ਦੀਵਾਲੀ ਤੋਂ ਬਾਅਦ ਦਿੱਲੀ ‘ਚ ਸਾਹ ਲੈਣਾ ਹੋਇਆ ਔਖਾ ! ਕਈ ਗੁਣਾ ਵਧਿਆ ਪ੍ਰਦੂਸ਼ਣ

Delhi Pollution

ਦੀਵਾਲੀ ਤੋਂ ਬਾਅਦ ਦਿੱਲੀ ‘ਚ ਸਾਹ ਲੈਣਾ ਹੋਇਆ ਔਖਾ ! ਕਈ ਗੁਣਾ ਵਧਿਆ ਪ੍ਰਦੂਸ਼ਣ,ਨਵੀਂ ਦਿੱਲੀ: ਦੀਵਾਲੀ ਵਾਲੀ ਰਾਤ ਤੋਂ ਬਾਅਦ ਦਿੱਲੀ ‘ਚ ਹੁਣ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ। ਦਰਅਸਲ, ਹਵਾ ਪ੍ਰਦੂਸ਼ਣ ਸਿਹਤ ਲਈ ਸੁਰੱਖਿਅਤ ਸੀਮਾ ਤੋਂ 16 ਗੁਣਾ ਵਧ ਗਿਆ। ਦੀਵਾਲੀ ਦੇ ਪਟਾਕਿਆਂ ਨਾਲ ਦੇਸ਼ ਦੀ ਰਾਜਧਾਨੀ ਫਿਰ ਜ਼ਹਿਰੀਲੇ ਧੂੰਏ ਨਾਲ ਭਰ ਗਈ।

Delhi Pollutionਦਿੱਲੀ ‘ਚ ਜਾਗਰੂਕਤਾ ਦੀ ਮੁਹਿੰਮ ਦੇ ਬਾਵਜੂਦ ਲੋਕਾਂ ਨੇ ਦੀਵਾਲੀ ਮੌਕੇ ਜੰਮ ਕੇ ਪਟਾਕੇ ਚਲਾਏ ਅਤੇ ਆਤਿਸ਼ਬਾਜੀ ਕੀਤੀ। ਐਤਵਾਰ ਨੂੰ ਰਾਤ 11 ਵਜੇ ਦੇ ਨੇੜੇ-ਤੇੜੇ ਆਰ.ਕੇ. ਪੁਰਮ, ਪਟਪੜਗੰਜ, ਸਤਿਆਵਤੀ ਕਾਲਜ, ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) ਵਧ ਤੋਂ ਵਧ 999 ਦੇ ਪੱਧਰ ‘ਤੇ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਇਸ ਦੀ ਰੀਡਿੰਗ ਕਰਨਾ ਹੀ ਫਿਲਹਾਲ ਮੁਮਕਿਨ ਨਹੀਂ ਹੈ।

ਹੋਰ ਪੜ੍ਹੋ: ਗੜ੍ਹਸ਼ੰਕਰ-ਨੰਗਲ ਰੋਡ ‘ਤੇ ਪਲਟਿਆ ਤੇਲ ਦਾ ਟੈਂਕਰ, ਦੇਖੋ ਤਸਵੀਰਾਂ

Delhi Pollutionਪੁਰਾਣੇ ਡਾਟਾ ਅਨੁਸਾਰ ਦਿੱਲੀ ਦੀ ਹਵਾ ਪੂਰੇ ਸਾਲ ਹੀ ਪ੍ਰਦੂਸ਼ਿਤ ਰਹਿੰਦੀ ਹੈ ਪਰ ਨੇੜੇ-ਤੇੜੇ ਦੇ ਰਾਜਾਂ ‘ਚ ਪਰਾਲੀ ਸਾੜਨ ਅਤੇ ਦੀਵਾਲੀ ਵਰਗੇ ਤਿਉਹਾਰਾਂ ‘ਤੇ ਪਟਾਕੇ ਚਲਾਉਣ ਨਾਲ ਦਿੱਲੀ ਦੀ ਹਵਾ ‘ਚ ਜ਼ਹਿਰ ਖਤਰਨਾਕ ਪੱਧਰ ਤੱਕ ਵਧ ਜਾਂਦਾ ਹੈ।

-PTC News