Fri, Apr 19, 2024
Whatsapp

ਦਿੱਲੀ ’ਚ ਸਾਹ ਲੈਣਾ ਹੋਇਆ ਔਖਾ , ਵਿਗੜੀ ਆਬੋ ਹਵਾ , 5 ਨਵੰਬਰ ਤੱਕ ਬੰਦ ਰਹਿਣਗੇ ਸਕੂਲ

Written by  Shanker Badra -- November 01st 2019 03:59 PM
ਦਿੱਲੀ ’ਚ ਸਾਹ ਲੈਣਾ ਹੋਇਆ ਔਖਾ , ਵਿਗੜੀ ਆਬੋ ਹਵਾ , 5 ਨਵੰਬਰ ਤੱਕ ਬੰਦ ਰਹਿਣਗੇ ਸਕੂਲ

ਦਿੱਲੀ ’ਚ ਸਾਹ ਲੈਣਾ ਹੋਇਆ ਔਖਾ , ਵਿਗੜੀ ਆਬੋ ਹਵਾ , 5 ਨਵੰਬਰ ਤੱਕ ਬੰਦ ਰਹਿਣਗੇ ਸਕੂਲ

ਦਿੱਲੀ ’ਚ ਸਾਹ ਲੈਣਾ ਹੋਇਆ ਔਖਾ , ਵਿਗੜੀ ਆਬੋ ਹਵਾ , 5 ਨਵੰਬਰ ਤੱਕ ਬੰਦ ਰਹਿਣਗੇ ਸਕੂਲ:ਨਵੀਂ ਦਿੱਲੀ : ਦੀਵਾਲੀ ਦੀ ਰਾਤ ਕਰੋੜਾਂ ਰੁਪਏ ਦੇ ਚਲੇ ਪਟਾਕਿਆਂ ਅਤੇ ਪਰਾਲੀ ਦੇ ਧੂੰਏ ਕਾਰਨ ਦਿੱਲੀ ਦੀ ਆਬੋ ਹਵਾ ਖ਼ਰਾਬ ਹੋ ਗਈ ਹੈ। ਜਿਸ ਕਰਕੇ ਹੁਣ ਦਿੱਲੀ ‘ਚ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ। ਦਿੱਲੀ ‘ਚ ਜਾਗਰੂਕਤਾ ਮੁਹਿੰਮ ਦੇ ਬਾਵਜੂਦ ਲੋਕਾਂ ਨੇ ਦੀਵਾਲੀ ਮੌਕੇ ਜੰਮ ਕੇ ਪਟਾਕੇ ਚਲਾਏ ਅਤੇ ਆਤਿਸ਼ਬਾਜੀ ਕੀਤੀ ਹੈ। ਜਿਸ ਕਰਕੇ ਹਵਾ ਪ੍ਰਦੂਸ਼ਣ ਸਿਹਤ ਲਈ ਸੁਰੱਖਿਅਤ ਸੀਮਾ ਤੋਂ ਕਈ ਗੁਣਾ ਵਧ ਗਿਆ ਹੈ। ਦੀਵਾਲੀ ਦੇ ਪਟਾਕਿਆਂ ਨਾਲ ਦੇਸ਼ ਦੀ ਰਾਜਧਾਨੀ ਫਿਰ ਜ਼ਹਿਰੀਲੇ ਧੂੰਏ ਨਾਲ ਭਰ ਗਈ ਹੈ। [caption id="attachment_355208" align="aligncenter" width="300"]Delhi Public Health Emergency Declared As Air Quality Plunges , 5 November until Schools will be closed ਦਿੱਲੀ ’ਚ ਸਾਹ ਲੈਣਾ ਹੋਇਆ ਔਖਾ , ਵਿਗੜੀ ਆਬੋ ਹਵਾ , 5 ਨਵੰਬਰ ਤੱਕ ਬੰਦ ਰਹਿਣਗੇ ਸਕੂਲ[/caption] ਦਰਅਸਲ 'ਚ ਦੀਵਾਲੀ ਤੋਂ ਬਾਅਦ ਹਾਲੇ ਤੱਕ ਸੰਘਣਾ ਪ੍ਰਦੂਸ਼ਣ ਭਾਰਤ ਦੀ ਰਾਜਧਾਨੀ ਦਿੱਲੀ ਦੇ ਨਿਵਾਸੀਆਂ ਦਾ ਦਮ ਘੋਟ ਰਿਹਾ ਹੈ। ਹੁਣ ਧੁੰਦ ਵੀ ਪੈਣ ਲੱਗ ਪਈ ਹੈ ਤੇ ਉੱਪਰੋਂ ਪ੍ਰਦੂਸ਼ਣ ਦਾ ਧੂੰਆਂ ਉਸ ਨਾਲ ਮਿਲ ਕੇ ‘ਸਮੋਗ’ (Smoke + Fog) ਬਣ ਗਿਆ ਹੈ। ਇਹ ਸਾਰਾ ਦੋਸ਼ ਪੰਜਾਬ ਤੇ ਹਰਿਆਣਾ ’ਚ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਸਿਰ ਮੜਿਆ ਜਾ ਰਿਹਾ ਹੈ। [caption id="attachment_355206" align="aligncenter" width="300"]Delhi Public Health Emergency Declared As Air Quality Plunges , 5 November until Schools will be closed ਦਿੱਲੀ ’ਚ ਸਾਹ ਲੈਣਾ ਹੋਇਆ ਔਖਾ , ਵਿਗੜੀ ਆਬੋ ਹਵਾ , 5 ਨਵੰਬਰ ਤੱਕ ਬੰਦ ਰਹਿਣਗੇ ਸਕੂਲ[/caption] ਹਰਿਆਣਾ ਦੀ ਪਰਾਲ਼ੀ ਦਾ ਧੂੰਆਂ ਦਿੱਲੀ ਪੁੱਜੇ, ਇਹ ਤਾਂ ਗੱਲ ਦਿਲ ਲੱਗਦੀ ਹੈ ਪਰ ਪੰਜਾਬ ’ਚ ਤਾਂ ਇੰਨਾ ਪ੍ਰਦੂਸ਼ਣ ਹੈ ਨਹੀਂ, ਜਿਨ੍ਹਾਂ ਦਿੱਲੀ ਵਿੱਚ ਹੈ। ਦਿੱਲੀ ’ਚ ਇਹ ਪ੍ਰਦੂਸ਼ਣ ਸਿਰਫ਼ ਲੱਖਾਂ ਵਾਹਨਾਂ ਤੇ ਉਦਯੋਗਾਂ ਦਾ ਹੈ ਪਰ ਪ੍ਰਸ਼ਾਸਨ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ। ਦਿੱਲੀ ਦੇ ਅਧਿਕਾਰੀ ਆਖ ਰਹੇ ਹਨ ਕਿ ਪੰਜਾਬ ਤੇ ਹਰਿਆਣਾ ’ਚ ਪਾਬੰਦੀ ਦੇ ਬਾਵਜੂਦ ਲਗਾਤਾਰ ਪਰਾਲ਼ੀ ਸਾੜੇ ਜਾਣ ਕਾਰਨ ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਹਵਾ ਦਾ ਮਿਆਰ ਬਹੁਤ ਜ਼ਿਆਦਾ ਵਿਗੜ ਗਿਆ ਹੈ। [caption id="attachment_355210" align="aligncenter" width="300"]Delhi Public Health Emergency Declared As Air Quality Plunges , 5 November until Schools will be closed ਦਿੱਲੀ ’ਚ ਸਾਹ ਲੈਣਾ ਹੋਇਆ ਔਖਾ , ਵਿਗੜੀ ਆਬੋ ਹਵਾ , 5 ਨਵੰਬਰ ਤੱਕ ਬੰਦ ਰਹਿਣਗੇ ਸਕੂਲ[/caption] ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਦੂਸ਼ਣ ਦੇ ਕਹਿਰ ਨੂੰ ਵੇਖਦਿਆਂ ਸਾਰੇ ਸਕੂਲਾਂ ਨੂੰ 5 ਨਵੰਬਰ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਕੇਜਰੀ ਨੇ ਟਵੀਟ ਕਰਦਿਆਂ ਕਿਹਾ ਕਿ ਦਿੱਲੀ 'ਚ ਪਰਾਲੀ ਦੇ ਵੱਧ ਰਹੇ ਪ੍ਰਦੂਸ਼ਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ ਕਿ ਦਿੱਲੀ ਦੇ ਸਾਰੇ ਸਕੂਲ 5 ਨਵੰਬਰ ਤੱਕ ਬੰਦ ਰਹਿਣਗੇ। [caption id="attachment_355209" align="aligncenter" width="300"]Delhi Public Health Emergency Declared As Air Quality Plunges , 5 November until Schools will be closed ਦਿੱਲੀ ’ਚ ਸਾਹ ਲੈਣਾ ਹੋਇਆ ਔਖਾ , ਵਿਗੜੀ ਆਬੋ ਹਵਾ , 5 ਨਵੰਬਰ ਤੱਕ ਬੰਦ ਰਹਿਣਗੇ ਸਕੂਲ[/caption] ਇਸ ਤੋਂ ਪਹਿਲਾਂ ਵਾਤਾਵਰਣ ਪ੍ਰਦੂਸ਼ਣ (ਰੋਕਥਾਮ ਅਤੇ ਕੰਟਰੋਲ) ਅਥਾਰਿਟੀ ਨੇਹਵਾ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ਨੂੰ ਦੇਖਦਿਆਂ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਜਨ ਸਿਹਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।ਇਸ ਤੋਂ ਇਲਾਵਾ ਦਿੱਲੀ ’ਚ ਸਾਰੇ ਨਿਰਮਾਣ ਕੰਮਾਂ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ।ਇਸ ਦੇ ਨਾਲ ਹੀ ਸਰਦੀਆਂ ਦੇ ਪੂਰੇ ਸੀਜ਼ਨ ਦੌਰਾਨ ਪਟਾਕੇ ਚਲਾਉਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। -PTCNews


Top News view more...

Latest News view more...