truck Two lakh 500 rupees Invoice ਪੁਲਿਸ ਨੇ ਕੱਟਿਆ ਸਭ ਤੋਂ ਵੱਡਾ ਚਲਾਨ , ਦੇਖ ਕੇ ਟਰੱਕ ਮਾਲਕ ਦੀਆਂ ਅੱਖਾਂ ਅੱਗੇ ਆਇਆ ਹਨੇਰਾ[/caption] ਜਾਣਕਾਰੀ ਅਨੁਸਾਰ ਰੋਹਿਣੀ ਕੋਰਟ 'ਚ ਪੂਜਾ ਅਗਰਵਾਲ ਦੀ ਅਦਾਲਤ 'ਚ ਇਹ ਚਲਾਨ ਹੋਇਆ ਹੈ। ਟਰੱਕ ਡਰਾਈਵਰ ਦਾ ਨਾਂ ਰਾਮ ਕਿਸ਼ਨ ਹੈ। ਟ੍ਰੈਫਿਕ ਪੁਲਿਸ ਅਨੁਸਾਰ ਟਰੱਕ ਡਰਾਈਵਰ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਦਿਆਂ ਓਵਰਲੋਡਿੰਗ ਕੀਤੀ ਹੋਈ ਸੀ। ਇਸ ਦੇ ਨਾਲ ਹੀ ਟਰੱਕ ਡਰਾਈਵਰ ਬਗ਼ੈਰ ਲਾਇਸੈਂਸ ਦੇ ਗੱਡੀ ਚਲਾ ਰਿਹਾ ਸੀ। [caption id="attachment_339481" align="aligncenter" width="300"]Delhi Police Truck Two lakh 500 rupees Invoice ਪੁਲਿਸ ਨੇ ਕੱਟਿਆ ਸਭ ਤੋਂ ਵੱਡਾ ਚਲਾਨ , ਦੇਖ ਕੇ ਟਰੱਕ ਮਾਲਕ ਦੀਆਂ ਅੱਖਾਂ ਅੱਗੇ ਆਇਆ ਹਨੇਰਾ[/caption] ਇਸ ਤੋਂ ਇਲਾਵਾ ਉਸ ਕੋਲ ਟਰੱਕ ਦੀ ਆਰਸੀ (registration certificate) ਵੀ ਨਹੀਂ ਸੀ। ਟਰੱਕ ਡਰਾਈਵਰ ਕੋਲ ਫਿਟਨੈੱਸ ਵੀ ਨਹੀਂ ਸੀ। ਇਸ ਦੇ ਨਾਲ ਹੀ ਉਸ ਕੋਲ ਇੰਸ਼ੋਰੈਂਸ ਤੇ ਪੋਲਿਊਸ਼ਨ ਸਰਟੀਫਿਕੇਟ ਵੀ ਨਹੀਂ ਸੀ। ਉਸ ਨੇ ਸੀਟ ਬੈਲਟ ਵੀ ਨਹੀਂ ਲਗਾਈ ਹੋਈ ਸੀ। ਜਾਣੋਂ ਕਿਸ ਚੀਜ਼ ਦਾ ਕਿੰਨਾ ਹੋਇਆ ਚਲਾਨ : ਕਿਸ ਦਾ ਕਿੰਨਾ ਕੱਟਿਆ ਚਲਾਨ ਡਰਾਈਵਿੰਗ ਲਾਇਸੈਂਸ- 5000 ਟਰੱਕ ਦੀ ਆਰਸੀ- 10000 ਫਿਟਨੈੱਸ- 10000 ਇੰਸ਼ੋਰੈਂਸ- 4000 ਪਰਮਿਟ- 10000 ਪੋਲਿਊਸ਼ਨ ਸਰਟੀਫਿਕੇਟ- 10000 ਓਵਰਲੋਡਿੰਗ- 20000 ਸੀਟ ਬੈਲਟ- 1000 -PTCNews


Top News view more...

Latest News view more...