ਟਰੈਕਟਰ ਮਾਰਚ ਨੂੰ ਲੈਕੇ ਦਿੱਲੀ ਪੁਲਿਸ ਨੇ ਕਹੀ ਵੱਡੀ ਗੱਲ, ਕਿਸਾਨਾਂ ਨੇ ਦੱਸਿਆ ਆਪਣਾ ਫੈਸਲਾ

Kisan Gantantra Parade: While farmers set for tractor march in Delhi on Republic Day, Punjab farmer drove a tractor in reverse gear.

ਬੀਤੇ ਦਿਨੀਂ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ 2021 ਨੂੰ ਦਿੱਲੀ ਵਿੱਚ ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਹਰੀ ਝੰਡੀ ਦੇ ਦਿੱਤੀ। ਕੱਲ੍ਹ ਦਿੱਲੀ ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਈ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਗਣਤੰਤਰ ਦਿਵਸ 2021 ਨੂੰ ਦਿੱਲੀ ਵਿੱਚ ਕਿਸਾਨਾਂ ਦੇ ਟਰੈਕਟਰ ਮਾਰਚ ਦੇ ਰੂਟ ਨਕਸ਼ੇ ‘ਤੇ ਕੋਈ ਬੈਰੀਕੇਡਿੰਗ ਨਹੀਂ ਲਗਾਈ ਜਾਵੇਗੀ। ਹਾਲਾਂਕਿ, ਪੁਲਿਸ ਤੁਰੰਤ ਹੀ ਇਸ ਦਾਅਵੇ ਦਾ ਖੰਡਨ ਕਰਦੀ ਦਿਖਾਈ ਦਿੱਤੀ।

Farmers' R-Day tractor rally: Unions plan 100-km tractor march; no decision on routes, say Delhi cops - key updates

ਦਿੱਲੀ ਪੁਲਿਸ ਨੇ ਕਿਹਾ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਰਸਤੇ (26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਰੈਲੀ) ਦੇ ਸੰਬੰਧ ਵਿੱਚ ਸਾਨੂੰ ਲਿਖਤੀ ਤੌਰ ‘ਤੇ ਕੁਝ ਨਹੀਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਕਿਸਾਨ ਇਸ ਨੂੰ ਲਿਖਤੀ ਰੂਪ ਵਿੱਚ ਦੇਣਗੇ, ਉਸ ਤੋਂ ਬਾਅਦ ਹੀ ਉਹ ਕੋਈ ਫੈਸਲਾ ਲੈਣਗੇ।

ਟਰੈਕਟਰ ਮਾਰਚ ਦਾ ਰੂਟ ਮੈਪ :ਉਥੇ ਹੀ 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਮਾਰਚ ਨੂੰ ਲੈ ਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਵੇਂ ਦਿੱਲੀ ਪੁਲਿਸ ਮਨਜ਼ੂਰੀ ਦੇਵੇ ਜਾਂ ਨਾ ਦੇਵੇ ਮਾਰਚ ਆਊਟਰ ਰਿੰਗ ਰੋਡ ‘ਤੇ ਹੋ ਕੇ ਰਹੇਗੀ। ਹਾਲਾਂਕਿ ਪੁਲਸ ਵਲੋਂ ਟਰੈਕਟਰ ਮਾਰਚ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਹਾਲੇ ਪੁਲਿਸ ਨੂੰ ਕਿਸਾਨਾਂ ਦੇ ਲਿਖਤੀ ਅਰਜ਼ੀ ਦਾ ਇੰਤਜ਼ਾਰ ਹੈ। ਨਾਲ ਹੀ ਪੁਲਿਸ ਇਸ ਰਾਹੀਂ ਕਿਸਾਨਾਂ ਦੇ ਰੂਟ ਵੀ ਜਾਣਨਾ ਚਾਹੁੰਦੀ ਹੈ ਕਿ ਆਖ਼ਰ ਕਿਹੜੇ ਰਸਤਿਆਂ ਤੋਂ ਹੋ ਕੇ ਇਹ ਮਾਰਚ ਨਿਕਲਣ ਵਾਲਾ ਹੈ।

Also Read | Major twist in tractor march conspiracy: Accused takes complete U-turn from his statement

ਉਥੇ ਹੀ ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਆਗੂ ਗੁਰਨਾਮ ਸਿੰਘ ਚੜ੍ਹਨੀ ਨੇ ਕਿਸਾਨਾਂ ਤੋਂ ਪਰੇਡ ਦੌਰਾਨ ਅਨੁਸ਼ਾਸ਼ਿਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ਮੈਂ ਪਰੇਡ ਵਿੱਚ ਹਿੱਸਾ ਲੈਣ ਵਾਲੇ ਕਿਸਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਅਨੁਸ਼ਾਸਨ ਵਰਤਣਗੇ ਅਤੇ ਕਮੇਟੀ ਵੱਲੋਂ ਜਾਰੀ ਨਿਰਦੇਸ਼ਾਂ ਦਾ ਪਾਲਣ ਕਰਨਗੇ। ਉਹਨਾਂ ਕਿਹਾ ਹਾਲਾਂਕਿ ਹਜ਼ਾਰਾਂ ਕਿਸਾਨ ਇਸ ਪਰੇਡ ਵਿੱਚ ਹਿੱਸਾ ਲੈਣਗੇ, ਲਿਹਾਜਾ ਇਸ ਦਾ ਕੋਈ ਇੱਕ ਰਸਤਾ ਨਹੀਂ ਰਹੇਗਾ।The Delhi Police gave a nod to farmers' tractor march in Delhi on Republic Day 2021, the farmer leaders said on Saturday.

ਕਿਸਾਨ ਨੇਤਾ ਦਰਸ਼ਨ ਪਾਲ ਨੇ ਕਿਹਾ ਦਿੱਲੀ ਦੀਆਂ ਸੀਮਾਵਾਂ ‘ਤੇ ਲਗਾਏ ਗਏ ਬੈਰੀਕੇਡਾਂ ਨੂੰ 26 ਜਨਵਰੀ ਨੂੰ ਹਟਾ ਦਿੱਤਾ ਜਾਵੇਗਾ ਅਤੇ ਕਿਸਾਨ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਵੇਸ਼ ਕਰਕੇ ਟ੍ਰੈਕਟਰ ਰੈਲੀਆਂ ਕੱਢਣਗੇ।  ਉਥੇ ਹੀ ਇਹ ਵੀ ਦੱਸਦੀਏ ਕਿ 26 ਜਨਵਰੀ ਦੀ ਪਰੇਡ ਨੂੰ ਲੈਕੇ ਦਿੱਲੀ ਹੀ ਨਹੀਂ ਬਲਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਵੀ ਇਸ ਦੀ ਤਿਆਰੀ ਜ਼ੋਰਾਂ ‘ਤੇ ਹੈ।