ਅਸਤੀਫ਼ਾ ਦੇਣ ਦੀ ਜ਼ਿੱਦ ‘ਤੇ ਅੜੇ ਰਾਹੁਲ ਗਾਂਧੀ , ਮਨਾਉਣ ਲਈ ਘਰ ਪਹੁੰਚੇ ਪ੍ਰਿਅੰਕਾ ਸਮੇਤ ਕਈ ਨੇਤਾ

Delhi Priyanka, Sachin Pilot , Ashok Gehlot meet Rahul Gandhi at his residence
ਅਸਤੀਫ਼ਾ ਦੇਣ ਦੀ ਜ਼ਿੱਦ 'ਤੇ ਅੜੇ ਰਾਹੁਲ ਗਾਂਧੀ , ਮਨਾਉਣ ਲਈ ਘਰ ਪਹੁੰਚੇ ਪ੍ਰਿਅੰਕਾ ਸਮੇਤ ਕਈ ਨੇਤਾ

ਅਸਤੀਫ਼ਾ ਦੇਣ ਦੀ ਜ਼ਿੱਦ ‘ਤੇ ਅੜੇ ਰਾਹੁਲ ਗਾਂਧੀ , ਮਨਾਉਣ ਲਈ ਘਰ ਪਹੁੰਚੇ ਪ੍ਰਿਅੰਕਾ ਸਮੇਤ ਕਈ ਨੇਤਾ:ਨਵੀਂ ਦਿੱਲੀ : ਲੋਕ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦਾ ਅੰਦਰੂਨੀ ਕਲੇਸ਼ ਲਗਤਾਰ ਵਧਦਾ ਜਾ ਰਿਹਾ ਹੈ।ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਅਸਤੀਫ਼ੇ ਦੀ ਪੇਸ਼ਕਸ਼ ਕਰ ਚੁੱਕੇ ਰਾਹੁਲ ਗਾਂਧੀ ਕਿਸੇ ਵੀ ਤਰ੍ਹਾਂ ਮੰਨਣ ਨੂੰ ਤਿਆਰ ਨਹੀਂ ਹਨ ਅਤੇ ਪਾਰਟੀ ਆਗੂਆਂ ਦੇ ਕਹਿਣ ਦੇ ਬਾਵਜੂਦ ਵੀ ਰਾਹੁਲ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡਣ ‘ਤੇ ਅੜੇ ਹੋਏ ਹਨ।

Delhi Priyanka, Sachin Pilot , Ashok Gehlot meet Rahul Gandhi at his residence
ਅਸਤੀਫ਼ਾ ਦੇਣ ਦੀ ਜ਼ਿੱਦ ‘ਤੇ ਅੜੇ ਰਾਹੁਲ ਗਾਂਧੀ , ਮਨਾਉਣ ਲਈ ਘਰ ਪਹੁੰਚੇ ਪ੍ਰਿਅੰਕਾ ਸਮੇਤ ਕਈ ਨੇਤਾ

ਰਾਹੁਲ ਗਾਂਧੀ ਨੂੰ ਮਨਾਉਣ ਲਈ ਅੱਜ ਪਾਰਟੀ ਦੇ ਕਈ ਨੇਤਾ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ ਹਨ।ਇਨ੍ਹਾਂ ‘ਚ ਪੂਰਬੀ ਉੱਤਰ ਪ੍ਰਦੇਸ਼ ਤੋਂ ਕਾਂਗਰਸ ਦੀ ਜਨਰਲ ਸਕੱਤਰ ਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ, ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਸ਼ਾਮਲ ਹਨ।

Delhi Priyanka, Sachin Pilot , Ashok Gehlot meet Rahul Gandhi at his residence
ਅਸਤੀਫ਼ਾ ਦੇਣ ਦੀ ਜ਼ਿੱਦ ‘ਤੇ ਅੜੇ ਰਾਹੁਲ ਗਾਂਧੀ , ਮਨਾਉਣ ਲਈ ਘਰ ਪਹੁੰਚੇ ਪ੍ਰਿਅੰਕਾ ਸਮੇਤ ਕਈ ਨੇਤਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਕੀਤੀ ਮੁਲਾਕਾਤ

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ‘ਚ ਹੋਈ ਹਾਰ ਤੋਂ ਬਾਅਦ ਬੀਤੇ ਸ਼ਨੀਵਾਰ ਨੂੰ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀ।ਜਿਸ ‘ਚ ਰਾਹੁਲ ਗਾਂਧੀ ਨੇ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ।ਹਾਲਾਂਕਿ ਰਾਹੁਲ ਦੇ ਅਸਤੀਫ਼ੇ ਦੀ ਪੇਸ਼ਕਸ਼ ਨੂੰ ਵਰਕਿੰਗ ਕਮੇਟੀ ਵਲੋਂ ਸਰਬਸੰਮਤੀ ਨਾਲ ਖ਼ਾਰਜ ਦਿੱਤਾ ਗਿਆ ਸੀ।
-PTCNews