ਹੋਰ ਖਬਰਾਂ

ਇੱਕ ਕੁੜੀ ਨੇ ਮਹਿਲਾ ਨਾਲ ਕੀਤਾ ਜ਼ਬਰ -ਜਨਾਹ , ਚੜੀ ਪੁਲਿਸ ਅੜਿੱਕੇ

By Shanker Badra -- February 05, 2019 5:02 pm -- Updated:Feb 15, 2021

ਇੱਕ ਕੁੜੀ ਨੇ ਮਹਿਲਾ ਨਾਲ ਕੀਤਾ ਜ਼ਬਰ -ਜਨਾਹ , ਚੜੀ ਪੁਲਿਸ ਅੜਿੱਕੇ:ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਮਹਿਲਾ ਨਾਲ ਜ਼ਬਰ -ਜਨਾਹ ਕਰਨ ਦੇ ਮਾਮਲੇ ਵਿੱਚ 19 ਸਾਲ ਦੀ ਇੱਕ ਕੁੜੀ ਨੂੰ ਗ੍ਰਿਫਤਾਰ ਕੀਤਾ ਹੈ।ਪੀੜਤ ਮਹਿਲਾ ਨੇ ਇਲਜ਼ਾਮ ਲਗਾਇਆ ਹੈ ਕਿ ਕੰਮ 'ਚ ਨਿਵੇਸ਼ ਦੇ ਨਾਮ 'ਤੇ ਉਨ੍ਹਾਂ ਨੂੰ ਦਿੱਲੀ ਬੁਲਾਇਆ ਗਿਆ, ਜਿੱਥੇ ਉਸ ਨਾਲ ਦੋ ਪੁਰਸ਼ਾਂ ਅਤੇ ਇਕ ਮਹਿਲਾ ਨੇ ਬਲਾਤਕਾਰ ਕੀਤਾ ਹੈ।ਦਿੱਲੀ ਦੇ ਸੀਮਾਪੁਰੀ ਪੁਲਿਸ ਸਟੇਸ਼ਨ 'ਚ ਇਨ੍ਹਾਂ ਦੋਸ਼ੀਆਂ ਖਿਲਾਫ ਰੇਪ ਕੇਸ ਦਰਜ ਕੀਤਾ ਗਿਆ ਹੈ।ਇਸ ਦੌਰਾਨ ਪੀੜਤ ਮਹਿਲਾ ਨੇ ਦੱਸਿਆ ਹੈ ਕਿ ਕੰਮ 'ਚ ਨਿਵੇਸ਼ ਦੇ ਨਾਮ 'ਤੇ ਉਨ੍ਹਾਂ ਨੂੰ ਦਿੱਲੀ ਬੁਲਾਇਆ ਗਿਆ, ਜਿੱਥੇ ਉਸ ਨਾਲ ਦੋ ਪੁਰਸ਼ਾਂ ਅਤੇ ਇਕ ਮਹਿਲਾ ਨੇ ਬਲਾਤਕਾਰ ਕੀਤਾ ਹੈ।ਪੀੜਤਾਂ ਨੇ ਦੱਸਿਆ ਕਿ ਇੱਕ ਕਮਰੇ 'ਚ ਬੰਦ ਕਰ ਕੇ ਕੁੜੀ ਨੇ ਉਸ ਦੇ ਨਾਲ ਸ਼ਰੀਰਕ ਸ਼ੋਸ਼ਣ ਕੀਤਾ ਹੈ।

Delhi Police woman Rape Case 19-year-old girl Arrested ਇੱਕ ਕੁੜੀ ਨੇ ਮਹਿਲਾ ਨਾਲ ਕੀਤਾ ਜ਼ਬਰ -ਜਨਾਹ , ਚੜੀ ਪੁਲਿਸ ਅੜਿੱਕੇ

ਪੀੜਤਾਂ ਨੇ ਦੱਸਿਆ ਕਿ ਉਹ ਗੁਡ਼ਗਾਂਵ ਦੀ ਇੱਕ ਪ੍ਰਾਇਵੇਟ ਕੰਪਨੀ 'ਚ ਕੰਮ ਕਰਦੀ ਸੀ ਪਰ ਕੁੱਝ ਮਹੀਨੇ ਪਹਿਲਾਂ ਅਪਣਾ ਬਿਜਨਸ ਸ਼ੁਰੂ ਕਰਨ ਲਈ ਉਨ੍ਹਾਂ ਨੇ ਨੌਕਰੀ ਛੱਡ ਦਿਤੀ।ਜਿਸ ਤੋਂ ਬਾਅਦ ਉਹ ਅਪਣਾ ਬਿਜਨਸ ਸ਼ੁਰੂ ਕਰਨ ਲਈ ਮੁਲਜ਼ਮਾਂ ਵਿਚੋਂ ਇਕ ਦੇ ਸੰਪਰਕ 'ਚ ਆਈ ,ਜਿਸ ਨੇ ਅਪਣੇ ਆਪ ਨੂੰ ਇਕ ਆਈਟੀ ਕੰਪਨੀ 'ਚ ਸੀਨੀਅਰ ਸਹਾਇਕ ਦੱਸਿਆ।ਇਸ ਤੋਂ ਬਾਅਦ ਉਸ ਵਿਅਕਤੀ ਨੇ ਪੀੜਤ ਔਰਤ ਨੂੰ ਦੋ ਹੋਰ ਮੁਲਜ਼ਮਾਂ ਨਾਲ ਮਿਲਵਾਇਆ ਅਤੇ ਤੈਅ ਹੋਇਆ ਕਿ ਸਭ ਮਿਲ ਕੇ ਬਿਜਨਸ ਸ਼ੁਰੂ ਕਰਾਂਗੇ।

Delhi Police woman Rape Case 19-year-old girl Arrested ਇੱਕ ਕੁੜੀ ਨੇ ਮਹਿਲਾ ਨਾਲ ਕੀਤਾ ਜ਼ਬਰ -ਜਨਾਹ , ਚੜੀ ਪੁਲਿਸ ਅੜਿੱਕੇ

ਇੱਕ ਦਿਨ ਮੁਲਜ਼ਮਾਂ 'ਚੋਂ ਇੱਕ ਵਿਅਕਤੀ ਨੇ ਉਨ੍ਹਾਂ ਕੋਲੋਂ ਬਿਜਨਸ 'ਚ ਨਿਵੇਸ਼ ਲਈ 15 ਲੱਖ ਰੁਪਏ ਦੀ ਮੰਗ ਕੀਤੀ।ਜਿਸ ਤੋਂ ਬਾਅਦ ਪੀੜਤ ਔਰਤ ਦਿਲਸ਼ਾਦ ਕਲੋਨੀ ਦੇ ਇਕ ਅਪਾਰਟਮੈਂਟ ਵਿਚ ਪਹੁੰਚੀ, ਜਿੱਥੇ ਉਨ੍ਹਾਂ ਦੇ ਮਿਲਕੇ ਉਕਤ ਔਰਤ ਨਾਲ ਰੇਪ ਕੀਤਾ ਅਤੇ ਵੀਡੀਓ ਬਣਾ ਕੇ ਜਨਤਕ ਕਰਨ ਦੀ ਧਮਕੀ ਦਿਤੀ।ਇਸ ਦੇ ਨਾਲ ਹੀ ਮੁਲਜ਼ਮ ਮਹਿਲਾ ਪੀੜਤ ਔਰਤ ਦੇ ਗੁਪਤ ਅੰਗ 'ਚ ਸੈਕਸ ਖਿਡੋਣਾ ਪਾ ਰਹੀ ਸੀ।
-PTCNews